Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 4:58 pm

+91 90915 01313 , +91 90916 01313

punjabbanni@gmail.com
punjabbani@yahoo.com

ਕੋਲਕਾਤਾ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੰਜੇ ਰਾਏ ਦੋਸ਼ੀ ਕਰਾਰ

ਕੋਲਕਾਤਾ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੰਜੇ ਰਾਏ ਦੋਸ਼ੀ ਕਰਾਰ

ਕੋਲਕਾਤਾ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੰਜੇ ਰਾਏ ਦੋਸ਼ੀ ਕਰਾਰ
ਸਜ਼ਾ 20 ਜਨਵਰੀ ਨੂੰ
ਕੋਲਕਾਤਾ : ਭਾਰਤ ਦੇਸ਼ ਦੇ ਸ਼ਹਿਰ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ 31 ਸਾਲਾ ਇੱਕ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਵਿਚ ਸਿਆਲਦਾਹ ਅਦਾਲਤ ਵਿੱਚ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਉਂਦਿਆਂ 20 ਜਨਵਰੀ ਦਿਨ ਸੋਮਵਾਰ ਨੂੰ ਸਜ਼ਾ ਸੁਣਾਉਣ ਦਾ ਫ਼ੈਸਲਾ ਲਿਆ । ਜਾਣਕਾਰੀ ਅਨੁਸਾਰ ਫੋਰੈਂਸਿਕ ਰਿਪੋਰਟਾਂ ਦੇ ਆਧਾਰ ‘ਤੇ ਅਦਾਲਤ ਨੇ ਕਿਹਾ ਕਿ ਅਪਰਾਧ ਵਾਲੀ ਥਾਂ ਅਤੇ ਪੀੜਤ ਦੇ ਸਰੀਰ ‘ਤੇ ਮਿਲੇ ਡੀ. ਐਨ. ਏ. ਸਬੂਤ ਸੰਜੇ ਰਾਏ ਦੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ । ਫੈਸਲਾ ਸੁਣਾਉਂਦਿਆਂ ਜੱਜ ਅਨਿਰਬਾਨ ਦਾਸ ਨੇ ਕਿਹਾ ਕਿ ‘ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪੀੜਤ ਦਾ ਗਲਾ ਘੁੱਟਿਆ ਹੈ ਤੁਹਾਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦਿੱਤੀ ਜਾ ਸਕਦੀ ਹੈ । ਬੀ. ਐਨ. ਐਸ. ਦੀ ਧਾਰਾ 64 ਦੇ ਤਹਿਤ ਸਜ਼ਾ ਘੱਟੋ-ਘੱਟ 10 ਸਾਲ ਹੈ ਅਤੇ ਧਾਰਾ 66 ਵਿੱਚ 25 ਸਾਲ ਜਾਂ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੀ ਵਿਵਸਥਾ ਹੈ । ਸੰਜੇ ਰਾਏ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਐਲਾਨਿਆ । ਕੋਲਕਾਤਾ ਪੁਲਸ ਦੇ ਸਾਬਕਾ ਸਿਵਲ ਵਲੰਟੀਅਰ ਰਾਏ ਨੇ ਕਿਹਾ ਕਿ ਮੈਨੂੰ ਫਸਾਇਆ ਗਿਆ ਹੈ ਜਦੋਂ ਕਿ ਅਸਲ ਦੋਸ਼ੀ ਬਾਹਰ ਘੁੰਮ ਰਹੇ ਹਨ । ਰਾਏ ਨੇ ਕਿਹਾ ਕਿ ਉਸਨੇ ਇਹ ਅਪਰਾਧ ਨਹੀਂ ਕੀਤਾ ਹੈ ਤੇ ਜਿਨ੍ਹਾਂ ਨੇ ਇਹ ਕੀਤਾ ਹੈ ਉਨ੍ਹਾਂ ਨੂੰ ਕਿਉਂ ਬਖ਼ਿਸ਼ਆ ਜਾ ਰਿਹਾ ਹੈ? ਹਾਲਾਂਕਿ ਸੰਜੇ ਰਾਏ ਨੇ ਪਹਿਲਾਂ ਹੀ ਅਪਰਾਧ ਕਬੂਲ ਕਰ ਲਿਆ ਸੀ । ਸੀ. ਬੀ. ਆਈ. ਨੇ ਅਕਤੂਬਰ 2024 ਵਿੱਚ ਦਾਇਰ 45 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਪੀੜਤਾ ਦਾ ਖੂਨ ਸੰਜੇ ਰਾਏ ਦੀ ਜੀਨਸ ਅਤੇ ਜੁੱਤੀਆਂ ‘ਤੇ ਮਿਲਿਆ ਹੈ। ਸੰਜੇ ਦੇ ਵਾਲ ਅਤੇ ਬਲੂਟੁੱਥ ਈਅਰਪੀਸ ਜੋ ਉਸਦੇ ਫੋਨ ਨਾਲ ਜੁੜਿਆ ਹੋਇਆ ਸੀ ਵੀ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਹਨ ।

Advertisement
Advertisement
Advertisement
Advertisement
Scroll to Top