Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 3:43 pm

+91 90915 01313 , +91 90916 01313

punjabbanni@gmail.com
punjabbani@yahoo.com

ਡਾ. ਦਰਸ਼ਨ ਸਿੰਘ ‘ਆਸ਼ਟ` ਦਾ ਜੈਸਲਮੇਰ (ਰਾਜਸਥਾਨ) ਵਿਖੇ ਹੋਇਆ ਸਨਮਾਨ

ਡਾ. ਦਰਸ਼ਨ ਸਿੰਘ ‘ਆਸ਼ਟ` ਦਾ ਜੈਸਲਮੇਰ (ਰਾਜਸਥਾਨ) ਵਿਖੇ ਹੋਇਆ ਸਨਮਾਨ

ਡਾ. ਦਰਸ਼ਨ ਸਿੰਘ ‘ਆਸ਼ਟ` ਦਾ ਜੈਸਲਮੇਰ (ਰਾਜਸਥਾਨ) ਵਿਖੇ ਹੋਇਆ ਸਨਮਾਨ
ਪਟਿਆਲਾ, 15 ਫਰਵਰੀ : ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ` ਦਾ ਬੀਤੇ ਦਿਨੀਂ ਰਾਜਸਥਾਨ ਦੇ ਇਤਿਹਾਸਕ ਸ਼ਹਿਰ ਜੈਸਲਮੇਰ ਦੀ ਪ੍ਰਸਿੱਧ ਸਾਹਿਤਕ ਸੰਸਥਾ ਥਾਰ ਸਾਹਿਤਯ ਸੰਸਥਾਨ, ਜੈਸਲਮੇਰ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਡਾ. ਆਸ਼ਟ` ਨੇ ਕਿਹਾ ਕਿ ਭਾਰਤ ਦੀਆਂ ਵੱਖ ਵੱਖ ਜ਼ੁਬਾਨਾਂ ਦਾ ਬਾਲ ਸਾਹਿਤ ਇਕ ਦੂਜੀ ਭਾਸ਼ਾ ਵਿਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੱਛਮੀ ਸਭਿਆਚਾਰ ਦੇ ਪ੍ਰਭਾਵ ਕਾਰਨ ਆਪਣੀ ਵਿਰਾਸਤ,ਸਭਿਆਚਾਰ,ਭਾਸ਼ਾ ਅਤੇ ਸਾਹਿਤ ਨਾਲੋਂ ਟੁੱਟਦੀ ਜਾ ਰਹੀ ਨਵੀਂ ਪੀੜ੍ਹੀ ਵਿਚ ਚੇਤਨਾ ਪੈਦਾ ਕੀਤੀ ਜਾ ਸਕੇ। ਪੰਜਾਬੀ ਅਤੇ ਰਾਜਸਥਾਨੀ ਭਾਸ਼ਾਵਾਂ ਦੇ ਬਾਲ ਸਾਹਿਤ ਦਾ ਆਦਾਨ ਪ੍ਰਦਾਨ ਕਰਨ ਉਪਰੰਤ ਥਾਰ ਸਾਹਿਤਯ ਸੰਸਥਾਨ ਜੈਸਲਮੇਰ ਦੇ ਪ੍ਰਧਾਨ, ਪ੍ਰਸਿੱਧ ਵਿਦਵਾਨ ਅਤੇ ਬਾਲ ਸਾਹਿਤ ਲੇਖਕ ਡਾ. ਓਮਪ੍ਰਕਾਸ਼ ਭਾਟੀਆ ਨੇ ਕਿਹਾ ਕਿ ਡਾ. ‘ਆਸ਼ਟ` ਬਾਲ ਸਾਹਿਤ ਰਾਜਸਥਾਨ ਦੀ ਖੇਤਰੀ ਭਾਸ਼ਾ ਵਿਚ ਅਨੁਵਾਦ ਹੋਣ ਨਾਲ ਬੱਚਿਆਂ ਨੂੰ ਪੰਜਾਬ ਦੇ ਸਭਿਆਚਾਰ ਅਤੇ ਵਿਰਾਸਤ ਨਾਲ ਵਾਕਫ਼ੀਅਤ ਹੋਵੇਗੀ ਅਤੇ ਭਾਸ਼ਾਵਾਂ ਵਿਚਲੀ ਸਾਂਝ ਪੀਡੀ ਹੋਣ ਦੇ ਨਾਲ ਨਾਲ ਸਮੁੱਚੇ ਭਾਰਤੀ ਬਾਲ ਸਾਹਿਤ ਦਾ ਗੌਰਵ ਵੀ ਵਧੇਗਾ । ਡਾ. ‘ਭਾਟੀਆ` ਨੇ ਕਿਹਾ ਕਿ ਭਵਿੱਖ ਵਿਚ ਦੋਵਾਂ ਪ੍ਰਾਂਤਾਂ ਵਿਖੇ ਬਾਲ ਸਾਹਿਤ ਸਮਾਗਮਾਂ ਦੇ ਆਯੋਜਨ ਰਾਹੀਂ ਇਸ ਲਹਿਰ ਨੂੰ ਹੋਰ ਵੀ ਹੁਲਾਰਾ ਦਿੱਤਾ ਜਾਵੇਗਾ । ਇਸ ਮੌਕੇ ਡਾ. ‘ਆਸ਼ਟ` ਹੋਰਾਂ ਨੇ ਇਹ ਵੀ ਇੱਛਾ ਪ੍ਰਗਟਾਈ ਕਿ ਜੈਸਲਮੇਰ ਦੇ ਇਤਿਹਾਸਕ ਕਿਲ੍ਹੇ ਅਤੇ ਇਸ ਵਿਚਲੀ ਇਤਿਹਾਸਕ ਤੇ ਸਭਿਆਚਾਰਕ ਸਮਗਰੀ ਨੂੂੰ ਪੰਜਾਬੀ ਭਾਸ਼ਾ ਵਿਚ ਬਾਲ ਪਾਠਕਾਂ ਲਈ ਵੀ ਪੁਸਤਕ ਰੂਪ ਵਿਚ ਸਾਂਭਣ ਦੀ ਵਡਮੁੱਲੀ ਜ਼ਰੂਰਤ ਹੈ। ਬਾਲ ਸਾਹਿਤ ਪੁਸਤਕ ਇਸ ਮੌਕੇ ਰਾਜਸਥਾਨੀ ਕਵੀ ਤੇ ਵਿਅੰਗਕਾਰ ਗਿਰਧਰ ਭਾਟੀਆ ਆਦਿ ਵੀ ਸ਼ਾਮਿਲ ਸਨ ।

Advertisement
Advertisement
Advertisement
Advertisement
Scroll to Top