Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 4:11 pm

+91 90915 01313 , +91 90916 01313

punjabbanni@gmail.com
punjabbani@yahoo.com

ਉਨਤੀ, ਖੁਸ਼ਹਾਲੀ, ਸੁਰੱਖਿਆ ਦੇ ਇਰਾਦੇ, ਚੰਗੇ ਸਕੂਲਾਂ ਤੋਂ ਬਿਨਾਂ ਅਸੰਭਵ : ਰਾਮ ਵਰਮਾ

ਉਨਤੀ, ਖੁਸ਼ਹਾਲੀ, ਸੁਰੱਖਿਆ ਦੇ ਇਰਾਦੇ, ਚੰਗੇ ਸਕੂਲਾਂ ਤੋਂ ਬਿਨਾਂ ਅਸੰਭਵ : ਰਾਮ ਵਰਮਾ

ਉਨਤੀ, ਖੁਸ਼ਹਾਲੀ, ਸੁਰੱਖਿਆ ਦੇ ਇਰਾਦੇ, ਚੰਗੇ ਸਕੂਲਾਂ ਤੋਂ ਬਿਨਾਂ ਅਸੰਭਵ : ਰਾਮ ਵਰਮਾ
ਪਟਿਆਲਾ : ਕਿਸੇ ਵੀ ਰਾਸ਼ਟਰ, ਸਮਾਜ, ਘਰ ਪਰਿਵਾਰਾਂ ਅਤੇ ਵਾਤਾਵਰਨ ਦੀ ਉਨਤੀ, ਖੁਸ਼ਹਾਲੀ, ਸੁਰੱਖਿਆ, ਸਨਮਾਨ, ਉਨ੍ਹਾਂ ਦੇ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਦੀਆਂ ਆਦਤਾਂ ਭਾਵਨਾਵਾਂ ਵਿਚਾਰਾਂ ਅਤੇ ਹੌਸਲਿਆਂ ਰਾਹੀਂ ਹੁੰਦੇ ਹਨ, ਜਿਸਦੇ ਬੀਜ ਸਕੂਲ ਪੱਧਰ ਤੇ ਬੱਚਿਆਂ ਨੂੰ ਸਰਵੋਤਮ ਸਿਖਿਆ ਦੇ ਨਾਲ ਨਾਲ ਸੰਸਕਾਰ, ਮਰਿਆਦਾਵਾਂ, ਫਰਜ਼ਾਂ ਸਬਰ ਸ਼ਾਂਤੀ ਦੇ ਗੁਣ ਗਿਆਨ, ਆਦਤਾਂ ਮਿਲਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਸਰਵੋਤਮ ਸਿੱਖਿਆ, ਗਿਆਨ, ਸੰਸਕਾਰ ਨਿਮਰਤਾ ਸ਼ਹਿਣਸ਼ੀਲਤਾ ਆਗਿਆ ਪਾਲਣ ਦੇ ਗੁਣ ਗਿਆਨ ਦਿਲਵਾਉਣ ਲਈ ਨੈਸ਼ਨਲ ਹਾਈ ਸਕੂਲ ਪਟਿਆਲਾ ਵਿਖੇ ਦੇਖਿਆ ਜਾ ਸਕਦਾ ਹੈ, ਜਿਸ ਦੇ ਵਿਦਿਆਰਥੀ ਹਰ ਸਾਲ ਮੈਰਿਟ ਵਿੱਚ ਆ ਰਹੇ ਅਤੇ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਮੁਕਾਬਲਿਆਂ ਵਿੱਚ ਸਰਵੋਤਮ ਸਨਮਾਨ ਪ੍ਰਾਪਤ ਕਰ ਰਹੇ ਹਨ, ਇਹ ਵਿਚਾਰ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ, ਡਾਕਟਰ ਰਿਸ਼ਮਾਂ ਕੌਹਲੀ ਨੇ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ, 50 ਪ੍ਰਤੀਸ਼ਤ ਤੋਂ ਵੱਧ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਮਹਾਨ ਪ੍ਰਾਪਤੀਆਂ ਕਰਨ ਹਿੱਤ ਸਨਮਾਨਿਤ ਕੀਤਾ । ਇਸ ਮੌਕੇ ਏਅਰ ਵਿੰਗ ਦੇ ਐਨ. ਸੀ. ਸੀ. ਅਫਸਰ ਸੱਚਨਾ ਸ਼ਰਮਾ ਅਤੇ ਅੰਤਰਰਾਸ਼ਟਰੀ ਖਿਡਾਰਨ ਡੀ. ਐਸ. ਪੀ., ਕਰਮਜੀਤ ਕੌਰ ਨੇ ਕਿਹਾ ਕਿ ਸਕੂਲ ਵਲੋਂ ਸਾਲਾਨਾ ਸਮਾਗਮ, ਦੇਸ਼ ਦੇ ਸ਼ਹੀਦਾਂ, ਦੇਸ਼ ਦੀ ਖੁਸ਼ਹਾਲੀ, ਉਨਤੀ ਅਤੇ ਸੁਰੱਖਿਆ ਨੂੰ ਸਮਰਪਿਤ ਪ੍ਰੋਗਰਾਮ ਕਰਵਾ ਕੇ, ਵਿਦਿਆਰਥੀਆਂ ਵਲੋਂ ਰਾਸ਼ਟਰ ਪ੍ਰੇਮੀ, ਸਿਹਤ ਤੰਦਰੁਸਤੀ, ਚੰਦ੍ਰਯਾਨ ਦੀ ਸਫਲਤਾ, ਦੇਸ਼ ਦੀ ਸੁਰੱਖਿਆ ਬਾਰੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਿਸ ਦੀ ਬੱਚਿਆਂ ਤੋਂ ਇਲਾਵਾ ਮਾਪਿਆਂ ਨੇ ਵਾਰ ਵਾਰ ਪ੍ਰਸੰਸਾ ਕੀਤੀ । ਪ੍ਰਿੰਸੀਪਲ ਸ਼੍ਰੀਮਤੀ ਪੂਨਮਦੀਪ ਕੌਰ, ਚੈਅਰਮੈਨ ਤਰਵਿੰਦਰ ਸਿੰਘ ਹੋਠੀ ਅਤੇ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀ ਹਰ ਸਾਲ, ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਮੈਰਿਟ ਵਿੱਚ ਆ ਰਹੇ ਹਨ । ਇਸ ਤੋਂ ਇਲਾਵਾ, ਸਕੂਲ ਦੇ ਚੰਗੇ, ਅਨੁਸ਼ਾਸਿਤ, ਆਗਿਆ ਪਾਲਣ ਅਤੇ ਪ੍ਰੇਮ ਹਮਦਰਦੀ ਵਾਲੇ ਮਾਹੌਲ ਰਾਹੀਂ ਵਿਦਿਆਰਥੀਆਂ ਨੂੰ ਅਧਿਕਾਰਾ ਦੀ ਥਾਂ, ਫਰਜ਼ਾਂ, ਜ਼ੁਮੇਵਾਰੀਆਂ ਨਿਭਾਉਣ, ਸਹਿਣਸ਼ੀਲਤਾ ਨਿਮਰਤਾ, ਸਬਰ ਸ਼ਾਂਤੀ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਵਫ਼ਾਦਾਰੀਆ ਬਾਰੇ ਵੱਧ ਜਾਗਰੂਕ ਕੀਤਾ ਜਾਂਦਾ ਹੈ ਤਾਂ ਜ਼ੋ ਬੱਚੇ, ਮਾਪਿਆਂ ਬਜ਼ੁਰਗਾਂ, ਦੇਸ਼ ਸਮਾਜ, ਘਰ ਪਰਿਵਾਰਾਂ ਅਤੇ ਵਾਤਾਵਰਨ ਪ੍ਰੇਮੀ ਬਣ ਕੇ, ਜ਼ਿੰਦਗੀ ਵਿੱਚ ਖੁਸ਼ੀਆਂ, ਅਨੰਦ, ਸਨਮਾਨ, ਖੁਸ਼ਹਾਲੀ, ਉਨਤੀ ਪਾਉਣ ਅਤੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਰਹਿਣ ।

Advertisement
Advertisement
Advertisement
Advertisement
Scroll to Top