ਸਾਈਬਰ ਠੱਗਾਂ ਨੇ ਇਕ ਵਾਰ ਫਿਰ ਬਣਾਈ ਜਲੰਧਰ ਸੀ. ਪੀ. ਸਵਪਨ ਸ਼ਰਮਾ ਦੀ ਫਰਜ਼ੀ ਆਈ. ਡੀ.
ਸਾਈਬਰ ਠੱਗਾਂ ਨੇ ਇਕ ਵਾਰ ਫਿਰ ਬਣਾਈ ਜਲੰਧਰ ਸੀ. ਪੀ. ਸਵਪਨ ਸ਼ਰਮਾ ਦੀ ਫਰਜ਼ੀ ਆਈ. ਡੀ.
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਮ ਤੋਂ ਇਕ ਫਰਜ਼ੀ ਆਈ. ਡੀ. ਸਾਈਬਰ ਠੱਗਾਂ ਵੱਲੋਂ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਈਬਰ ਠੱਗਾਂ ਵਲੋਂ ਸਵਪਨ ਸ਼ਰਮਾ ਦੇ ਨਾਮ ਦੀ ਜਾਅਲੀ ਆਈ. ਡੀ. ਬਣਾਈ ਗਈ ਸੀ ਤੇ ਲੋਕਾਂ ਨੂੰ ਮੈਸੇਜ਼ ਕੀਤੇ ਗਏ ਸਨ । ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਗੱਲਬਾਤ ਦੌਰਾਨ ਆਖਿਆ ਹੈ ਕਿ ਜੋ ਇਹ ਆਈ. ਡੀ. ਬਣਾਈ ਗਈ ਹੈ ਉਹ ਜਾਅਲੀ ਹੈ ਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ ।