Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 2:44 pm

+91 90915 01313 , +91 90916 01313

punjabbanni@gmail.com
punjabbani@yahoo.com

ਮੈਡੀਕਲ ਕਾਲਜ ਵਿਖੇ ਦੇਹ ਤੇ ਅੰਗ ਦਾਨ ਤੇ ਟ੍ਰਾਂਸਪਲਾਂਟੇਸ਼ਨ ਬਾਰੇ ਜਾਗਰੂਕਤਾ ਸਮਾਗਮ

ਮੈਡੀਕਲ ਕਾਲਜ ਵਿਖੇ ਦੇਹ ਤੇ ਅੰਗ ਦਾਨ ਤੇ ਟ੍ਰਾਂਸਪਲਾਂਟੇਸ਼ਨ ਬਾਰੇ ਜਾਗਰੂਕਤਾ ਸਮਾਗਮ

ਮੈਡੀਕਲ ਕਾਲਜ ਵਿਖੇ ਦੇਹ ਤੇ ਅੰਗ ਦਾਨ ਤੇ ਟ੍ਰਾਂਸਪਲਾਂਟੇਸ਼ਨ ਬਾਰੇ ਜਾਗਰੂਕਤਾ ਸਮਾਗਮ
ਪਟਿਆਲਾ, 17 ਫ਼ਰਵਰੀ : ਸੋੱਟੋ ਪੰਜਾਬ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਮਾਨੀਪਾਲ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਬਾਰੇ ਜਾਗਰੂਕਤਾ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਹ ਸਮਾਗਮ ਅੰਗ ਦਾਨ ਦੀ ਮਹੱਤਤਾ, ਕਾਨੂੰਨੀ ਵਿਧਾਨ, ਅਤੇ ਟ੍ਰਾਂਸਪਲਾਂਟੇਸ਼ਨ ਦੀ ਪ੍ਰਕਿਰਿਆ ਉੱਤੇ ਕੇਂਦਰਤ ਸੀ । ਐਨ. ਜੀ. ਓਜ਼., ਵਿਦਵਾਨਾਂ, ਡਾਕਟਰੀ ਮਾਹਿਰਾਂ ਅਤੇ ਆਮ ਲੋਕਾਂ ਦੀ ਵੱਡੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਇੱਕ ਵੱਡੀ ਕਾਮਯਾਬੀ ਬਣਾਇਆ । ਡਾ. ਰਾਜਨ ਸਿੰਗਲਾ (ਚੇਅਰਮੈਨ, ਸੋੱਟੋ ਪੰਜਾਬ; ਡਾਇਰੈਕਟਰ ਪ੍ਰਿੰਸੀਪਲ ਅਤੇ ਮੁਖੀ, ਐਨਾਟਮੀ ਵਿਭਾਗ) ਨੇ ਸਰੀਰ ਦਾਨ ਦੀ ਮਹੱਤਤਾ ਅਤੇ ਇਸਦੇ ਵਿਗਿਆਨਕ ਤੇ ਸਮਾਜਿਕ ਲਾਭਾਂ ਉੱਤੇ ਚਾਨਣ ਪਾ‌ਇਆ। ਡਾ. ਗਗਨੀਨ ਕੌਰ ਸੰਧੂ (ਨੋਡਲ ਅਧਿਕਾਰੀ, ਸੋੱਟੋ ਪੰਜਾਬ) ਨੇ ਸੋੱਟੋ ਪੰਜਾਬ ਦੀ ਭੂਮਿਕਾ ਅਤੇ ਅੰਗ ਦਾਨ ਦੀ ਪ੍ਰਕਿਰਿਆ ਉੱਤੇ ਵਿਸ਼ਲੇਸ਼ਣਾਤਮਕ ਚਰਚਾ ਕੀਤੀ। ਡਾ. ਆਕਾਸ਼ ਦੀਪ (ਮੁਖੀ, ਫੋਰੈਂਸਿਕ ਮੈਡੀਸਿਨ ਵਿਭਾਗ) ਨੇ ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਠੋਸ ਕਾਨੂੰਨੀ ਧਾਰਾਵਾਂ ‘ਤੇ ਵਿਸ਼ਲੇਸ਼ਣ ਕੀਤਾ, ਤਾਂਕਿ ਲੋਕ ਕਾਨੂੰਨੀ ਸੁਰੱਖਿਆ ਅਤੇ ਨੈਤਿਕ ਪੱਖ ਬਾਰੇ ਜਾਣੂ ਹੋ ਸਕਣ ।
ਇਸੇ ਦੌਰਾਨ ਡਾ. ਆਨੰਦ ਅਗਰਵਾਲ (ਮੁਖੀ, ਅੱਖ਼ ਵਿਭਾਗ) ਨੇ ਆੱਖ ਦਾਨ ਦੀ ਮਹੱਤਤਾ ਅਤੇ ਇਸ ਨਾਲ ਨੇਤਰਹੀਣ ਲੋਕਾਂ ਲਈ ਨਵੀਂ ਰੋਸ਼ਨੀ ਦੀ ਉਮੀਦ ਦੀ ਚਰਚਾ ਕੀਤੀ । ਮਨੀਪਾਲ ਹਸਪਤਾਲ ਦੇ ਮਾਹਿਰਾਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਡਾ. ਗੁਨੀਤ ਸਿੰਘ (ਇੰਟੈਨਸਿਵਿਸਟ) ਨੇ ਬ੍ਰੇਨਸਟੈਮ ਮੌਤ ਅਤੇ ਇਸਦੇ ਅੰਗ ਦਾਨ ਉੱਤੇ ਪ੍ਰਭਾਵ ਉੱਤੇ ਵਿਸ਼ਲੇਸ਼ਣ ਪੇਸ਼ ਕੀਤਾ। ਡਾ. ਨਿਤਿਨ ਕੁਮਾਰ (ਨੇਫਰੋਲੋਜਿਸਟ) ਨੇ ਗੁਰਦੇ ਦੀ ਸਿਹਤ, ਗੁਰਦੇ ਦੀਆਂ ਬਿਮਾਰੀਆਂ ਅਤੇ ਅੰਗ ਦਾਨ ਦੀ ਲੋੜ ਬਾਰੇ ਚਰਚਾ ਕੀਤੀ । ਇਸ ਸਮਾਗਮ ਵਿੱਚ ਗੋਇਲਸ’ ਚੈਰੀਟੇਬਲ ਫਾਊਂਡੇਸ਼ਨ ਟਰੱਸਟ, ਅਗਰਵਾਲ ਸਮਾਜ ਸਭਾ, ਭਾਰਤ ਵਿਕਾਸ ਪਰਿਸ਼ਦ, ਅਤੇ ਸ਼੍ਰੀ ਸਨਾਤਨ ਧਰਮ ਕੁਮਾਰ ਸਭਾ ਵਰਗੀਆਂ ਸਮਾਜਿਕ ਸੰਸਥਾਵਾਂ ਨੇ ਵੀ ਭਾਗ ਲਿਆ, ਜਿਨ੍ਹਾਂ ਨੇ ਅੰਗ ਦਾਨ ਦੀ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਇਹ ਸਮਾਗਮ ਵਧੀਆ ਜਾਗਰੂਕਤਾ, ਲੋਕਾਂ ਦੀ ਸ਼ਮੂਲੀਅਤ, ਅਤੇ ਅੰਗ ਦਾਨ ਲਈ ਵਚਨਬੱਧਤਾ ਨੂੰ ਵਧਾਉਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਇਆ । ਬਹੁਤ ਸਾਰੇ ਹਾਜ਼ਰੀਨ ਨੇ ਅੰਗ ਦਾਨ ਰਜਿਸਟ੍ਰੇਸ਼ਨ ਵਿੱਚ ਦਿਲਚਸਪੀ ਦਰਸਾਈ, ਜੋ ਕਿ ਇੱਕ ਸਕਾਰਾਤਮਕ ਪਹੁੰਚ ਹੈ । ਸੋੱਟੋ ਪੰਜਾਬ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਨੇ ਸਹਿਯੋਗੀ ਸੰਸਥਾਵਾਂ, ਮੈਡੀਕਲ ਮਾਹਰਾਂ, ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਾ ਹੈ, ਜੋ ਕਿ ਅੰਗ ਦਾਨ ਦੀ ਜਾਗਰੂਕਤਾ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ।

Advertisement
Advertisement
Advertisement
Advertisement
Scroll to Top