Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 12:39 pm

+91 90915 01313 , +91 90916 01313

punjabbanni@gmail.com
punjabbani@yahoo.com

ਜ਼ਿੰਦਗੀਆਂ ਬਚਾਓ, ਹਾਦਸੇ ਘਟਾਉਣ ਦੀ ਟ੍ਰੇਨਿੰਗ ਨੇ ਵੰਲਟੀਅਰਾਂ ਦੇ ਹੌਸਲੇ ਬੁਲੰਦ ਕੀਤੇ : ਜਗਦੀਪ ਸਿੰਘ

ਜ਼ਿੰਦਗੀਆਂ ਬਚਾਓ, ਹਾਦਸੇ ਘਟਾਉਣ ਦੀ ਟ੍ਰੇਨਿੰਗ ਨੇ ਵੰਲਟੀਅਰਾਂ ਦੇ ਹੌਸਲੇ ਬੁਲੰਦ ਕੀਤੇ : ਜਗਦੀਪ ਸਿੰਘ

ਜ਼ਿੰਦਗੀਆਂ ਬਚਾਓ, ਹਾਦਸੇ ਘਟਾਉਣ ਦੀ ਟ੍ਰੇਨਿੰਗ ਨੇ ਵੰਲਟੀਅਰਾਂ ਦੇ ਹੌਸਲੇ ਬੁਲੰਦ ਕੀਤੇ : ਜਗਦੀਪ ਸਿੰਘ
ਐਨ. ਐਸ. ਐਸ. ਵੰਲਟੀਅਰਾਂ ਨੇ ਪਹਿਲੀ ਵਾਰ ਕੈਂਪ ਦੌਰਾਨ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਪੀੜਤਾਂ ਨੂੰ ਮਰਨ ਤੋਂ ਬਚਾਉਣ ਦੀ ਪ੍ਰੈਕਟਿਕਲ ਟ੍ਰੇਨਿੰਗ ਪ੍ਰਾਪਤ ਕੀਤੀ, ਜਿਸ ਸਦਕਾ ਵਿਦਿਆਰਥੀ, ਬਹੁਤ ਖੁਸ਼ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਹਨ ਕਿਉਂਕਿ ਹਰਰੋਜ ਸੜਕਾਂ, ਘਰਾਂ ਅਤੇ ਵਿਉਪਾਰਕ ਅਦਾਰਿਆਂ ਵਿਖੇ ਤਰ੍ਹਾਂ ਤਰ੍ਹਾਂ ਦੇ ਹਾਦਸਿਆਂ ਕਾਰਨ, ਰਿਸ਼ਤੇਦਾਰਾਂ, ਪੜੋਸੀਆਂ, ਦੋਸਤਾਂ ਅਤੇ ਲੋਕਾਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ, ਇਹ ਵਿਚਾਰ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪ੍ਰਿੰਸੀਪਲ ਡਾਕਟਰ ਰਚਨਾ ਭਾਰਦਵਾਜ ਨੇ ਪਿੰਡ ਬਗੂਆਣਾ ਵਿਖੇ ਚਲ ਰਹੇ 7 ਰੋਜ਼ਾ ਕੈਂਪ ਵਿਖੇ, ਪਟਿਆਲਾ ਤੋਂ ਟ੍ਰੇਨਿੰਗ ਦੇਣ ਆਏ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਕਾਕਾ ਰਾਮ ਵਰਮਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ । ਪ੍ਰੋਗਰਾਮ ਕੌਆਰਡੀਨੇਟਰ ਜਗਦੀਪ ਸਿੰਘ ਅਤੇ ਮਨਜੋਤ ਕੌਰ ਨੇ ਦੱਸਿਆ ਕਿ ਕੈਂਪ ਵਿਖੇ ਯੂਨਿਟ 3 ਅਤੇ 4 ਦੇ ਵੰਲਟੀਅਰਾਂ ਨੂੰ ਕਾਕਾ ਰਾਮ ਵਰਮਾ ਨੇ ਹਾਦਸੇ ਘਟਾਉਣ, ਘਟਨਾਵਾਂ ਦੇ ਕਾਰਨਾਂ ਅਤੇ ਕੀਮਤੀ ਜਾਨਾਂ ਬਚਾਉਣ ਲਈ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜਾਨਵਰਾਂ ਦੇ ਕੱਟਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਮੇਂ ਮਰਦਿਆਂ ਨੂੰ ਬਚਾਉਣ ਅਤੇ ਪੁਲਿਸ, ਐਂਬੁਲੈਂਸਾਂ, ਫਾਇਰ ਬ੍ਰਿਗੇਡ ਨੂੰ ਮਦਦ ਲਈ ਬੁਲਾਉਣ ਦੀ ਟ੍ਰੇਨਿੰਗ ਦਿੱਤੀ । ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਹੋਣ ਦੇ ਕਾਰਨਾਂ ਅਤੇ ਐਮਰਜੈਂਸੀ ਸਮੇਂ ਪੀੜਤਾਂ ਨੂੰ ਰੈਸਕਿਯੂ ਕਰਨ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ ਅਤੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ । ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਫਸਟ ਏਡ ਦੀ, ਏ. ਬੀ. ਸੀ. ਡੀ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਕਾਰਡੀਓ ਪਲਮੋਨਰੀ ਰਿਸੈਸੀਟੇਸਨ ਦੀ ਟ੍ਰੇਨਿੰਗ ਦਿੱਤੀ । ਐਨ. ਐਸ. ਐਸ. ਵੰਲਟੀਅਰਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿਖੇ ਸਭਿਆਚਾਰ ਪ੍ਰੋਗ੍ਰਾਮਾਂ ਦੀ ਥਾਂ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਲਈ ਜ਼ੰਗੀ ਪੱਧਰ ਤੇ ਯਤਨ ਕਰਨੇ ਚਾਹੀਦੇ ਸਨ ਕਿਉਂਕਿ ਹਰਰੋਜ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ ਅਤੇ ਸੰਸਥਾਵਾਂ ਵਿਖੇ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ ਏਡ ਸੀ ਪੀ ਆਰ ਨਾ ਮਿਲਣ ਕਾਰਨ ਅਤੇ ਅੱਗਾਂ ਲਗਣ ਸਮੇਂ, ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗ ਨਾ ਹੋਣ ਕਾਰਨ, ਪ੍ਰਾਪਰਟੀਆਂ ਤਬਾਹ ਹੋ ਰਹੀਆਂ ਹਨ ।

Advertisement
Advertisement
Advertisement
Advertisement
Scroll to Top