Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 4:38 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ

ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ

ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ
ਪਟਿਆਲਾ : ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵੱਲੋ ਨਵੇ ਜੀ. ਐਨ. ਐਮ ਅਤੇ ਬੀ. ਐਸ. ਸ਼ੀ. ਨਰਸਿੰਗ ਦੇ ਵਿਦਿਆਰਥੀਆ ਨੂੰ ਹਸਪਤਾਲਾਂ ਵਿੱਚ ਟਰੈਨਿੰਗ ਤੇ ਜਾਣ ਤੋ ਪਹਿਲਾ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਉਟੀ ਕਰਨ ਲਈ ਸਹੁੰ ਚੁਕਵਾਈ ਗਈ । ਇਸ ਮੋਕੇ ਕਾਲਜ ਡਾਇਰੈਕਟਰ ਮਿਸ਼ਜ ਅਮਰਜੀਤ ਕੋਰ ਬੱਲੂਆਣਾ ਅਤੇ ਮਨੈਜਿੰਗ ਡਾਇਰੈਕਟਰ ਇੰਜੀ. ਦਮਨਪ੍ਰੀਤ ਸਿੰਘ ਦੁਆਰਾ ਪ੍ਰਗਰਾਮ ਦੀ ਸੁਰੁਆਤ ਲੈਂਪ ਲਾਇਟਨਿੰਗ ਨਾਲ ਕੀਤੀ ਗਈ। ਮੈਡਮ ਅਮਰਜੀਤ ਕੋਰ ਬੱਲੂਆਣਾ ਨੇ ਵਿਦਿਆਰਥੀਆ ਨੂੰ ਕਿਹਾ ਕਿ ਹੁਣ ਤੁਸੀ ਕਲੀਨੀਕਲ ਡਿਉਟੀ ਤੇ ਜਾਣ ਤੋ ਪਹਿਲਾ ਇਹ ਪ੍ਰਣ ਲਵੋ ਕਿ ਅਸੀ ਆਪਣੇ ਕਿੱਤੇ ਪ੍ਰਤੀ ਸਦਾ ਹੀ ਇਮਾਨਦਾਰ ਅਤੇ ਸੱਚੀ ਸੇਵਾ ਭਾਵਨਾ ਨਾਲ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਲੋੜਵੰਦ ਵਿਅਕਤੀ ਜੋ ਸਰੀਰਕ ਤੇ ਮਾਨਸਿਕ ਪੱਖੋ ਰੋਗੀ ਹੋਵੇਗਾ ਉਸਦੀ ਹਰ ਸੰਭਵ ਸਹਾਇਤਾ ਕਰਾਗੇ ਅਤੇ ਸਹੀ ਇਲਾਜ ਕਰਾਗੇ । ਇਸ ਉਪਰੰਤ ਮੈਡਮ ਅਮਨਪ੍ਰੀਤ ਕੋਰ ਦੁਆਰਾ ਨਰਸਿੰਗ ਸਹੁੰ ਬੁਲਵਾਈ ਗਈ । ਕਾਲਜ ਮਨੈਜਿੰਗ ਡਾਇਰੈਕਟਰ ਇੰਜੀ. ਦਮਨਪ੍ਰੀਤ ਸਿੰਘ ਨੇ ਕਿਹਾ ਕਿ ਨਰਸਿੰਗ ਅਤੇ ਆਰਮੀ ਦੋਵੇ ਇਹੋ ਜਿਹੇ ਕਿੱਤੇ ਹਨ ਜੋ ਮਾਨਵ ਸੇਵਾ ਨਾਲ ਸੰਬੰਧ ਰੱਖਦੇ ਹਨ । ਨਵੇ ਵਿਦਿਆਰਥੀਆ ਨੂੰ ਇਸ ਕਿੱਤੇ ਨੂੰ ਚੁਣਨ ਦੀ ਵਿਧਾਈ ਦਿੱਤੀ ਅਤੇ ਨਾਲ ਹੀ ਅਪਣੇ ਕਿੱਤੇ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਉਟੀ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ । ਇਸ ਮੋਕੇ ਮੈਡਮ ਅਮਰਜੀਤ ਕੋਰ ਬੱਲੂਆਣਾ ਅਤੇ ਇੰਜ. ਦਮਨਪ੍ਰੀਤ ਸਿੰਘ ਤੋ ਇਲਾਵਾ ਵਾਇਸ ਪ੍ਰਿਸੀਪਲ ਪ੍ਰੋ. ਪ੍ਰਭਜੋਤ ਕੋਰ, ਪ੍ਰੋ. ਜਸਪ੍ਰੀਤ ਕੋਰ, ਪ੍ਰੌ. ਗੁਰਦੇਵ ਕੋਰ ਪ੍ਰੋ. ਸ਼ਿਦਬੀਰ ਕੋਰ ਪ੍ਰੋ. ਅਮਨਦੀਪ ਕੋਰ, ਪ੍ਰੋ. ਕੁਲਦੀਪ ਕੋਰ, ਪ੍ਰੋ. ਜਤਿੰਦਰ ਕੋਰ, ਪ੍ਰੋ. ਦਲਜੀਤ ਕੋਰ, ਪ੍ਰੋ. ਸਿਵਾਨੀ, ਪ੍ਰੋ. ਨਿਤਾਸ਼ਾ ਚੋਧਰੀ, ਪ੍ਰੋ. ਮਨੀਸ਼ਾ, ਪ੍ਰੋ. ਮਨਪ੍ਰੀਤ ਕੋਰ, ਪ੍ਰੋ. ਨਵਦੀਪ ਕੋਰ, ਪ੍ਰੋ. ਲਖਵੀਰ ਕੋਰ ਪ੍ਰੋ. ਪਵਨਪ੍ਰੀਤ ਕੋਰ ਪ੍ਰੋ. ਹਰਪ੍ਰੀਤ ਕੋਰ, ਪ੍ਰੋ., ਆਸ਼ਾ, ਪ੍ਰੋ. ਜਸ਼ਨਦੀਪ ਮਸੀਹ, ਪ੍ਰੋ. ਤਾਜਵੀਰ ਕੋਰ, ਪ੍ਰੋ. ਪਰਮਪ੍ਰੀਤ ਕੋਰ, ਪ੍ਰੋ. ਸਿਮਰਨਜੀਤ ਕੋਰ, ਪ੍ਰੋ. ਕੋਮਲਪ੍ਰੀਤ, ਪ੍ਰੋ: ਲਾਇਬਰੇਰੀਅਨ ਪਰਮਪ੍ਰੀਤ ਕੋਰ, ਐਸ. ਡੀ. ਨੰਦਾ, ਸ੍ਰ. ਗੁਰਤੇਜ ਸਿੰਘ ਅਤੇ ਸ੍ਰ. ਅਰਸ਼ਵੀਰ ਸਿੰਘ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top