ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦਾ ਅਪਮਾਨ ਸਹਿਣ ਨਹੀ ਕਰਾਂਗੇ : ਕੈਂਥ

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ:ਅੰਬੇਡਕਰ ਦਾ ਅਪਮਾਨ ਸਹਿਣ ਨਹੀ ਕਰਾਂਗੇ : ਕੈਂਥ
ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ. ਐਸ. ਪੀ. ਸੀ. ਐਲ/ ਪੀ. ਐਸ. ਟੀ. ਸੀ. ਐਲ, ਐਸ. ਸੀ / ਬੀ. ਸੀ. ਇੰਮਪਲਾਈਜ਼ ਅਤੇ ਲੋਕ ਏਕਤਾ ਫਰੰਟ, ਡਾ:ਅੰਬੇਡਕਰ ਸਟੂਡੈਟਸ ਫਰੰਟ ਆਫ ਇੰਡੀਆਂ, ਭੀਮ ਸੈਨਾ, ਡਾ. ਅੰਬੇਡਕਰ ਚੇਤਨਾ ਮੰਚ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਫੈਕਟਰੀ ਏਰੀਆਂ ਪਟਿਆਲਾ ਵੱਲੋ ਅੱਜ ਸੇਰਾਂ ਵਾਲਾ ਗੇਟ ਪਟਿਆਲਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਅੰਮ੍ਰਿਤਸਰ ਸਥਿਤ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਪਿਛੇ ਸ਼ਾਜਿਸ਼ਕਰਤਾ ਨੂੰ ਉੱਚ ਪੱਧਰੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਲਈ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀਆਂ/ ਅਧਿਕਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋ ਹਿੱਸਾ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਫਰੰਟ ਦੇ ਕੋ ਕਨਵੀਨਰ ਸ੍ਰੀ ਨਾਰੰਗ ਸਿੰਘ, ਡਾਸਫੀ ਦੇ ਪ੍ਰਧਾਨ ਪੀ੍ਰਤ ਕਾਸ਼ੀ, ਭੀਮ ਆਰਮੀ ਤੋ ਅਮਨਦੀਪ ਕੇਸਲਾ, ਅੰਬੇਡਕਰ ਚੇਤਨਾ ਮੰਚ ਤੋ ਸੋਨੀ ਗਿੱਲ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਦੇ ਜਨ ਸਕੱਤਰ ਸੁਖਵਿੰਦਰ ਸਿੰਘ ਵੱਲੋ ਦੱਸਿਆ ਗਿਆ ਕਿ ਸਮੁੱਚੇ ਭਾਰਤ ਦਾ ਐਸ. ਸੀ./ਬੀ. ਸੀ. ਭਾਈਚਾਰਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਅਪਮਾਨ ਸਹਿਣ ਨਹੀ ਕਰੇਗਾ ਅਤੇ ਆਗੂਆਂ ਵੱਲੋ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿ ਬਹੁਤ ਜਲਦ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਕੇ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਮਾਸਟਰਮਾਈਂਡ ਨੂੰ ਸਲਾਖਾਂ ਨੂੰ ਪਿੱਛੇ ਭੇਜਿਆ ਜਾਵੇ । ਅੱਜ ਦੇ ਪੋ੍ਰਗਰਾਮ ਵਿੱਚ ਹੋਰਨਾ ਤੋ ਇਲਾਵਾ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਥ, ਸ੍ਰੀ ਹਰਬੰਸ ਸਿੰਘ ਗੁਰੂ, ਨਾਰੰਗ ਸਿੰਘ, ਪੀ੍ਰਤ ਕਾਸ਼ੀ, ਅਮਨਦੀਪ ਕੇਸਲਾ,ਸੋਨੀ ਗਿੱਲ, ਸੁਖਵਿੰਦਰ ਸਿੰਘ, ਨਰੇਸ ਕੁਮਾਰ ਗਾਟ,ਜਗਦੀਪ ਸਕਰਾਲੀ, ਸ੍ਰੀ ਰਾਜ ਕੁਮਾਰ, ਇੰਜ. ਵਰਿੰਦਰ ਸਿੰਘ, ਨਰਿੰਦਰ ਸਿੰਘ ਕਲਸੀ, ਰਮੇਸ ਕੁਮਾਰ, ਅਰੁਣ ਕੁਮਾਰ, ਅਮਰਜੀਤ ਸਿੰਘ ਬਾਗੀ, ਇੰਜ: ਨਿਰਮਲ ਸਿੰਘ ਲੰਗ, ਅਨਿੱਲ ਕੁਮਾਰ ਮੰਡਲ ਪ੍ਰਧਾਨ, ਮੁਨੀਸ ਭਾਟੀਆਂ, ਇੰਜ. ਅਵਤਾਰ ਸਿੰਘ ਮਾਹੀ, ਚੰਦ ਸਿੰਘ, ਗੁਰਮੁੱਖ ਸਿੰਘ ਰੁੜਕੀ, ਮਨਦੀਪ ਕੌਰ, ਕਿਰਨਜੀਤ ਕੌਰ, ਅੰਗਰੇਜ ਕੌਰ, ਰਾਜਿੰਦਰ ਮਾਹੀ, ਅਜੇ ਕੁਮਾਰ, ਅਮਰੀਕ ਸਿੰਘ, ਪਾਲ ਸਿੰਘ,ਵਿਜੇ ਕੁਮਾਰ, ਬਲਵਿੰਦਰ ਪਾਲ, ਮਦਨ ਸਿੰਘ, ਸੁਰਿੰਦਰ ਕੁਮਾਰ, ਜ਼ਸਵੰਤ ਸਿੰਘ ਆਦਿ ਨੇ ਵੀ ਸੰਬੋੋਧਿਤ ਕੀਤਾ ।
