Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 8:14 pm

+91 90915 01313 , +91 90916 01313

punjabbanni@gmail.com
punjabbani@yahoo.com

ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਬੱਸ ਚਾਲਕਾਂ ਨੂੰ ਜਾਗਰੂਕ ਕੀਤਾ

ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਬੱਸ ਚਾਲਕਾਂ ਨੂੰ ਜਾਗਰੂਕ ਕੀਤਾ

ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਬੱਸ ਚਾਲਕਾਂ ਨੂੰ ਜਾਗਰੂਕ ਕੀਤਾ
ਸੰਗਰੂਰ, 16 ਜਨਵਰੀ : ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ ਰਿਜਨਲ ਟਰਾਂਸਪੋਰਟ ਅਫਸਰ ਮਨਜੀਤ ਕੌਰ ਅਤੇ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਟਰੈਫਿਕ ਪੁਲਿਸ ਵੱਲੋਂ ਬੱਸ ਚਾਲਕਾਂ ਨੂੰ ਸੰਘਣੀ ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਕੰਡਕਟਰਾਂ ਅਤੇ ਡਰਾਇਵਰਾਂ ਨੂੰ ਟਰੈਫਿਕ ਪੁਲਿਸ ਦੇ ਬੁਲਾਰਿਆਂ ਨੇ ਸੁਚੇਤ ਕੀਤਾ ਅਤੇ ਸੜਕਾਂ ਉੱਪਰ ਹੋਣ ਵਾਲੇ ਐਕਸੀਡੈਂਟ ਤੋਂ ਬਚਾਅ ਦੇ ਨੁਕਤੇ ਸਾਂਝੇ ਕੀਤੇ । ਇਸ ਤੋਂ ਇਲਾਵਾ ਪੀ. ਆਰ. ਟੀ. ਸੀ., ਸੰਗਰੂਰ ਡਿਪੂ ਦੀਆਂ ਬੱਸਾਂ ਉੱਪਰ ਰਿਫਲੈਕਟਰ ਵੀ ਲਗਾਏ ਗਏ । ਇਸ ਮੌਕੇ ਤੇ ਪੀਆਰਟੀਸੀ ਵੱਲੋਂ ਸੁਨੀਤਾ ਰਾਣੀ (ਸੁਪਰੰਡਟ), ਰਮਨ ਕੁਮਾਰ (ਰਿਟਾ. ਏ. ਸੀ. ਐਫ. ਏ.) ਗੁਰਬਖਸ਼ ਸਿੰਘ (ਚੀਫ ਇੰਸਪੈਕਟਰ), ਹਰਸਿਮਰਤ ਸਿੰਘ (ਐਸ. ਐਸ. ਆਈ), ਗੋਬਿੰਦਰ ਸਿੰਘ (ਇੰਚਾਰਜ ਬੱਸ ਸਟੈਂਡ ਸੰਗਰੂਰ), ਮੱਖਣ ਸਿੰਘ (ਡਿਊਟੀ ਇੰਸਪੈਕਟਰ) ਅਤੇ ਆਰ. ਟੀ. ਏ. ਦਫਤਰ ਦੇ ਧਰਵਿੰਦਰ ਸਿੰਘ (ਸਟੈਨੋਟਾਈਪਿਸਟ), ਪਵਨ ਕੁਮਾਰ (ਜੂਨੀਅਰ ਸਹਾਇਕ), ਪੰਕਜ ਸ਼ਰਮਾ (ਜੂਨੀਅਰ ਸਹਾਇਕ), ਗੁਰਜੀਤ ਸਿੰਘ (ਏ. ਐਸ. ਆਈ.), ਊਧਮ ਸਿੰਘ (ਹੈਂਡ ਕਾਂਸਟੇਬਲ) ਅਤੇ ਪੁਲਿਸ ਥਾਣਾ, ਸੰਗਰੂਰ ਵੱਲੋਂ ਪਵਨ ਕੁਮਾਰ (ਟ੍ਰੈਫਿਕ ਇੰਚਾਰਜ), ਗੁਰਜੀਤ ਸਿੰਘ (ਏ. ਐਸ. ਆਈ), ਸ਼੍ਰੀ ਬਲਵਿੰਦਰ ਸਿੰਘ (ਏ. ਐਸ. ਆਈ.) ਹਾਜਰ ਸਨ ।

Advertisement
Advertisement
Advertisement
Advertisement
Scroll to Top