Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:28 am

+91 90915 01313 , +91 90916 01313

punjabbanni@gmail.com
punjabbani@yahoo.com

ਗਿਆਨਦੀਪ ਮੰਚ ਵੱਲੋਂ ਸਾਹਿਤਿਕ ਸਮਾਗਮ ਆਯੋਜਿਤ

ਗਿਆਨਦੀਪ ਮੰਚ ਵੱਲੋਂ ਸਾਹਿਤਿਕ ਸਮਾਗਮ ਆਯੋਜਿਤ

ਗਿਆਨਦੀਪ ਮੰਚ ਵੱਲੋਂ ਸਾਹਿਤਿਕ ਸਮਾਗਮ ਆਯੋਜਿਤ
ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਕਰਦਿਆਂ ਮੰਚ ਦੇ ਪ੍ਰਧਾਨ ਡਾ ਜੀ ਐੱਸ ਆਨੰਦ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ । ਨਾਮਵਰ ਗੀਤਕਾਰ ਤੇ ਸ਼ਾਇਰ ਧਰਮ ਕੰਮੇਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਬਚਨ ਸਿੰਘ ਗੁਰਮ, ਗੁਰਚਰਨ ਸਿੰਘ ਚੰਨ ਪਟਿਆਲਵੀ ਅਤੇ ਪੋਲੀ ਬਰਾੜ (ਅਮਰੀਕਾ) ਵੀ ਸਸ਼ੋਭਿਤ ਰਹੇ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਟੇਜ ਦਾ ਸੰਚਾਲਨ ਕਰਦਿਆਂ ਵਿਦਵਾਨਾਂ ਅਤੇ ਸ਼ਾਇਰਾਂ ਦਾ ਸੰਖੇਪ ਤੁਆਰਫ਼ ਕਰਵਾਇਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਸਭਾ ਪੰਜਾਬ ਵੱਲੋਂ 22 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ “ਮੇਲਾ ਗੀਤਕਾਰਾਂ ਦਾ” ਦੇ ਸਮਾਗਮ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ । ਸਮਾਗਮ ਸੰਬੰਧੀ ਬੋਲਦਿਆਂ ਧਰਮ ਕੰਮੇਆਣਾ ਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸ਼ਮੂਹ ਸ਼ਾਇਰਾਂ ਵੱਲੋਂ ਪੜ੍ਹੀਆਂ ਗਈਆਂ ਸਾਰੀਆਂ ਹੀ ਰਚਨਾਵਾਂ ਬਾਕਮਾਲ ਸਨ ਜੋ ਕਿ ਆਪਣੀ ਮਾਂ ਬੋਲੀ ਦੇ ਕਰਜ਼ ਨੂੰ ਅਦਾ ਕਰਨ ਵਾਂਗ ਹਨ । ਪੇਸ਼ ਹੋਈਆਂ ਰਚਨਾਵਾਂ ਤੇ ਟਿੱਪਣੀ ਕਰਦਿਆਂ ਉੱਘੇ ਚਿੰਤਕ ਡਾ ਹਰਬੰਸ ਧੀਮਾਨ ਦਾ ਕਥਨ ਸੀ ਕਿ ਹਰ ਕਵੀ ਆਪਣੇ ਨਿੱਜੀ ਅਨੁਭਵ ‘ਚੋਂ ਗੁਜ਼ਰਦਿਆਂ ਹੀ ਆਪਣੀ ਰਚਨਾ ਦੀ ਸਿਰਜਣਾ ਕਰਦਾ ਹੈ । ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਤਰਲੋਚਨ ਮੀਰ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਜਸਵਿੰਦਰ ਸਿੰਘ ਖਾਰਾ, ਸਰਵਣ ਕੁਮਾਰ ਵਰਮਾ, ਅੰਗਰੇਜ਼ ਵਿਰਕ, ਗੁਰਚਰਨ ਸਿੰਘ ਚੰਨ ਪਟਿਆਲਵੀ, ਤਜਿੰਦਰ ਅਨਜਾਨਾ, ਪੋਲੀ ਬਰਾੜ, ਹਰੀਸ਼ ਪਟਿਆਲਵੀ, ਜੱਗਾ ਰੰਗੂਵਾਲ, ਬਲਬੀਰ ਸਿੰਘ ਦਿਲਦਾਰ, ਰਘਬੀਰ ਮਹਿਮੀ, ਗੁਰਪ੍ਰੀਤ ਸਿੰਘ ਜੰਮੂ, ਹਰੀ ਸਿੰਘ ਚਮਕ, ਹਰਜੀਤ ਕੌਰ, ਪੰਥਕ ਕਵੀ ਰਘਬੀਰ ਸਿੰਘ ਪਨੇਸਰ,ਸੁਖਵਿੰਦਰ ਕੌਰ ਸੁੱਖ, ਧੰਨਾ ਸਿੰਘ ਖਰੌੜ, ਜਤਿੰਦਰ ਪਾਲ ਸਿੰਘ ਨਾਗਰਾ ਤੋਂ ਇਲਾਵਾ ਰਾਜੇਸ਼ਵਰ ਕੁਮਾਰ, ਰਾਜੇਸ਼ ਕੋਟੀਆ, ਡਾ. ਅਮਰਦੀਪ ਸਿੰਘ, ਗੁਰਜੰਟ ਸਿਉਣਾ ਤੇ ਮੁਕੇਸ਼ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ ।

Advertisement
Advertisement
Advertisement
Advertisement
Scroll to Top