Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:06 am

+91 90915 01313 , +91 90916 01313

punjabbanni@gmail.com
punjabbani@yahoo.com

ਗੁਰਚਰਨ ਸਿੰਘ ਧੰਜੂ ਦਾ ਕਾਵਿ ਸੰਗ੍ਰਹਿ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਲੋਕ ਅਰਪਣ

ਗੁਰਚਰਨ ਸਿੰਘ ਧੰਜੂ ਦਾ ਕਾਵਿ ਸੰਗ੍ਰਹਿ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਲੋਕ ਅਰਪਣ

ਗੁਰਚਰਨ ਸਿੰਘ ਧੰਜੂ ਦਾ ਕਾਵਿ ਸੰਗ੍ਰਹਿ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਲੋਕ ਅਰਪਣ
ਪਾਤੜਾਂ : ਪੰਜਾਬੀ ਸਹਿਤ ਦੇ ਉੱਘੇ ਸ਼ਾਇਰ ਗੁਰਚਰਨ ਸਿੰਘ ਧੰਜੂ ਜੀ ਦਾ ਕਾਵਿ ਸੰਗ੍ਰਹਿ’ “ਵਿਰਸੇ ਦੇ ਹਰਫ਼” ਪੰਜਾਬੀ ਸਾਹਿਤ ਸਭਾ ਪਾਤੜਾਂ (ਪਟਿਆਲਾ) ਵੱਲੋਂ ਬੱਤਰਾ ਅਕੈਡਮੀ ਜਾਖਲ ਰੋਡ ਪਾਤੜਾਂ ਵਿਖੇ ਲੋਕ ਅਰਪਣ ਕੀਤਾ ਗਿਆ ;ਜਿਸ ਦੌਰਾਨ ਉੱਘੇ ਸਾਹਿਤਕਾਰ,ਐਕਟਰ ਤੇ ਸ਼ੰਗੀਤਕਾਰ ਡਾਕਟਰ ਜਗਮੇਲ ਸਿੰਘ ਭਾਠੂਆਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ । ਪਰਚਾ ਪੜ੍ਹਨ ਦੀ ਰਸਮ ਸੀਨੀਅਰ ਪੱਤਰਕਾਰ ਭੁਪਿੰਦਰ ਜੀਤ ਸਿੰਘ ਜੀ ਮੌਲਵੀ ਵਾਲਾ ਨੇ ਕੀਤੀ ਅਤੇ ਕਿਤਾਬ ਦਾ ਮੁੱਖ ਬੰਦ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਜੀ ਵੱਲੋਂ ਪੜ੍ਹਿਆ ਗਿਆ।ਕਲਮ ਦੀ ਪਹਿਚਾਣ ਦਾ ਜ਼ਿਕਰ ਸਭਾ ਦੇ ਸਰਪ੍ਰਸਤ ਬਾਜ ਸਿੰਘ ਜੀ ਮਹਿਲੀਆ ਵੱਲੋਂ ਕੀਤਾ ਗਿਆ । ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਕਾਰਜਕਾਰੀ ਮੈਂਬਰ ਰਵੀ ਘੱਗਾ ਜੀ ਨੇ ਸੋਹਣੇ ਅੰਦਾਜ਼ ‘ਚ ਨਿਭਾਈ ਅਤੇ ਪ੍ਰੋਗਰਾਮ ਦਾ ਪ੍ਰਬੰਧਨ ਸਭਾ ਦੇ ਵਿੱਤ ਸਕੱਤਰ ਜਤਿਨ ਬੱਤਰਾ ਜੀ ਵੱਲੋਂ ਬਾ-ਸਤਿਕਾਰ ਕੀਤਾ ਗਿਆ ਨਾਲ ਹੀ ਮਾਨ ਸਨਮਾਨ ਦੀਆਂ ਰਸਮਾਂ ਸਭਾ ਦੀ ਮੀਤ ਪ੍ਰਧਾਨ ਸ੍ਰੀਮਤੀ ਨਿਰਮਲਾ ਗਰਗ ਜੀ ਵੱਲੋਂ ਨਿਭਾਈਆਂ ਗਈਆਂ । ਇਸ ਮੌਕੇ ਅਨੀਤਾ ਅਰੋੜਾ ਰਿੰਕੂ ਪਾਤੜਾਂ, ਰਾਮਫਲ ਰਾਜਲਹੇੜੀ, ਦਰਸ਼ਨ ਸਿੰਘ ਲਾਡਬੰਨਜਾਰਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਸੁਭਾਸ਼ ਘੱਗਾ,ਮਾਸਟਰ ਪ੍ਰੇਮ ਸਿੰਘ ਮੌਲਵੀ ਵਾਲਾ ਵੱਲੋਂ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ । ਉਭਰਦੀ ਸ਼ਾਇਰਾ ਸੁਮਨ ਦੀਦ ਸੁਤਰਾਣਾਂ ਅਤੇ ਉਭਰਦੇ ਸਾਇਰ ਗੁਰਪ੍ਰੀਤ ਇੰਨਸਾਨ ਨੇ ਵੀ ਆਪਣੀ ਸ਼ਾਇਰੀ ਦਾ ਖੂਬ ਰੰਗ ਬੰਨ੍ਹਿਆ । ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਕਟਰ ਜਗਮੇਲ ਸਿੰਘ ਭਾਠੂਆਂ ਅਤੇ ਅਤੇ ਉਹਨਾਂ ਦੇ ਸੁਪਤਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ, ਡਾ .ਰਵਿੰਦਰ ਕੌਰ ‘ ਰਵੀ ‘ ਨੇ ਉੱਘੇ ਪੰਜਾਬੀ ਸ਼ਾਇਰ ਅਮਰਜੀਤ ਕਸਕ ਜੀ ਦੀ ਸਦਾ ਬਹਾਰ ਰਚਨਾ “ ਛੱਲਾ ” ਗੀਤ ਗਾ ਕੇ ਵਾਹ ਵਾਹ ਖੱਟੀ ਅਤੇ ਇਲਾਕੇ ਦੇ ਕਲਮਕਾਰਾਂ ਨੇ ਵੀ ਬਾਖੂਬ ਭਰਵੀਂ ਹਾਜ਼ਰੀ ਲਗਵਾਈ । ਇਸ ਮੌਕੇ ਮੁੱਖ ਮਹਿਮਾਨ ਡਾਕਟਰ ਜਗਮੇਲ ਸਿੰਘ ਭਾਠੂਆਂ ਸਾਬਕਾ ਪ੍ਰੋਫੈਸਰ ਰਾਵਿੰਦਰ ਕੌਰ ‘ਰਵੀ,’ ਗੁਰਚਰਨ ਸਿੰਘ ਧੰਜੂ ਤੇ ਉਹਨਾਂ ਦੀ ਸੁਪਤਨੀ ਕੁਲਵਿੰਦਰ ਕੌਰ ,ਸਭਾ ਦੇ ਮੀਤ ਪ੍ਰਧਾਨ ਤਰਸੇਮ ਖਾਸਪੁਰੀ, ਮੀਤ ਪ੍ਰਧਾਨ, ਸ਼੍ਰੀਮਤੀ ਨਿਰਮਲਾ ਗਰਗ, ਮੁੱਖ ਪੇਪਰ ਵਕਤਾ ਭੁਪਿੰਦਰ ਜੀਤ ਸਿੰਘ ਮੌਲਵੀ ਵਾਲਾ ,ਅਤੇ ਪੰਜਾਬੀ ਸਾਹਿਤ ਸਭਾ ਪਾਤੜਾਂ ਦੇ ਸਰਪ੍ਰਸਤ ਬਾਜ਼ ਸਿੰਘ ਮਹਿਲੀਆ ਨੂੰ ਯਾਦਗਾਰੀ ਚਿੰਨ ਮੰਮੈਂਟੋ/ਫੁਲਕਾਰੀ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ ।

Advertisement
Advertisement
Advertisement
Advertisement
Scroll to Top