Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 3:42 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਛੇਵੀਂ ਕਨਵੋਕੇਸ਼ਨ ਹੋਈ

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਛੇਵੀਂ ਕਨਵੋਕੇਸ਼ਨ ਹੋਈ

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਛੇਵੀਂ ਕਨਵੋਕੇਸ਼ਨ ਹੋਈ
ਪਟਿਆਲਾ, 15 ਫਰਵਰੀ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਅੱਜ ਛੇਵੀਂ ਕਨਵੋਕੇਸ਼ਨ ਕਰਵਾਈ ਗਈ । ਇਸ ਮੌਕੇ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤੇ ਆਰ. ਜੀ. ਐਨ. ਯੂ. ਐਲ. ਦੇ ਵਿਜ਼ਟਰ ਮਾਣਯੋਗ ਜਸਟਿਸ ਸੂਰਿਆ ਕਾਂਤ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਤੇ ਆਰ. ਜੀ. ਐਨ. ਯੂ. ਐਲ. ਦੇ ਚਾਂਸਲਰ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਯੂਨੀਵਰਸਿਟੀ ਦੇ 300 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ । ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਆਰ. ਜੀ. ਐਨ. ਯੂ. ਐਲ ਦੇ ਜਨਰਲ ਕੌਂਸਲ ਦੇ ਮੈਂਬਰ ਮਾਣਯੋਗ ਜਸਟਿਸ ਅਰੁਣ ਪਾਲੀ ਵੀ ਮੌਜੂਦ ਸਨ । ਇਸ ਦੌਰਾਨ ਤਿੰਨ ਬੈਂਚਾਂ ਦੇ ਐਲ. ਐਲ. ਐਮ., ਤਿੰਨ ਬੈਂਚਾਂ ਦੇ ਬੀ.ਏ.ਐਲ.ਐਲ.ਬੀ. (ਆਨਰਜ਼) ਸਮੇਤ ਐਲ. ਐਲ. ਡੀ. ਅਤੇ ਪੀ. ਐਚ. ਡੀ. ਦੇ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ । ਕਨਵੋਕੇਸ਼ਨ ਦੀ ਸ਼ੁਰੂਆਤ ਮੌਕੇ ਆਰ. ਜੀ. ਐਨ. ਯੂ. ਐਲ. ਦੇ ਉਪ ਕੁਲਪਤੀ ਪ੍ਰੋਫੈਸਰ (ਡਾ.) ਜੈ.ਐਸ. ਸਿੰਘ ਨੇ ਮਹਿਮਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤੇ ਆਰ. ਜੀ. ਐਨ. ਯੂ. ਐਲ. ਦੇ ਵਿਜ਼ਟਰ ਮਾਣਯੋਗ ਜਸਟਿਸ ਸ੍ਰੀ ਸੂਰਿਆ ਕਾਂਤ ਨੇ ਕਿਹਾ ਕਿ ”ਤੁਹਾਡੀ ਪੀੜ੍ਹੀ ਇਕ ਅਜਿਹੇ ਦੌਰ ਵਿੱਚ ਕਾਨੂੰਨ ਦੇ ਖੇਤਰ ਵਿੱਚ ਕਦਮ ਰੱਖ ਰਹੀ ਹੈ, ਜਦੋਂ ਤਕਨੀਕ, ਸਮਾਜਿਕ ਬਦਲਾਅ ਅਤੇ ਕਾਨੂੰਨ ਦੇ ਖੇਤਰ ਵਿੱਚ ਬਦਲਾਅ ਆ ਰਹੇ ਹਨ ਅਤੇ ਇਹ ਇਕ ਦੂਸਰੇ ਨਾਲ ਜੁੜੇ ਹਨ। ਇਹ ਇੱਕ ਵਧੀਆ ਮੌਕਾ ਹੈ ਉਨ੍ਹਾਂ ਲਈ, ਜੋ ਤਿਆਰ ਹਨ । ਤੁਹਾਡੀ ਸਿੱਖਿਆ ਨੇ ਤੁਹਾਨੂੰ ਸਿਰਫ਼ ਗਿਆਨ ਨਹੀਂ, ਸਗੋਂ ਆਲੋਚਨਾਤਮਕ ਸੋਚਣ, ਨੈਤਿਕਤਾ ਨਾਲ਼ ਕੰਮ ਕਰਨ ਅਤੇ ਨਵੀਨਤਾ ਅਨੁਸਾਰ ਢਲਨ ਦੀ ਸਮਰੱਥਾ ਵੀ ਦਿੱਤੀ ਹੈ। ਇਹ ਹੁਨਰ ਤੁਹਾਨੂੰ ਸਿਰਫ਼ ਇੱਕ ਵਧੀਆ ਵਕੀਲ ਬਣਨ ਵਿੱਚ ਹੀ ਨਹੀਂ, ਸਗੋਂ ਕਾਨੂੰਨੀ ਪ੍ਰਣਾਲੀ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਿੱਚ ਵੀ ਮਦਦ ਕਰਨਗੇ । ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਤੇ ਆਰ. ਜੀ. ਐਨ. ਯੂ. ਐਲ. ਦੇ ਚਾਂਸਲਰ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਅੰਦਰ ਉਤਸ਼ਾਹ ਭਰੇ ਹੋਏ ਕਿਹਾ ਕਿ ਤੁਹਾਡਾ ਕੰਮ, ਫੈਸਲੇ ਤੇ ਸ਼ਬਦ ਸਮਾਜ ਨੂੰ ਸੇਧ ਦੇ ਸਕਦੇ ਹਨ, ਲੋਕਾਂ ਦੀ ਜ਼ਿੰਦਗੀ ‘ਤੇ ਪ੍ਰਭਾਵ ਪਾ ਸਕਦੇ ਹਨ । ਤੁਸੀਂ ਇਥੇ ਜੋ ਗਿਆਨ ਅਤੇ ਤਜਰਬਾ ਪ੍ਰਾਪਤ ਕੀਤਾ ਹੈ, ਉਹ ਤੁਹਾਨੂੰ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ ਅਤੇ ਮੈ ਪੂਰਾ ਵਿਸ਼ਵਾਸ ਰੱਖਦਾ ਹਾਂ ਕਿ ਤੁਸੀਂ ਸਿਰਫ਼ ਪ੍ਰਗਤੀ ਹੀ ਨਹੀਂ ਕਰੋਗੇ, ਸਗੋਂ ਸਫਲਤਾ ਦੀ ਨਵੀਂ ਉਚਾਈ ਤੱਕ ਪਹੁੰਚੋਗੇ ।
ਇਸ ਮੌਕੇ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਚਾਂਸਲਰ ਮੈਡਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੌਂਪੇ । ਇਹ ਸਨ, ਭਾਵਨਾ ਗੇਰਾ (ਬੈਚ 2015-2020), ਬੀ. ਏ. ਐਲ. ਐਲ. ਬੀ (ਆਨਰਜ਼), ਨੇਹਾ ਜੈਨ (ਬੈਚ 2016-2021), ਬੀ. ਏ. ਐਲ. ਐਲ. ਬੀ (ਆਨਰਜ਼) ਤੇ ਆਦਿਤਿਆ ਵਿਆਸ (ਬੈਚ 2017-2022), ਬੀ. ਏ. ਐਲ. ਐਲ. ਬੀ (ਆਨਰਜ਼) ਨੂੰ ਪ੍ਰਦਾਨ ਕੀਤੇ ਗਏ, ਜਦਕਿ ਉਪ-ਕੁਲਪਤੀ ਮੈਡਲ ਪ੍ਰੋ. (ਡਾ.) ਜੈ ਐਸ. ਸਿੰਘ ਵੱਲੋਂ ਸੁਪਰਨਾ ਜੈਨ, ਵੰਦਨਾ ਸ਼ਰਮਾ, ਸ਼ੌਰਯ ਧੌਂਡੀਅਲ (ਬੈਚ 2015-2020), ਬੀ. ਏ. ਐਲ. ਐਲ. ਬੀ (ਆਨਰਜ਼) ਪ੍ਰੀਆ ਅਗਰਵਾਲ, ਮੋਹਿਤ ਡੰਗ (ਬੈਚ 2016-2021), ਬੀ. ਏ. ਐਲ. ਐਲ. ਬੀ (ਆਨਰਜ਼) ਤੇ ਬਿਪਾਸ਼ਾ ਖਤਾਨਾ, ਕੁਸ਼ਾਗਰਾ ਗੁਪਤਾ (ਬੈਚ 2017-2022), ਬੀ. ਏ. ਐਲ. ਐਲ. ਬੀ (ਆਨਰਜ਼) ਨੂੰ ਪ੍ਰਦਾਨ ਕੀਤੇ ਗਏ ।

Advertisement
Advertisement
Advertisement
Advertisement
Scroll to Top