Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 8:49 am

+91 90915 01313 , +91 90916 01313

punjabbanni@gmail.com
punjabbani@yahoo.com

ਚੌਥਾ ਦਰਜਾ ਮੁਲਾਜਮਾਂ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਦੀ ਬੇਅਦਬੀ ਵਿਰੁੱਧ ਕੀਤਾ ਰੋਸ ਮਾਰਚ : ਦਰਸ਼ਨ ਲੁਬਾਣਾ

ਚੌਥਾ ਦਰਜਾ ਮੁਲਾਜਮਾਂ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਦੀ ਬੇਅਦਬੀ ਵਿਰੁੱਧ ਕੀਤਾ ਰੋਸ ਮਾਰਚ : ਦਰਸ਼ਨ ਲੁਬਾਣਾ

ਚੌਥਾ ਦਰਜਾ ਮੁਲਾਜਮਾਂ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਦੀ ਬੇ—ਅਦਬੀ ਵਿਰੁੱਧ ਕੀਤਾ ਰੋਸ ਮਾਰਚ : ਦਰਸ਼ਨ ਲੁਬਾਣਾ
ਪਟਿਆਲਾ : ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿਚਲੇ ਚੌਥਾ ਦਰਜਾ ਮੁਲਾਜਮਾਂ ਕੱਚਿਆ ਤੇ ਪੱਕਿਆ ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਡੁੰਗੀ ਸਾਜਿਸ਼ ਤਹਿਤ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਬੇ—ਅਦਬੀ ਲੀਲਾ ਭਵਨ ਚੌਂਕ ਤੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਕੀਤਾ । ਇਸ ਮੌਕੇ ਹਾਜਰ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਮਾਧੋ ਰਾਹੀਂ, ਸ਼ਿਵ ਚਰਨ, ਲਖਵੀਰ ਸਿੰਘ, ਬਾਬੂ ਰਾਮ, ਬੱਬੂ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਧਰਮ ਨਿਆ ਸਮਾਨਤਾ ਅਧਾਰਤ ਗੁਰੂਆਂ, ਸਤਾ ਦਾ ਵਸਾਇਆ ਹੋਇਆ ਹੈ। ਇਸ ਦੀ ਅਮਨ ਸ਼ਾਂਤੀ ਅਤੇ ਬਰਬਾਦੀ ਲਈ ਕਈ ਵਾਰ ਕੋਸ਼ਿਸ਼ਾਂ ਹੋਈਆਂ ਅਤ ਹਰ ਵਾਰ ਅਜਿਹੀਆਂ ਮਾੜੀਆਂ ਨੇ ਮੂੰਹ ਦੀ ਖਾਦੀ । ਹੁਣ ਮਾੜੀ ਸਿਆਸਤ ਤੇ ਹੁਕਮਰਾਨਾ ਦੇ ਕੁਚਜੇ ਪ੍ਰਬੰਧਾਂ ਤੋਂ ਉਪਜੀ ਅਨਪੜਤਾ, ਗਰੀਬੀ ਅਤੇ ਬੇਰੋਜਗਾਰੀ ਕਾਰਨ ਨੌਜ਼ਵਾਨਾਂ ਦਾ ਨਜਾਇਜ ਫਾਇਦਾ ਉਠਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਲਿਆ ਹੋਇਆ ਹਨ । ਆਗੂਆਂ ਮੰਗ ਕੀਤੀ ਕਿ ਪੰਜਾਬ ਵਿੱਚਲਿਆਂ ਪਨਪ ਰਹੀਆਂ ਅਜਿਹੀਆਂ ਮਾੜੀਆਂ ਤਾਕਤਾਂ ਨੂੰ ਖਤਮ ਕੀਤਾ ਜਾਵੇ, ਬੇਰੋਜਗਾਰੀ ਕਾਰਨ ਬੇਬਸ ਹੋਏ ਨੌਜਵਾਨ ਲਈ ਸਰਕਾਰਾਂ ਰੋਜਗਾਰ ਦੇ ਪ੍ਰਬੰਧ ਕਰਨ ਅਤੇ ਸੰਘਰਸ਼ਾਂ ਦੇ ਰਾਹ ਪਏ ਕੱਚੇ ਮੁਲਾਜਮਾਂ ਜ਼ੋ ਠੇਕੇਦਾਰੀ ਪ੍ਰਥਾ ਦੇ ਸਤਾਏ ਹੋਏ ਹਨ, ਜਿਹਨਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ, ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ , ਸ਼ਾਂਤੀ, ਸੁਹਾਦਤਾ ਅਤੇ ਭਾਈਚਾਰਕ ਸਾਂਝੀ ਨੂੰ ਕਾਇਮ ਰੱਖਣ ਲਈ ਸੁਚੱਜੇ ਤੇ ਦਮਦਾਰ ਪ੍ਰਸ਼ਾਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।
ਲੀਲਾ ਭਵਨ ਚੌਂਕ ਤੋਂ ਮਾਰਚ ਕਰਦੇ ਸਮੇਂ ਮੁਲਾਜਮਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਇਹ ਵੱਡੀ ਤਸਵੀਰ ਵੀ ਚੁੱਕੀ ਹੋਈ ਸੀ । ਅਕਾਸ਼ ਗੂੰਜਵੇਂ ਨਾਹਰਿਆਂ ਨਾਲ ਇਹ ਮਾਰਚ ਫੁਆਰਾ ਚੌਂਕ ਵਿਖੇ ਰੈਲੀ ਕਰਕੇ ਸਮਾਪਤ ਕੀਤਾ ਗਿਆ। ਅਜਿਹੇ ਅਨਸਰਾਂ ਨੂੰ ਢੁੱਕਵੀਆਂ ਸਜਾਵਾਂ ਦੇਣ ਦੀ ਮੰਗ ਵੀ ਕੀਤੀ । ਇਸ ਮੌਕੇ ਤੇ ਹੋਰ ਆਗੂਆਂ ਨੇ ਮੈਂਬਰਜ ਹਾਜਰ ਸਨ। ਉਹਨਾ ਵਿੱਚ ਰਾਜੇਸ਼ ਸੰਧੂ, ਮੰਗਤ ਕਲਿਆਣ, ਅਜੇ ਕੁਮਾਰ, ਇੰਦਰਪਾਲ ਵਾਲਿਆ, ਰਾਜੇਸ਼ ਕੁਮਾਰ, ਰਾਮਕੇ ਲਾਲ, ਸੁਖਦੇਵ ਸਿੰਘ ਝੰਡੀ, ਤਰਲੋਚਨ ਮੰਡੋਲੀ, ਰਜਿੰਦਰ ਕੁਮਾਰ, ਵਿਕਰਮਜੀਤ ਸਿੰਘ, ਗੁਰਦੀਪ ਸਿੰਘ, ਸੁਨੀਲ ਦੱਤ, ਨਿਸ਼ਾ ਰਾਣੀ, ਬਲਵਿੰਦਰ ਕੌਰ, ਰਾਜ ਕੁਮਾਰ ਸਨੌਰ, ਮੱਖਣ ਸਿੰਘ, ਵੈਦ ਪ੍ਰਕਾਸ਼, ਸਤਪਾਲ, ਪ੍ਰਕਾਸ਼ ਲੁਬਾਣਾ, ਸਤਿਆ ਨਰਾਇਣ ਗੋਨੀ, ਹੇਮ ਰਾਜ, ਬੰਸੀ ਲਾਲ, ਬੁੱਧ ਰਾਮ, ਬਲਜਿੰਦਰ, ਹਰਦੀਪ ਸਿੰਘ, ਸਤਨਾਮ, ਰਾਜ ਕੁਮਾਰ ਸਨੌਰ, ਬਲਜੀਤ ਬੱਲੀ, ਧਰਮਿੰਦਰ ਆਦਿ ਸ਼ਾਮਲ ਸਨ ।

Advertisement
Advertisement
Advertisement
Advertisement
Scroll to Top