ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੂੰ ਫਰੀਡਮ ਫਾਈਟਰ ਸੰਸਥਾ ਵੱਲੋਂ ਕੀਤਾ ਸਨਮਾਨਿਤ
ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੂੰ ਫਰੀਡਮ ਫਾਈਟਰ ਸੰਸਥਾ ਵੱਲੋਂ ਕੀਤਾ ਸਨਮਾਨਿਤ
ਪਟਿਆਲਾ : ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਅਤੇ ਅਹੁਦੇਦਾਰਾਂ ਨੇ ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਜ਼ਿਲ੍ਹਾ ਸੈਕਟਰੀ ਸੁਖਵਿੰਦਰ ਸਿੰਘ ਖੁਰਾਨਾ ਜ਼ਿਲ੍ਹਾ ਖਜਾਨਚੀ ਜਸਵੀਰ ਸਿੰਘ ਧੀਮਾਨ ਬਲਾਕ ਖਜਾਨਚੀ ਜਰਨੈਲ ਸਿੰਘ ਹਾਜ਼ਰ ਸਨ। ਮੁਲਾਕਾਤ ਦੌਰਾਨ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਜੋ ਫਰੀਡਮ ਫਾਈਟਰ ਪਰਿਵਾਰ ਚੋਂ ਹਨ ਸੰਸਥਾ ਵੱਲੋਂ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਦੇਣ ਕਰਕੇ ਸਨਮਾਨਿਤ ਕੀਤਾ ਗਿਆ । ਸ੍ਰੀ ਸਿੱਧੂ ਜੀ ਨੇ ਕਿਹਾ ਕਿ ਅਜ਼ਾਦੀ ਘੁਲਾਟੀਆ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ।