Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:10 am

+91 90915 01313 , +91 90916 01313

punjabbanni@gmail.com
punjabbani@yahoo.com

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ
ਪਟਿਆਲਾ, 29 ਜਨਵਰੀ : ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵੱਲੋਂ ਸਹਿਰਾਬ ਪ੍ਰੋਡਕਸ਼ਨ ਅਤੇ ਸਾਰਥਕ ਰੰਗਮੰਚ ਦੇ ਸਹਿਯੋਗ ਨਾਲ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਬੰਗਾਲੀ ਲੇਖਕ ਰਮਾਨਾਥ ਰਾਏ ਦੀ ਕਹਾਣੀ ਤੇ ਆਧਾਰਿਤ ਬਣੀ ਇੱਕ ਘੰਟੇ ਦੀ ਅਵਧੀ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ । ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਉਜਾਗਰ ਕਰਦੀ ਹੈ, ਜਿਸ ਵਿੱਚ ਇੱਕ ਬਜ਼ੁਰਗ ਜਿਸਦੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਹਨ । ਉਹ ਆਪਣੇ ਪੁੱਤ ਪੋਤਿਆਂ ਨੂੰ ਮਰਨ ਤੋਂ ਪਹਿਲਾਂ ਮਿਲਣਾ ਚਾਹੁੰਦਾ ਹੈ ਪਰ ਬੱਚੇ ਕਹਿੰਦੇ ਹਨ ਕਿ ਪਹਿਲਾਂ ਆਪਣੇ ਮਰਨ ਦੀ ਤਰੀਕ ਦੱਸੋ, ਤਾਂ ਕਿ ਅਸੀਂ ਇੱਕੋ ਵਾਰੀ ਆ ਕੇ ਮਿਲ ਵੀ ਜਾਈਏ ਤੇ ਤੁਹਾਡਾ ਕਿਰਿਆ ਕਰਮ ਵੀ ਕਰ ਜਾਈਏ । ਬਿਸ਼ਨ ਸਿੰਘ ਬੱਚਿਆਂ ਨੂੰ ਮਿਲਣ ਲਈ ਮਰਨ ਦੀ ਤਰੀਕ ਜਾਨਣ ਲਈ, ਡਾਕਟਰ, ਪੰਡਿਤ, ਬਾਬਿਆਂ ਆਦਿ ਕੋਲ ਜਾਂਦਾ ਹੈ । ਬਿਸ਼ਨ ਸਿੰਘ ਦਾ ਕਿਰਦਾਰ ਅਵਤਾਰ ਅਰੋੜਾ ਨੇ ਪਾਤਰ ਵਿੱਚ ਵਿਲੀਨ ਹੋ ਕੇ ਕੀਤਾ । ਉਸਦੇ ਹਰ ਭਾਵ, ਅਦਾ ਤੇ ਚਾਲ-ਢਾਲ ਤੋਂ ਪਾਤਰ ਦੀਆਂ ਪਰਤਾਂ ਝਲਕਦੀਆਂ ਸਨ । ਬਾਕੀ ਕਲਾਕਾਰਾਂ ਵਿੱਚ ਅਨੀਤਾ ਸ਼ਬਦੀਸ਼, ਭੁਪਿੰਦਰ ਬਰਨਾਲਾ, ਨਵੀਨ ਸ਼ਰਮਾ, ਐਮ. ਐਮ. ਸਿਆਲ, ਅਸ਼ੋਕ ਟਾਂਗਰੀ, ਮਲਕੀਤ ਮੀਤ ਆਦਿ ਕਲਾਕਾਰਾਂ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ । ਸਕਰੀਨਿੰਗ ਤੋਂ ਬਾਅਦ ਫਿਲਮ ‘ਤੇ ਵਿਚਾਰ ਚਰਚਾ ਕੀਤੀ ਗਈ । ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦੀ ਹੈ ਪਰ ਫਿਲਮ ਦਾ ਸਾਨੂੰ ਆਸ਼ਾ ਦੀ ਚਿਣਗ ਵੀ ਲਾਉਂਦੀ ਹੈ । ਪ੍ਰੀਤ ਮਹਿੰਦਰ ਸੇਖੋਂ ਨੇ ਕਿਹਾ ਕਿ ਇਹ ਮਾਪਿਆਂ ਦੀ ਇਕੱਲਤਾ ਦੀ ਗੱਲ ਕਰਦੀ ਹੈ। ਇਕਾਂਤ ਚੰਗਾ ਹੁੰਦਾ ਹੈ ਪਰ ਇਕਲਾਪਾ ਮਨੁੱਖ ਨੂੰ ਮਾਰਦਾ ਹੈ । ਡਾ. ਗੁਰਨਾਮ ਵਿਰਕ ਨੇ ਕਿਹਾ ਕਿ ਇਹ ਫਿਲਮ ਸਾਨੂੰ ਆਈਨਾ ਦਿਖਾਉਂਦੀ ਹੈ । ਨਰੇਸ਼ ਮਿੱਤਲ (ਐਕਸੀਅਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਹਮੇਸ਼ਾ ਹੀ ਸਾਡੇ ਹੁਸ਼ਿਆਰ ਤੇ ਹੋਣਹਾਰ ਬੱਚੇ ਹੀ ਜਾਂਦੇ ਹਨ, ਅਜਿਹੇ ਬੱਚੇ ਇੱਥੇ ਆਪਣੇ ਮਾਂ-ਬਾਪ ਕੋਲ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਨ । ਡਾ. ਇੰਦਰਜੀਤ ਕੌਰ ਨੇ ਰੰਗਮੰਚ ਤੇ ਫਿਲਮਾਂ ਦਾ ਲੋਕਾਂ ਦੇ ਦਿਲ ਦਿਮਾਗ਼ ‘ਤੇ ਪੈਂਦੇ ਅਸਰ ਨੂੰ ਆਪਣੇ ਨਿੱਜੀ ਤਜਰਬਿਆਂ ਦੇ ਹਵਾਲੇ ਨਾਲ ਗੱਲਬਾਤ ਕੀਤੀ । ਜੇ ਕਲਾ ਕੁਝ ਕੁ ਬੰਦਿਆਂ ਨੂੰ ਵੀ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਕਰਦੀ ਹੈ ਤਾਂ ਉਸਨੂੰ ਸਫਲ ਕਾਰਜ ਮੰਨਿਆ ਜਾਂਦਾ ਹੈ । ਡਾ. ਭੀਮ ਇੰਦਰ ਸਿੰਘ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਫਿਲਮ ਦੇ ਕਲਾਕਾਰਾਂ ਤੇ ਨਿਰਦੇਸ਼ਕ ਨੂੰ ਇਸ ਸਾਰਥਕ ਕਾਰਜ ਲਈ ਵਧਾਈ ਦਿੱਤੀ । ਇਸ ਨੂੰ ਦੇਖਣ ਵਿਦਿਆਰਥੀਆਂ ਅਤੇ ਕਲਾਕਾਰਾਂ ਤੋਂ ਇਲਾਵਾ ਦਲਜੀਤ ਡਾਲੀ, ਡਾ. ਸੰਦੀਪ ਸਿੰਘ ਤੇ ਦਿਆਲ ਸਿੰਘ ਗਿੱਲ (ਐਸ. ਡੀ. ਓ.) ਨੇ ਸ਼ਮੂਲੀਅਤ ਕੀਤੀ ।

Advertisement
Advertisement
Advertisement
Advertisement
Scroll to Top