Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 2:16 pm

+91 90915 01313 , +91 90916 01313

punjabbanni@gmail.com
punjabbani@yahoo.com

ਸਨੌਰ ਤੋਂ ਜੋੜੀਆਂ ਸੜਕਾਂ ਤੱਕ ਭੂ ਮਾਫੀਆ ਵਲੋ ਕੀਤੇ ਨਜਾਇਜ ਕਬਜਿਆਂ ਦੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਜਾਂਚ

ਸਨੌਰ ਤੋਂ ਜੋੜੀਆਂ ਸੜਕਾਂ ਤੱਕ ਭੂ ਮਾਫੀਆ ਵਲੋ ਕੀਤੇ ਨਜਾਇਜ ਕਬਜਿਆਂ ਦੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਜਾਂਚ

ਸਨੌਰ ਤੋਂ ਜੋੜੀਆਂ ਸੜਕਾਂ ਤੱਕ ਭੂ ਮਾਫੀਆ ਵਲੋ ਕੀਤੇ ਨਜਾਇਜ ਕਬਜਿਆਂ ਦੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਜਾਂਚ
– ਸਾਰਾ ਦਿਨ ਚਲੀ ਕੰਪਿਊਟਰਾਈਜ ਪੈਮਾਈਸ, ਕਈ ਵਿਭਾਗਾਂ ਦੇ ਅਧਿਕਾਰੀ ਰਹੇ ਹਾਜਰ
– ਇਸ ਸਮੇਂ ਸੜਕ ਹੈ 15 ਫੁੱਟ ਪੈਮਾਈਸ਼ ਨਿਕਲੀ 38 ਫੁੱਟ
– ਲੋਕਾਂ ਨੇ ਨਜਾਇਜ ਕਬਜੇ ਹਟਾਉਣ ਦੀ ਕੀਤੀ ਮੰਗ
ਪਟਿਆਲਾ : ਸਨੌਰ ਤੋਂ ਜੋੜੀਆਂ ਤੱਕ ਪੈਂਦੀ ਤਿੰਨ ਕਿਲੋਮੀਟਰ ਦੇ ਲੰਬੀ ਸੜਕ ‘ਤੇ ਹੋਏ ਨਜਾਇਜ ਕਬਜਿਆਂ ‘ਤੇ ਅੱਜ ਕਈ ਵਿਭਾਗਾਂ ਨੇ ਰਲਕੇ ਜਾਂਚ ਕੀਤੀ ਤੇ ਕੰਪਿਊਟਰਾਈਜ ਪੈਮਾਈਸ ਕਰਵਾਈ ਗਈ, ਜਿਸ ਵਿਚ ਇਹ ਸੜਕ ਦੇ ਆਲੇ ਦੁਆਲੇ ਭੂ ਮਾਫੀਆ ਨੇ ਕਬਜੇ ਕੀਤੇ ਹੋਏ ਹਨ । ਲੰਬੇ ਸਮੇਂ ਤੋਂ ਰਾਮ ਰੋਲਾ ਪੈ ਰਿਹਾ ਸੀ । ਇਹ ਰਸਤਾ ਸਨੌਰ ਤੋਂ ਹਿਸ ਸੜਕ ਰਾਹੀ ਦੇਵੀਗੜ ਪਿਹੋਵਾ ਦਿਲੀ ਮਾਰਗ ‘ਤੇ ਨਿਕਲਦਾ ਹੈ । ਸੜਕ ਦੀ ਪੈਮਾਈਸ ਕਰਵਾਉਣ ਦੀ ਲੰਬੇ ਸਮੇਂ ਤੋਂ ਮੰਗ ਹੋ ਰਹੀ ਸੀ ਤੇ ਸਿਕਾਇਤਕਰਤਾ ਵਲੋ ਦਾਅਵਾ ਕੀਤਾ ਗਿਆ ਸੀ ਕਿ ਇਹ ਸੜਕ 30 ਫੁਟ ਤੋਂ ਚੌੜੀ ਹੈ । ਹੁਣ ਜਦੋ ਅੱਜ ਪੂਰਾ ਦਿਨ ਲਗਾਕੇ ਇਹ ਪੈਮਾਈਸ ਕੀਤੀ ਗਈ ਤਾਂ ਇਹ ਸੜਕ 27 ਫੁੱਟ ਸੜਕ ਨਿਕਲੀ ਤੇ 11 ਫੁੱਟ ਨਾਲਾ ਨਿਕਲਿਆ ਹੈ, ਜਿਸ ਨਾਲ ਇਹ 38 ਫੁੱਟ ਸੜਕ ਬਣ ਗਈ ਹੈ । ਹੈਰਾਨੀ ਦੀ ਗੱਨ ਹੈ ਕਿ ਆਲੇ ਦੁਆਲੇ ਪੈਂਦੀਆਂ ਕਈ ਕਲੋਨੀਆਂ ਦੇ ਮਾਲਕਾਂ ਨੇ ਰਸਤੇ ਦੇ ਨਾਲਿਆਂ ਦੀਆਂ ਵੀ ਰਜਿਸਟਰੀਆਂ ਕਰਵਾ ਦਿੱਤੀਆਂ ਹਨ ।
ਇਸ ਰੋਡ ‘ਤੇ ਖਾਲਸਾ ਕਲੋਨੀ, ਇਕ ਸਕੂਲ ਕਲੋਨੀ, ਪਟਿਆਲਾ ਇਨਕਲੇਵ, ਗੋਬਿੰਦ ਇਨਕਲੇਵ, ਸੀਹਜ ਇਨਕਲੇਵ ਆਦਿ ਕਲੋਨੀਆਂ ਹਨ । ਕਿਸਾਨਾਂ ਵਲੋਂ ਰਸਤੇ ਨੂੰ ਕੱਟ ਕੇ ਖੇਤਾਂ ਵਿਚ ਜੋੜ ਲਿਆ ਗਿਆ ਸੀ ਕੁੱਝ ਕ ਡੀਲਰਾਂ ਵਲੋਂ ਵੀ ਸੜਕ ਨੂੰ ਹੀ ਪਲਾਟਾ, ਦੁਕਾਨਾਂ ਵਿਚ ਹੀ ਬਦਲ ਕੇ ਲੋਕਾਂ ਨੂੰ ਧੋਖਾਧੜੀ ਕਰਕੇ ਰਜਿਸਟਰੀ ਕਰਵਾ ਦਿਤੀਆਂ ਗਈਆਂ ਸੀ ।
ਦੱਸਣਯੋਗ ਹੈ ਕਿ ਤਕਰੀਬਨ 27 ਫੁੱਟ ਰੋਡ ਅਤੇ 11 ਫੁੱਟ ਦਾ ਨਾਲਾ ਭੂ-ਮਾਫੀਆ ਵਲੋਂ ਰਜਿਸਟਰੀਆਂ ਕਰਵਾ ਦਿਤੀਆਂ ਗਈਆਂ ਸੀ ਅਤੇ ਮਾਲਕਾ ਵਲੋਂ ਕਈ ਪਲਾਟਾ ਦੀ ਚਾਰ ਦਵਾਰੀਆ ਵੀ ਕਰ ਲਈਆ ਗਈਆ ਸੀ । ਇਸੇ ਸਬੰਧ ਚ ਪ੍ਰਸ਼ਾਸ਼ਨ ਵਲੋਂ ਵਡੀ ਕਾਰਵਾਈ ਕਰਦੇ ਹੋਏ ਮਾਲ ਵਿਭਾਗ, ਨਹਿਰੀ ਵਿਭਾਗ, ਵਕਵਬੋਰਡ , ਨਗਰ ਕੌਂਸਲ ਸਨੌਰ ਤੇ ਹੋਰ ਮਹਿਕਮੀਆਂ ਵਲੋਂ ਤਕੀਬਨ 3 ਕਿਲੋਮੀਟਰ ਸੜਕ ਦੀ ਨਿਸ਼ਾਨਦੇਹੀ ਕਰਵਾਈ ਗਈ ਹੈ, ਜਿਸ ਵਿਚ ਵੱਡੇ ਖੁਲਾਸੇ ਹੋਏ ਹਨ ।
ਦੱਸਣਯੋਗ ਹੈ ਕਿ ਨਹਿਰੀ ਮਹਿਕਮਾ, ਮਾਲ ਵਿਭਾਗ ਹੋਰ ਵਿਭਾਗਾਂ ਦੇ ਅਧਿਕਾਰੀਆਂ ਵਲੋ ਇਸਦੀ ਜਾਂਚ ਕਰਕੇ ਜਿਥੇ ਤੱਕ ਸਰਕਾਰੀ ਜਮੀਨ ਨਿਕਲਦੀ ਸੀ, ਉਥੇ ਵੱਡੇ ਪਿਲਰ ਲਗਾਕੇ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਤੇ ਹਿਦਾਇਤ ਕੀਤੀ ਗਈ ਹੈ ਕਿ ਜਿਹੜਾ ਇਨਾ ਨਾਲ ਛੇੜਖਾਨੀ ਕਰੇਗਾ, ਉਸ ਖਿਲਾਫ ਸਖਤ ਕਾਨੂੰੂਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਲੋਕਾ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਭਾਵੁਕ ਸ਼ਬਦਾਂ ਨਾਲ ਕਿਹਾ ਕਿ ਸਾਡੇ ਕਾਫੀ ਪੈਸਾ ਲਗਾ ਕੇ ਚਾਰ ਦੁਆਰੀ ਕੀਤੀਆਂ ਹਨ। ਅੱਜ ਸਾਨੂੰ ਪਤਾ ਲਗਾ ਹੈ ਕਿ ਸਾਡੇ ਨਾਲ ਡੀਲਰਾਂ ਵਲੋਂ ਧੋਖਾਧੜੀ ਕਰਕੇ ਜ਼ਮੀਨ ਦੀ ਥਾਂ ਉਤੇ ਨਾਲੇ ਅਤੇ ਸੜਕ ਦੀ ਰਜਿਸਟਰੀਆ ਕਰਵਾ ਦਿੱਤੀਆਂ। ਉਨਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਹਨਾਂ ਤੇ ਬਣਦੀ ਕਰਵਾਈ ਕੀਤੀ ਜਾਵੇ । ਇਸ ਮੌਕੇ ਡਿਊਟੀ ਮਜਿਸਟਰੇਟ ਬਲਜੋਤ ਸਿੰਘ ਪੁਲਿਸ ਪਾਰਟੀ ਸਮੇਤ ਜੇਈ ਪਰਮਜੀਤ ਸਿੰਘ, ਸਵਿੰਦਰ ਸਿੰਘ ਕਾਨੂੰਗੋ, ਪ੍ਰਭਜੋਤ ਸਿੰਘ ਪਟਵਾਰੀ, ਨਰਿੰਦਰ ਸਿੰਘ ਤੱਖਰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਮੀਤਾ ਐਮ. ਸੀ, ਨਿਸ਼ਾਨ ਸਿੰਘ ਐਮ. ਸੀ., ਜਸਪਿੰਦਰ ਸਿੰਘ ਮੋਨੂੰ ਰੰਧਾਵਾ, ਗੁਰਚਰਨ ਸਿੰਘ ਹੰਜਰਾਅ, ਦੇਸ਼ ਰਾਜ ਕਿਸਾਨ ਆਗੂ, ਕੇਵਲ ਮਨੇਜਰ ਤੇ ਹੋਰ ਕਈ ਲੋਕ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top