Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 3:28 pm

+91 90915 01313 , +91 90916 01313

punjabbanni@gmail.com
punjabbani@yahoo.com

ਈ. ਟੀ. ਟੀ. ਅਧਿਆਪਕ ਸਤਵੀਰ ਚੰਦ ਦੀ ਜਬਰੀ ਬਦਲੀ ਰੱਦ ਕਰਵਾਉਣ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ,ਐਲੀਮੈਂਟਰੀ ਨੂੰ ਮਿਲਿਆ ਅਧਿਆਪਕ ਵਫ਼ਦ

ਈ. ਟੀ. ਟੀ. ਅਧਿਆਪਕ ਸਤਵੀਰ ਚੰਦ ਦੀ ਜਬਰੀ ਬਦਲੀ ਰੱਦ ਕਰਵਾਉਣ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ,ਐਲੀਮੈਂਟਰੀ ਨੂੰ ਮਿਲਿਆ ਅਧਿਆਪਕ ਵਫ਼ਦ

ਈ. ਟੀ. ਟੀ. ਅਧਿਆਪਕ ਸਤਵੀਰ ਚੰਦ ਦੀ ਜਬਰੀ ਬਦਲੀ ਰੱਦ ਕਰਵਾਉਣ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ,ਐਲੀਮੈਂਟਰੀ ਨੂੰ ਮਿਲਿਆ ਅਧਿਆਪਕ ਵਫ਼ਦ
ਪਟਿਆਲਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਂਝੇ ਵਫ਼ਦ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸ. ਪ੍ਰ. ਸ. ਕਰੀਮਨਗਰ(ਚਿੱਚੜਵਾਲ) ਵਿਖੇ ਪੜਾਉਂਦੇ ਅਧਿਆਪਕ ਸਤਵੀਰ ਚੰਦ ਤੇ ਗੁੰਡਾਂ ਅਨਸਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਅਤੇ ਗੁਰਦਾਸਪੁਰ ਵਿਖੇ ਕੀਤੀ ਜਬਰੀ ਬਦਲੀ ਦਾ ਮਾਮਲਾ ਡੀ. ਐੱਸ. ਈ. ਐਲੀਮੈਂਟਰੀ ਦੇ ਧਿਆਨ ਵਿੱਚ ਲਿਆਂਦਾ ਗਿਆ।ਵਫ਼ਦ ਵੱਲੋਂ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਬਦਲੀ ਫੌਰੀ ਰੱਦ ਕਰਨ ਦੀ ਮੰਗ ਕੀਤੀ ਗਈ ।

ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਅਧਿਆਪਕ ਆਗੂ ਵਿਕਰਮਦੇਵ ਸਿੰਘ,ਅਤਿੰਦਰ ਪਾਲ ਸਿੰਘ,ਪਰਮਜੀਤ ਸਿੰਘ ਅਤੇ ਦੀਦਾਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਅਧਿਆਪਕ ਸਤਵੀਰ ਚੰਦ ਤੇ ਸਕੂਲ ਸਮੇਂ ਤੋਂ ਬਾਅਦ ਘਰ ਨੂੰ ਪਰਤਦੇ ਹੋਏ ਗੁੰਡਾਂ ਅਨਸਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਇਸ ਹਮਲੇ ਦੀ ਐੱਸਐੱਸਪੀ ਪਟਿਆਲਾ ਦੇ ਨਿਰਦੇਸ਼ਾਂ ਤੇ ਜ਼ਿਲਾ ਪੱਧਰ ਤੇ ਜਾਂਚ ਚੱਲ ਰਹੀ ਹੈ। ਪਰ ਇਸ ਦਰਮਿਆਨ ਪਿੰਡ ਕਰੀਮਨਗਰ ਦੀ ਪੰਚਾਇਤ ਦੀ ਨਿਰਾਧਾਰ ਅਤੇ ਬੇਬੁਨਿਆਦ ਸ਼ਿਕਾਇਤ ਦੇ ਅਧਾਰ ਤੇ ਬਿਨਾਂ ਕੋਈ ਪੜਤਾਲ ਕੀਤੇ ਅਤੇ ਪੀੜਤ ਅਧਿਆਪਕ ਦਾ ਬਿਨਾਂ ਪੱਖ ਲਏ, ਸਤਵੀਰ ਚੰਦ ਦੀ ਸਪ੍ਰਸ ਰੱਤਾ ਬਲਾਕ ਡੇਰਾ ਬਾਬਾ ਨਾਨਕ-1 ਗੁਰਦਾਸਪੁਰ ਵਿਖੇ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਜਬਰੀ ਬਦਲੀ ਕਰ ਦਿੱਤੀ ਗਈ ਹੈ। ਵਫ਼ਦ ਨੇ ਰੋਸ ਜਤਾਇਆ ਕਿ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਅਧੀਨ ਪੰਚਾਇਤ ਦੀ ਬੇਬੁਨਿਆਦ ਸ਼ਕਾਇਤ ਨੂੰ ਅਧਾਰ ਬਣਾਕੇ ਕੀਤੀ ਗਈ ਇਹ ਜਬਰੀ ਬਦਲੀ ਫੌਰੀ ਰੱਦ ਹੋਣੀ ਬਣਦੀ ਹੈ।

ਵਫ਼ਦ ਵਿੱਚ ਸ਼ਾਮਲ ਹਿੰਮਤ ਸਿੰਘ,ਹਰਵਿੰਦਰ ਰੱਖੜਾ,ਜਸਪਾਲ ਖਾਂਗ ਨੇ ਕਿਹਾ ਕਿ ਹਮਲੇ ਤੋਂ ਪੀੜਤ ਅਧਿਆਪਕ ਨਾਲ ਨਿਆਂ ਕਰਨ ਦੀ ਬਜਾਏ ਇਸ ਬੇਨਿਯਮੀ ਅੰਤਰਜ਼ਿਲਾ ਬਦਲੀ ਰਾਹੀਂ ਦੋਹਰੀ ਬੇਇਨਸਾਫ਼ੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦਾ ਹਮਲੇ ਦਾ ਸ਼ਿਕਾਰ ਆਪਣੇ ਅਧਿਆਪਕ ਨਾਲ ਖੜਨ ਦੀ ਬਜਾਏ ਉਸਦੀ ਜਬਰੀ ਬਦਲੀ ਕਰਨਾ, ਵਿਭਾਗ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲੀ ਕਾਰਵਾਈ ਹੈ। ਉਹਨਾਂ ਦੱਸਿਆ ਕਿ ਡੀ.ਐੱਸ.ਈ ਵੱਲੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਸਮੁੱਚੇ ਮਾਮਲੇ ਨੂੰ ਗੰਭੀਰਤਾ ਨਾਲ ਵਾਚਣ ਦਾ ਭਰੋਸਾ ਦਿੱਤਾ ਗਿਆ ਹੈ।ਇਸ ਜਬਰੀ ਬਦਲੀ ਵਾਲੇ ਸਟੇਸ਼ਨ ਤੇ ਜੁਆਇਨ ਕਰਨ ਦੀ ਬਜਾਏ ਜੱਥੇਬੰਦੀਆਂ ਵੱਲੋਂ ਇਨਸਾਫ਼ ਲਈ ਸੰਘਰਸ਼ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਮੌਕੇ ਲਖਵਿੰਦਰ ਸਿੰਘ,ਰਾਜੀਵ ਕੁਮਾਰ,ਬਲਜਿੰਦਰ ਘੱਗਾ,ਮਨਪ੍ਰੀਤ ਸਿੰਘ,ਰਾਜਿੰਦਰ ਸਿੰਘ,ਹਰਿੰਦਰ ਸਿੰਘ,ਰਵਿੰਦਰ ਸਿੰਘ,ਰਾਕੇਸ਼ ਕੁਮਾਰ ਅਤੇ ਸਤਵੀਰ ਚੰਦ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Scroll to Top