Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 11:58 am

+91 90915 01313 , +91 90916 01313

punjabbanni@gmail.com
punjabbani@yahoo.com

ਖੇਤੀਬਾੜੀ ਵਿਭਾਗ ਨੇ ਮਾਰਿਆ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ `ਤੇ ਛਾਪਾ

ਖੇਤੀਬਾੜੀ ਵਿਭਾਗ ਨੇ ਮਾਰਿਆ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ `ਤੇ ਛਾਪਾ

ਖੇਤੀਬਾੜੀ ਵਿਭਾਗ ਨੇ ਮਾਰਿਆ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ `ਤੇ ਛਾਪਾ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਦੋਰਾਹਾ ਸ਼ਹਿਰ `ਚ ਇੱਕ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫੈਕਟਰੀ `ਤੇ ਖੇਤੀਬਾੜੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ । ਇਸ ਤੋਂ ਪਹਿਲਾਂ ਖ਼ਾਦਾਂ ਅਤੇ ਦਵਾਈਆਂ ਨਾਲ ਭਰਿਆ ਇੱਕ ਟਰੱਕ ਵੀ ਫੜਿਆ ਗਿਆ ਸੀ ਜੋਕਿ ਦੋਰਾਹਾ ਥਾਣੇ ਦੀ ਪੁਲਿਸ ਦੇ ਕਬਜ਼ੇ ਵਿੱਚ ਹੈ । ਫਿ਼ਲਹਾਲ ਖੇਤੀਬਾੜੀ ਵਿਭਾਗ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਜੂਨ 2022 ’ਚ ਵੀ ਇਸੇ ਫ਼ੈਕਟਰੀ ’ਚ ਛਾਪਾ ਮਾਰਿਆ ਗਿਆ ਸੀ । ਫ਼ੈਕਟਰੀ `ਚ ਨਕਲੀ ਖਾਦ ਅਤੇ ਦਵਾਈਆਂ ਬਣਾਉਣ ਦਾ ਦੋਸ਼ ਹੈ । ਉਸ ਸਮੇਂ ਮਾਲਕਾਂ ਵਿਰੁੱਧ ਕੇਸ ਦਰਜ ਕੀਤੀ ਗਈ ਸੀ ।
ਜਿ਼ਲ੍ਹਾ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਅਫ਼ਸਰ ਰਾਮ ਸਿੰਘ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੂਰੀ ਟੀਮ ਜਾਂਚ ਲਈ ਫ਼ੈਕਟਰੀ ਆਈ ਪਰ ਫ਼ੈਕਟਰੀ ਮਾਲਕ ਮੌਕੇ `ਤੇ ਨਹੀਂ ਮਿਲਿਆ, ਜਿਸ ਤੇ ਉਸ ਕੋਲੋਂ ਦਸਤਾਵੇਜ਼ ਮੰਗਵਾਏ ਗਏ ਹਨ ਤਾਂ ਜੋ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਕਲੀ ਖਾਦਾਂ ਅਤੇ ਦਵਾਈਆਂ ਦੇ ਦੋਸ਼ਾਂ ਲਈ ਸੈਂਪਲਿੰਗ ਵੀ ਕੀਤੀ ਜਾਵੇਗੀ ।
ਦੱਸਣਯੋਗ ਹੈ ਕਿ ਇਸ ਫ਼ੈਕਟਰੀ ਵਿਖੇ ਪਹਿਲਾਂ ਵੀ ਜੂਨ 2022 ’ ਚ ਛਾਪਾ ਮਾਰਿਆ ਗਿਆ ਸੀ । ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਨਾਮ ਦੀ ਇਸ ਫ਼ੈਕਟਰੀ ਤੋਂ 9 ਕਿਸਮਾਂ ਦੀਆਂ ਨਕਲੀ ਖ਼ਾਦਾਂ ਦੀ ਵੱਡੀ ਮਾਤਰਾ ਜ਼ਬਤ ਕੀਤੀ ਗਈ ਸੀ, ਜਿਸ ਲਈ ਕੰਪਨੀ ਕੋਲ ਇਨ੍ਹਾਂ ਨੂੰ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ । ਉਸ ਸਮੇਂ ਜਦੋਂ ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਦੀ ਫੈਕਟਰੀ `ਤੇ ਛਾਪਾ ਮਾਰਿਆ ਗਿਆ ਅਤੇ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਇਸ ਫੈਕਟਰੀ ਕੋਲ ਸਿਰਫ਼ ਇੱਕ ਉਤਪਾਦ ਤਿਆਰ ਕਰਨ ਅਤੇ ਇਸਨੂੰ ਨੇਪਾਲ ਭੇਜਣ ਦਾ ਲਾਇਸੈਂਸ ਸੀ, ਜਦੋਂ ਕਿ ਇਹ ਕੰਪਨੀ ਲਗਭਗ 9 ਕਿਸਮਾਂ ਦੀਆਂ ਖਾਦਾਂ ਦਾ ਨਿਰਮਾਣ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਰਹੀ ਸੀ । ਇਸ ਕੰਪਨੀ ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਡੁਪਲੀਕੇਟ ਦੱਸਿਆ ਸੀ । ਮੌਕੇ ਤੋਂ ਕੈਲਸ਼ੀਅਮ, ਸਲਫਰ, ਪੋਟਾਸ਼, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਤਰਲ ਪਦਾਰਥ ਸਮੇਤ ਕੱਚਾ ਮਾਲ ਬਰਾਮਦ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ’ਚ ਪੈਕਿੰਗ ਬੋਤਲਾਂ, ਪੈਕੇਟ ਅਤੇ ਡੱਬੇ ਬਰਾਮਦ ਕੀਤੇ ਗਏ ਸੀ । ਜੂਨ 2022 ਵਿੱਚ, ਦੋਰਾਹਾ ਪੁਲਸ ਨੇ ਖੇਤੀਬਾੜੀ ਵਿਕਾਸ ਅਧਿਕਾਰੀ ਹਰਪੁਨੀਤ ਕੌਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ `ਤੇ, ਲੁਧਿਆਣਾ ਦੇ ਰਹਿਣ ਵਾਲੇ ਦੋਸ਼ੀ ਫੈਕਟਰੀ ਮਾਲਕ ਵਿਵੇਕ ਅਗਰਵਾਲ ਵਿਰੁੱਧ ਦੀਆਂ ਧਾਰਾਵਾਂ 420, 120, ਖਾਦ ਕੰਟਰੋਲ ਆਰਡਰ 1985 ਦੀਆਂ ਧਾਰਾਵਾਂ 7, 8, 12, 13, 14, 15, 19, ਜ਼ਰੂਰੀ ਵਸਤੂਆਂ ਐਕਟ 1985 ਦੀਆਂ ਧਾਰਾਵਾਂ 3, 7 ਤਹਿਤ ਕੇਸ ਦਰਜ ਕੀਤਾ ਸੀ, ਜੋ ਕਿ ਅਦਾਲਤ `ਚ ਸੁਣਵਾਈ ਅਧੀਨ ਹੈ। ਇਸ ਮਾਮਲੇ ਵਿੱਚ ਫੈਕਟਰੀ ਮਾਲਕ ਜ਼ਮਾਨਤ `ਤੇ ਹੈ ।

Advertisement
Advertisement
Advertisement
Advertisement
Scroll to Top