Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 5:32 pm

+91 90915 01313 , +91 90916 01313

punjabbanni@gmail.com
punjabbani@yahoo.com

ਵਿਦਿਆਰਥਣ ਨੂੰ ਮਹੀਨਾ ਆਉਣ ਤੇ ਪੈਡ ਦੇਣ ਦੀ ਥਾਂ ਪਿ੍ਰੰਸੀਪਲ ਵਿਦਿਆਰਥਣ ਨੂੰ ਕੱਢਿਆ ਕਲਾਸ ਵਿਚੋਂ ਤੇ ਫਿਰ ਭੇਜਿਆ ਘਰ

ਵਿਦਿਆਰਥਣ ਨੂੰ ਮਹੀਨਾ ਆਉਣ ਤੇ ਪੈਡ ਦੇਣ ਦੀ ਥਾਂ ਪਿ੍ਰੰਸੀਪਲ ਵਿਦਿਆਰਥਣ ਨੂੰ ਕੱਢਿਆ ਕਲਾਸ ਵਿਚੋਂ ਤੇ ਫਿਰ ਭੇਜਿਆ ਘਰ

ਵਿਦਿਆਰਥਣ ਨੂੰ ਮਹੀਨਾ ਆਉਣ ਤੇ ਪੈਡ ਦੇਣ ਦੀ ਥਾਂ ਪਿ੍ਰੰਸੀਪਲ ਵਿਦਿਆਰਥਣ ਨੂੰ ਕੱਢਿਆ ਕਲਾਸ ਵਿਚੋਂ ਤੇ ਫਿਰ ਭੇਜਿਆ ਘਰ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਰੇਲੀ ਵਿਖੇ ਇਕ ਸਕੂਲੀ 11 ਸਾਲਾ ਵਿਦਿਆਰਥਣ ਨੂੰ ਮਹੀਨਾ ਆਉਣ ਤੇ ਸਕੂਲ ਪਿ੍ਰੰਸੀਪਲ ਵਲੋਂ ਵਿਦਿਆਰਥਣ ਦੇ ਦੱਸਣ ਅਤੇ ਪੈਡ ਮੰਗਣ ਦੇ ਬਾਵਜੂਦ ਉਸਨੂੰ ਪੈਡ ਨਾ ਦੇ ਕੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰਨ ਦੇ ਨਾਲ ਨਾਲ ਪਿ੍ਰੰਸੀਪਲ ਵਲੋਂ ਪਹਿਲਾਂ ਵਿਦਿਆਰਥਣ ਨੂੰ ਕਲਾਸ ਵਿਚੋਂ ਕੱਢਣ ਅਤੇ ਫਿਰ ਮਹੀਨਾ ਲੱਗਣ ਕਾਰਨ ਮੈਲੇ ਹੋ ਚੁੱਕੇ ਕੱਪੜਿਆਂ ਵਿਚ ਹੀ ਘਰੇ ਭੇਜਣ ਦੀ ਸਿ਼ਕਾਇਤ ਲੜਕੀ ਦੇ ਪਿਤਾ ਵਲੋਂ ਜਿ਼ਲਾ ਮੈਜਿਸਟ੍ਰੇਟ ਨੂੰ ਕੀਤੇ ਜਾਣ ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਪੀੜਤ ਲੜਕੀ ਜਿਸਦਾ 25 ਜਨਵਰੀ ਨੂੰ ਇਮਤਿਹਾਨ ਸੀ ਅਤੇ ਇਸੇ ਦੌਰਾਨ ਵਿਦਿਆਰਥਣ ਦੇ ਪੀਰੀਅਡ ਸ਼ੁਰੂ ਹੋ ਗਏ ਪਰ ਉਹ ਪ੍ਰੀਖਿਆ ਜਿਸਨੂੰ ਉਹ ਛੱਡ ਨਹੀਂ ਸਕਦੀ ਸੀ ਦੇ ਚਲਦਿਆਂ ਵਲੋਂ ਜਦੋਂ ਪ੍ਰਿੰਸੀਪਲ ਨੂੰ ਉਸਨੂੰ ਪੀਰੀਅਡ ਆਉਣ ਵਾਲੇ ਦੱਸਿਆ ਗਿਆ ਤਾਂ ਪਿ੍ਰੰਸੀਪਲ ਨੇ ਸਕੂਲੀ ਵਿਦਿਆਰਥਣ ਦੀ ਸਮੱਸਿਆ ਨੂੰ ਸਮਝ ਕੇ ਉਸਦਾ ਹੱਲ ਕੱਢਣ ਦੀ ਥ ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਕਲਾਸਰੂਮ ਵਿਚੋਂ ਹੀ ਬਾਹਰ ਖੜ੍ਹਾ ਕਰ ਦਿੱਤਾ । ਲੜਕੀ ਦੇ ਪਰਿਵਾਰ ਮੁਤਾਬਕ ਲੜਕੀ ਨੂੰ ਪ੍ਰੀਖਿਆ ਹਾਲ ਦੇ ਬਾਹਰ ਇੱਕ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਪਰ ਉਸ ਨੂੰ ਪੈਡ ਨਹੀਂ ਦਿੱਤਾ ਗਿਆ।ਇਥੇ ਹੀ ਬਸ ਨਹੀਂ ਫਿਰ ਉਸ ਨੂੰ ਇਮਤਿਹਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸੇ ਕੱਪੜਿਆਂ ਵਿਚ ਘਰ ਭੇਜ ਦਿੱਤਾ ਗਿਆ । ਪਰਿਵਾਰਕ ਮੈਂਬੁਰਾਂ ਦਾ ਕਹਿਣਾ ਹੈ ਕਿ ਲੜਕੀ ਨੇ ਪ੍ਰਿੰਸੀਪਲ ਤੋਂ ਸੈਨੇਟਰੀ ਪੈਡ ਮੰਗੇ ਸਨ। ਪਹਿਲਾਂ ਤਾਂ ਪ੍ਰਿੰਸੀਪਲ ਨੇ ਲੜਕੀ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਤੇ ਜਦੋਂ ਉਸਨੇ ਦੁਬਾਰਾ ਆਪਣੀ ਸਮੱਸਿਆ ਦੱਸੀ ਤਾਂ ਉਸਨੂੰ ਕਥਿਤ ਤੌਰ `ਤੇ ਕਲਾਸਰੂਮ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇੱਕ ਘੰਟੇ ਲਈ ਖੜ੍ਹੇ ਰਹਿਣ ਲਈ ਕਿਹਾ ਗਿਆ । ਇਸ ਬਾਰੇ ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ।ਉਸਨੇ ਸਕੂਲ ਦੇ ਜ਼ਿਲ੍ਹਾ ਇੰਸਪੈਕਟਰ (ਡੀ. ਆਈ. ਓ. ਐਸ.), ਰਾਜ ਮਹਿਲਾ ਕਮਿਸ਼ਨ ਅਤੇ ਮਹਿਲਾ ਭਲਾਈ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਡੀ. ਆਈ. ਓ. ਐਸ. ਦੇਵਕੀ ਨੰਦਨ ਨੇ ਪਿਤਾ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਬੂਤਾਂ ਨੂੰ ਦੇਖਦਿਆਂ ਅਗਲੀ ਕਾਰਵਾਈ ਕੀਤੀ ਜਾਵੇਗੀ ।

Advertisement
Advertisement
Advertisement
Advertisement
Scroll to Top