Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:36 pm

+91 90915 01313 , +91 90916 01313

punjabbanni@gmail.com
punjabbani@yahoo.com

15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸੰਦਰਭ ਵਿੱਚ ਮੋਦੀ ਕਾਲਜ ਵਿਖੇ ਸੁੰਹ ਚੁੱਕ ਸਮਾਗਮ ਆਯੋਜਿਤ

15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸੰਦਰਭ ਵਿੱਚ ਮੋਦੀ ਕਾਲਜ ਵਿਖੇ ਸੁੰਹ ਚੁੱਕ ਸਮਾਗਮ ਆਯੋਜਿਤ

15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸੰਦਰਭ ਵਿੱਚ ਮੋਦੀ ਕਾਲਜ ਵਿਖੇ ਸੁੰਹ ਚੁੱਕ ਸਮਾਗਮ ਆਯੋਜਿਤ
ਪਟਿਆਲਾ: 25 ਜਨਵਰੀ : ਸਥਾਨਿਕ ਮੁਲਤਾਨੀ ਮੱਲ ਮੋਦੀ ਕਲਾਜ ਦੇ ਸਵੀਪ (ਯੋਜਨਾਬੱਧ ਵੋਟਰ ਐਜੂਕੇਸ਼ਨ ਅਤੇ ਚੋਣ ਭਾਗੀਦਾਰੀ ਸਕੀਮ) ਵਿੰਗ ਵੱਲੋਂ ਅੱਜ ਐਨ. ਸੀ. ਸੀ 5 ਪੀਬੀ ਬਟਾਲੀਅਨ, 4 ਪੀ. ਬੀ. ਗਰਲਜ਼ ਬਟਾਲੀਅਨ ਅਤੇ 3 ਐੱਸ. ਕਿਊ. ਐੱਨ, ਐਨ. ਸੀ. ਸੀ. ਦੇ ਸਹਿਯੋਗ ਨਾਲ ਅੱਜ ਭਾਰਤ ਦੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਕਮਿਸ਼ਨਰ ਦਫ਼ਤਰ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਰੀਆਂ ਚੋਣਾਂ ਵਿੱਚ ਜ਼ਰੂਰੀ ਤੌਰ ਤੇ ਮੱਤਦਾਨ ਕਰਨ ਬਾਰੇ ਸੁੰਹ ਚੁੱਕਣ ਦੀ ਰਸਮ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਨਾਲ ਵੋਟ ਪਾਉਣ ਅਤੇ ਨਿਰਪੱਖ ਅਤੇ ਨਿਡਰ ਤਰੀਕੇ ਨਾਲ ਪ੍ਰਤੀਨਿਧੀ ਚੁਣਨ ਦੇ ਸੰਵਿਧਾਨਕ ਅਧਿਕਾਰ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ । ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਜ਼ਿੰਮੇਵਾਰ ਨਾਗਰਿਕਾਂ ਵੱਜੋਂ ਇਮਾਨਦਾਰ ਤਰੀਕੇ ਨਾਲ ਜ਼ਿੰਮੇਵਾਰ ਤੇ ਲਾਇਕ ਰਾਜਨੀਤਿਕ ਪ੍ਰਤੀਨਿਧ ਚੁਣਨੇ ਜ਼ਰੂਰੀ ਹਨ । ਉਹਨਾਂ ਕਿਹਾ ਇਸ ਵੋਟਰ ਸਹੁੰ ਦੇ ਸ਼ਬਦ “ਅਸੀਂ, ਭਾਰਤ ਦੇ ਨਾਗਰਿਕ, ਭਾਰਤ ਦੇ ਲੋਕਤੰਤਰ ਵਿੱਚ ਵਿਸ਼ਵਾਸ ਕਰਦੇ ਹੋਏ, ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਅਤੇ ਹਰੇਕ ਚੋਣ ਪ੍ਰੀਕ੍ਰਿਆ ਦਾ ਆਦਰ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਧਰਮ, ਨਸਲ, ਜ਼ਾਤ, ਫਿਰਕਾ, ਭਾਸ਼ਾ ਅਧਾਰਿਤ ਵਿਤਕਰੇ ਅਤੇ ਡਰ-ਭੈਅ ਤੋਂ ਉੱਪਰ ਉੱਠਦਿਆਂ ਨਿਰਪੱਖ, ਸੁਤੰਤਰ ਅਤੇ ਅਮਨ-ਪੂਰਵਕ ਚੋਣਾਂ ਲਾਜ਼ਿਮੀ ਬਣਾਉਣ ਦਾ ਅਹਿਦ ਲੈਂਦੇ ਹਾਂ” ਭਾਰਤੀ ਗਣਤੰਤਰ ਦੀ ਰੂਹ ਦਾ ਖੂਬਸੂਰਤ ਪ੍ਰਗਟਾਵਾ ਹਨ । ਡਾ. ਮਨਿੰਦਰ ਦੀਪ ਚੀਮਾ,ਸਵੀਪ ਨੋਡਲ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦਾ ਇਹ ਸਹੁੰ -ਚੁੱਕ ਪ੍ਰੋਗਰਾਮ ਭਾਰਤ ਵਿੱਚ ਵੋਟਰ ਜਾਗਰੂਕਤਾ ਫੈਲਾਓਣ ਅਤੇ ਵੱਧ ਤੋਂ ਵੱਧ ਵੋਟਾਂ ਪਵਾਉਣ ਤੇ ਕੇਂਦਰਿਤ ਹੈ ਜਿਸ ਬਾਰੇ ਸਾਰਿਆਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ । ਇਸ ਮੌਕੇ ਤੇ ਧੰਨਵਾਦ ਦਾ ਮਤਾ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਜਸਬੀਰ ਕੌਰ ਦੁਆਰਾ ਪੇਸ਼ ਕੀਤਾ ਗਿਆ । ਇਸ ਈਵੈਂਟ ਵਿੱਚ ਫਲਾਇੰਗ ਅਫਸਰ ਡਾ.ਸੁਮੀਤ ਕੁਮਾਰ, ਲੈਫਨੀਨੈਂਟ (ਡਾ.) ਰੋਹਿਤ ਸਚਦੇਵਾ, ਲੈਫਨੀਨੈਂਟ (ਡਾ.) ਨਿਧੀ ਗੁਪਤਾ ਅਤੇ ਬਾਕੀ ਸਟਾਫ ਮੈਂਬਰ ਤੇ ਵਿਦਿਆਰਥੀ ਸ਼ਾਮਿਲ ਹੋਏ ।

Advertisement
Advertisement
Advertisement
Advertisement
Scroll to Top