Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 3:27 pm

+91 90915 01313 , +91 90916 01313

punjabbanni@gmail.com
punjabbani@yahoo.com

ਨਜਾਇਜ ਕਬਜਿਆਂ ਨੂੰ ਲੈ ਕੇ ਨਗਰ ਨਿਗਮ ਹੋਇਆ ਸਖਤ

ਨਜਾਇਜ ਕਬਜਿਆਂ ਨੂੰ ਲੈ ਕੇ ਨਗਰ ਨਿਗਮ ਹੋਇਆ ਸਖਤ

ਨਜਾਇਜ ਕਬਜਿਆਂ ਨੂੰ ਲੈ ਕੇ ਨਗਰ ਨਿਗਮ ਹੋਇਆ ਸਖਤ
ਰੇਹੜੀਆਂ ਦੇ ਕੀਤੇ ਚਲਾਨ
ਦੁਕਾਨਦਾਰਾਂ ਨੂੰ ਦਿੱਤੀ ਚਿਤਾਵਨੀ : ਨਜਾਇਜ ਕਬਜੇ ਨਾ ਹਟਾਏ ਤਾਂ ਹੋਵੇਗੀ ਕਾਰਵਾਈ
ਪਟਿਆਲਾ : ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਜਾਇਜ ਕਬਜਿਆਂ ਨੂੰ ਲੈ ਕੇ ਨਗਰ ਨਿਞਮ ਪੂਰੀ ਤਰ੍ਹਾਂ ਸਖਤ ਨਜਰ ਆ ਰਿਹਾ ਹੈ, ਜਿਸਦੇ ਤਹਿਤ ਅੱਜ ਜਿਥੇ ਨਿਗਮ ਟੀਮ ਵਲੋ ਨਜਾਇਜ ਤੌਰ ‘ਤੇ ਖੜੀ ਰੇਹੜੀਆਂ ਦੇ ਚਲਾਨ ਕੀਤੇ ਗਏ, ਉੱਥੇ ਦੂਸਰੇ ਪਾਸੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਨਜਾਇਜ ਕਬਜੇ ਨਾ ਹਟਾਏ ਗਏ ਤਾਂ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਦੇ ਅਨੁਕਾਰ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਤੇ ਮੇਅਰ ਕੁੰਦਨ ਗੋਗੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਬਾਅਦ ਨਿਗਮ ਲੈਂਡ ਬਰਾਂਚ ਅੱਜ ਬਡੂੰਗਰ ਰੋਡ, ਰਾਜਿੰਦਰਾ ਹਸਪਤਾਲ ਰੋਡ ਆਦਿ ਥਾਵਾਂ ਨੂੰ ਜਾਣ ਵਾਲੀ ਸੜਕ ਕਿਨਾਰੇ ਹੋਣ ਵਾਲੀ ਰੇਹੜੀਆਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ ਨਿਗਮ ਨੇ 25 ਦੇ ਕਰੀਬ ਰੇਹੜੀਆਂ ਦੇ ਚਲਾਨ ਕੀਤੇ। ਇਸਦੇ ਨਾਲ ਹੀ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ। ਇਸ ਤਰ੍ਹਾਂ ਨਿਗਮ ਟੀਮ ਵਲੋ ਸਫਾਬਾਦੀ ਗੇਟ ਤੋਂ ਸਨੌਰੀ ਅੱਡਾ ਨੂੰ ਜਾਣ ਵਾਲੀ ਸੜਕ ‘ਤੇ ਸਥਿਤ ਪਾਰਕ ਵਿਚ ਇਲਾਕੇ ਦੇ ਲੋਕਾਂ ਵਲੋ ਕੀਤੇ ਨਜਾੲਜ ਕਬਜੇ ਨੂੰ ਹਟਾਉਣ ਨਿਗਮ ਟੀਮ ਪੁੱਜੀ। ਟੀਮ ਦੀ ਅਗਵਾਈ ਇੰਸਪੈਕਟਰ ਮਨੀਸ ਪੁਰੀ ਨੇ ਲੋਕਾਂ ਨੂੰ ਪਾਰਕ ਤੋ ਨਜਾਇਜ ਕਬਜੇ ਹਟਾਉਣ ਦੇ ਲੲਂ ਦੋ ਦਿਨ ਦਾ ਅਲਟੀਮੇਟਮ ਦਿੱਤਾ। ਇਸ ਦੌਰਾਨ ਪੁਰੀ ਨੇ ਕਿਹਾ ਕਿ ਜੇਕਰ ਦੋ ਦਿਨ ਵਿਚ ਨਜਾਇਜ ਕਬਜਿਆਂ ਨੂੰ ਨਹੀ ਹਟਾਇਆ ਗਿਆ ਤਾਂ ਨਿਗਮ ਖੁਦ ਇਸ ਨਜਾਇਜ ਕਬਜੇ ਨੂੰ ਹਟਾਵੇਗਾ ਅਤੇ ਕਾਰਵਾਈ ਕਰੇਗਾ।
ਟ੍ਰੈਫਿਕ ਵਿਵਸਥਾ ਦੇ ਲਈ ਕਾਰਵਾਈ ਰਹੇਗੀ ਜਾਰੀ : ਮੇਅਰ ਕੁੰਦਨ ਗੋਗੀਆ
ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਟ੍ਹੈਫਿਕ ਵਿਵਸਥਾ ਨੂੰ ਸਹੀ ਕਰਨ ਦੇ ਲੲਂ ਇਹ ਕਾਰਵਾਈ ਅੱਗੇ ਦਿਨਾਂ ਵਿਚ ਵੀ ਜਾਰੀ ਰਹੇਗੀ। ਉਨ੍ਹਾ ਕਿਹਾ ਕਿ ਟ੍ਰੈਫਿਕ ਵਿਵਸਥਾ ਸਹੀ ਕਰਨਾ ਹੈ ਤਾਂ ਸ਼ਹਿਰ ਦੇ ਬਜਾਰਾਂ ਵਿਚੋਂ ਨਜਾਇਜ ਕਬਜਿਆਂ ਨੂੰ ਹਟਾਉਣਾ ਬੇਹਦ ਜਰੂਰੀ ਹੈ। ਉਨ੍ਹਾ ਕਿਹਾ ਕਿ ਨਿਗਮ ਟੀਮ ਲਗਾਤਾਰ ਨਜਾਇਜ ਕਬਜਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਅਤੇ ਇਹ ਕਾਰਵਾਈ ਅਗਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਮੇਅਰ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਹਿਯੋਗ ਕਰਨ ਅਤੇ ਨਜਾਇਜ ਤੌਰ ‘ਤੇ ਸਮਾਨ ਰਖਕੇ ਕਬਜੇ ਨਾ ਕਰਨ ਤਾਂ ਜੋ ਟ੍ਰੈਫਿਕ ਵਿਵਸਥਾ ਸਹੀ ਹੋ ਸਕੇ ।

Advertisement
Advertisement
Advertisement
Advertisement
Scroll to Top