Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 6:56 pm

+91 90915 01313 , +91 90916 01313

punjabbanni@gmail.com
punjabbani@yahoo.com

ਛੋਟੀ ਨਦੀ ਦੇ ਕਿਨਾਰੇ 30 ਤੋ ਜਿਆਦਾ ਕਾਲੋਨੀਆਂ ਦੀ ਸੀਵਰ ਲਾਈਨ 6 ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ

ਛੋਟੀ ਨਦੀ ਦੇ ਕਿਨਾਰੇ 30 ਤੋ ਜਿਆਦਾ ਕਾਲੋਨੀਆਂ ਦੀ ਸੀਵਰ ਲਾਈਨ 6 ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ

ਛੋਟੀ ਨਦੀ ਦੇ ਕਿਨਾਰੇ 30 ਤੋ ਜਿਆਦਾ ਕਾਲੋਨੀਆਂ ਦੀ ਸੀਵਰ ਲਾਈਨ 6 ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ
– ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਨਗਰ ਨਿਗਮ, ਸੀਵਰੇਜ ਬੋਰਡ ਅਤੇ ਡਰੇਨੇਜ ਵਿਭਾਗ ਦੇ ਐਸ. ਡੀ. ਓ. ਮੌਕੇ ਤੇ ਤਲਬ ਕੀਤੇ, ਲਗਾਈ ਕਲਾਸ
– ਤਿੰਨੋ ਮਹਿਕਮਿਆਂ ਦੇ ਅਫਸਰਾਂ ਨੇ ਜਦੋਂ ਸੀਵਰ ਲਾਈਨ ਖੋਲਣ ਦੀ ਜਿੰਮੇਦਾਰੀ ਇੱਕ ਦੂਜੇ ਉੱਤੇ ਪਾਈ ਤਾਂ ਭੜਖੇ ਸੀਨੀਅਰ ਡਿਪਟੀ ਮੇਅਰ
– ਮੌਕੇ ਤੇ ਕਮਿਸ਼ਨਰ ਨੂੰ ਫੋਨ ਕਰ ਲੋਕਾਂ ਦੀ ਸਮੱਸਿਆ ਹੱਲ ਕਰਨ ਨੂੰ ਕਿਹਾ
ਪਟਿਆਲਾ : ਛੋਟੀ ਨਦੀ ਦੇ ਕਿਨਾਰੇ ਪਾਈ ਸੀਵਰ ਲਾਈਨ ਪਿਛਲੇ ਛੇ ਮਹੀਨਿਆਂ ਤੋਂ ਬੰਦ ਰਹਿਣ ਦਾ ਮਾਮਲਾ ਅੱਜ ਗਰਮਾ ਗਿਆ । ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸੋਮਵਾਰ ਨੂੰ ਇਸ ਮਾਮਲੇ ਵਿੱਚ ਨਗਰ ਨਿਗਮ ਸੀਵਰੇਜ ਬਰਾਂਚ ਦੇ ਐਸ. ਡੀ. ਓ. ਮਨੀਸ਼ ਕੈਂਥ, ਸੀਵਰੇਜ ਬੋਰਡ ਵਿਭਾਗ ਦੇ ਐਸ. ਡੀ. ਓ. ਸੰਜੇ ਜਿੰਦਲ ਅਤੇ ਡਰੇਨੇਜ ਵਿਭਾਗ ਦੇ ਜੇਈ ਜਸਵਿੰਦਰ ਸਿੰਘ ਨੂੰ ਮੌਕੇ ਤੇ ਤਲਬ ਕਰ ਲਿਆ । ਮਾਮਲਾ ਉਸ ਸਮੇਂ ਹੋਰ ਉਲਝ ਗਿਆ ਜਦੋਂ ਤਿੰਨੋਂ ਮਹਿਕਮਿਆਂ ਨੇ ਸੀਵਰ ਲਾਈਨ ਖੋਲਣ ਦੀ ਜਿੰਮੇਦਾਰੀ ਇੱਕ ਦੂਜੇ ਵਿਭਾਗ ਉੱਤੇ ਪਾ ਦਿੱਤੀ । ਨਗਰ ਨਿਗਮ ਦੇ ਐਸ. ਡੀ. ਓ. ਦਾ ਕਹਿਣਾ ਹੈ ਕਿ ਇਹ ਕੰਮ ਸੀਵਰੇਜ ਬੋਰਡ ਤੇ ਡ੍ਰੇਨੇਜ ਵਿਭਾਗ ਨੇ ਕੀਤਾ । ਸੀਵਰੇਜ ਬੋਰਡ ਦਾ ਕਹਿਣਾ ਹੈ ਕਿ ਉਨਾਂ ਦਾ ਕੰਮ ਸੀਵਰ ਲਾਈਨ ਪਾਉਣਾ ਸੀ, ਬਾਅਦ ਵਿੱਚ ਇਸ ਦੀ ਮੈਨਟੀਨੈਂਸ ਦਾ ਕੰਮ ਉਹਨਾਂ ਦਾ ਨਹੀਂ ਹੈ । ਡ੍ਰੇਨੇਜ ਵਿਭਾਗ ਦੇ ਅਫਸਰਾਂ ਨੇ ਵੀ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਬਰਸਾਤੀ ਪਾਣੀ ਦੀ ਪਾਈਪ ਲਾਈਨ ਤੱਕ ਹੈ, ਸੀਵਰ ਲਾਈਨ ਨੂੰ ਖੋਲਣਾ ਉਨਾਂ ਦੀ ਮਹਿਕਮੇ ਦੀ ਜਿੰਮੇਵਾਰੀ ਨਹੀਂ ਹੈ ।
ਇਸ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਿਲਕੁਲ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਨਿਗਮ ਕਮਿਸ਼ਨਰ ਨੂੰ ਫੋਨ ਲਾ ਲਿਆ । ਕੋਹਲੀ ਨੇ ਕਿਹਾ ਕਿ ਉਹ ਜਲਦ ਹੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸੀਵਰ ਲਾਈਨ ਨੂੰ ਖੋਲਣ ਦੀ ਜਿੰਮੇਦਾਰੀ ਤਹਿ ਕਰਵਾਉਣਗੇ । ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਛੋਟੀ ਨਦੀ ਦੇ ਕਿਨਾਰੇ ਬਹੁਤ ਛੋਟੀ ਪਾਈਪ ਲਾਈਨ ਪਾਈ ਹੋਈ ਹੈ, ਉਹਨਾਂ ਉਸ ਸਮੇਂ ਵੀ ਇਸ ਦਾ ਵਿਰੋਧ ਕੀਤਾ ਸੀ, ਹੁਣ ਜਦੋਂ ਇਹ ਪਾਈਪ ਲਾਈਨ ਬੰਦ ਹੋ ਗਈ ਹੈ ਤਾਂ 30 ਤੋਂ ਜ਼ਿਆਦਾ ਕਲੋਨੀਆਂ ਦਾ ਸੀਵਰ ਓਵਰ ਫਲੋ ਹੋ ਚੁੱਕਿਆ ਹੈ । ਸੀਵਰੇਜ ਦਾ ਪਾਣੀ ਲੋਕਾਂ ਦੇ ਘਰ ਵੜ ਰਿਹਾ ਹੈ, ਉਹ ਲੋਕਾਂ ਨੂੰ ਇਸ ਤਰ੍ਹਾਂ ਨਰਕ ਵਿੱਚ ਰਹਿਣ ਨਹੀਂ ਦੇ ਸਕਦੇ, ਇਸ ਲਈ ਉਹ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਲੈ ਕੇ ਜਾਣਗੇ । ਇਸ ਮੌਕੇ ਪੁਰਾਣਾ ਬਿਸ਼ਨ ਨਗਰ ਵੈਲਫੇਅਰ ਸੋਸਾਇਟੀ, ਨਵਾਂ ਬਿਸ਼ਨ ਨਗਰ ਵੈਲਫੇਅਰ ਸੋਸਾਇਟੀ, ਮੁਸਲਿਮ ਕਲੋਨੀ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰ ਵੀ ਮੌਜੂਦ ਰਹੇ । ਹਰਿੰਦਰ ਕੋਹਲੀ ਨੇ ਲੋਕਾਂ ਨੂੰ ਭਰੋਸਾ ਦਿਲਾਇਆ ਕਿ ਉਹ ਇਸ ਕੰਮ ਨੂੰ ਹੱਲ ਕਰਵਾ ਕੇ ਹੀ ਰਹਿਣਗੇ ।

Advertisement
Advertisement
Advertisement
Advertisement
Scroll to Top