Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 1:01 pm

+91 90915 01313 , +91 90916 01313

punjabbanni@gmail.com
punjabbani@yahoo.com

ਤਿਰੂਪਤੀ ਲੱਡੂ ਮਾਮਲੇ ਵਿਚ ਐਸ. ਆਈ. ਟੀ. ਨੇ ਕੀਤਾ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਤਿਰੂਪਤੀ ਲੱਡੂ ਮਾਮਲੇ ਵਿਚ ਐਸ. ਆਈ. ਟੀ. ਨੇ ਕੀਤਾ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਤਿਰੂਪਤੀ ਲੱਡੂ ਮਾਮਲੇ ਵਿਚ ਐਸ. ਆਈ. ਟੀ. ਨੇ ਕੀਤਾ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਦਿਤੇ ਜਾਂਦੇ ਤਿਰੂਪਤੀ ਲੱਡੂਆਂ ਵਿਚ ਕਥਿਤ ਮਿਲਾਵਟ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਭੋਲੇ ਬਾਬਾ ਡੇਅਰੀ ਦੇ ਸਾਬਕਾ ਡਾਇਰੈਕਟਰ ਵਿਪਿਨ ਜੈਨ ਅਤੇ ਪੋਮਿਲ ਜੈਨ, ਵੈਸ਼ਨਵੀ ਡੇਅਰੀ ਦੇ ਅਪੂਰਵ ਚਾਵੜਾ ਅਤੇ ਏਆਰ ਡੇਅਰੀ ਦੇ ਰਾਜੂ ਰਾਜਸ਼ੇਖਰਨ ਵਜੋਂ ਹੋਈ ਹੈ । ਇਕ ਅਧਿਕਾਰੀ ਨੇ ਐਤਵਾਰ ਦੇਰ ਰਾਤ ਦਸਿਆ ਕਿ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੋ ਵਿਅਕਤੀ (ਬਿਪਿਨ ਜੈਨ ਅਤੇ ਪੋਮੀ ਜੈਨ) ਭੋਲੇ ਬਾਬਾ ਡੇਅਰੀ ਤੋਂ ਹਨ, ਅਪੂਰਵ ਚਾਵੜਾ ‘ਵੈਸ਼ਨਵੀ ਡੇਅਰੀ’ ਤੋਂ ਅਤੇ (ਰਾਜੂ) ਰਾਜਸ਼ੇਖਰਨ ‘ਏਆਰ ਡੇਅਰੀ’ ਨਾਲ ਜੁੜੇ ਹੋਏ ਹਲ । ਸੂਤਰਾਂ ਅਨੁਸਾਰ ਐਸ. ਆਈ. ਟੀ. ਦੀ ਜਾਂਚ ਵਿਚ ਘਿਓ ਸਪਲਾਈ ਦੇ ਹਰ ਪੜਾਅ ’ਚ ਗੰਭੀਰ ਉਲੰਘਣਾ ਸਾਹਮਣੇ ਆਈਆਂ ਹਨ, ਜਿਸ ਕਾਰਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵੈਸ਼ਨਵੀ ਡੇਅਰੀ ਦੇ ਅਧਿਕਾਰੀਆਂ ਨੇ ਮੰਦਰ ਨੂੰ ਘਿਓ ਸਪਲਾਈ ਕਰਨ ਲਈ ਏ. ਆਰ. ਡੇਅਰੀ ਦੇ ਨਾਂ ’ਤੇ ਟੈਂਡਰ ਹਾਸਲ ਕੀਤੇ ਅਤੇ ਉਹ ਟੈਂਡਰ ਪ੍ਰਕਿਰਿਆ ਵਿਚ ਧਾਂਦਲੀ ਕਰਨ ਲਈ ਜਾਅਲੀ ਰਿਕਾਰਡ ਤਿਆਰ ਕਰਨ ਵਿਚ ਵੀ ਸ਼ਾਮਲ ਰਹੇ ।
ਸੂਤਰਾਂ ਨੇ ਦਸਿਆ ਕਿ ਐਸਆਈਟੀ ਨੇ ਪ੍ਰਗਟਾਵਾ ਕੀਤਾ ਕਿ ਵੈਸ਼ਨਵੀ ਡੇਅਰੀ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਨੇ ਭੋਲੇ ਬਾਬਾ ਡੇਅਰੀ ਤੋਂ ਘਿਓ ਖ਼ਰੀਦਦੀ ਸੀ, ਜਦੋਂ ਕਿ ਅਧਿਕਾਰੀਆਂ ਨੇ ਪਾਇਆ ਕਿ ਭੋਲੇ ਬਾਬਾ ਡੇਅਰੀ ਕੋਲ ਮੰਦਰ ਬੋਰਡ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਨਹੀਂ ਸੀ । ਸੀ. ਬੀ. ਆਈ. ਨੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਤਿਰੂਪਤੀ ਲੱਡੂ ਬਣਾਉਣ ’ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਪਿਛਲੇ ਸਾਲ ਨਵੰਬਰ ’ਚ ਪੰਜ ਮੈਂਬਰੀ ਐਸ. ਆਈ. ਟੀ. ਦਾ ਗਠਨ ਕੀਤਾ ਸੀ । ਉਨ੍ਹਾਂ ਕਿਹਾ ਕਿ ਟੀਮ ਵਿਚ ਕੇਂਦਰੀ ਏਜੰਸੀ ਦੇ ਦੋ ਅਧਿਕਾਰੀ, ਆਂਧਰਾ ਪ੍ਰਦੇਸ਼ ਪੁਲਿਸ ਦੇ ਦੋ ਅਧਿਕਾਰੀ ਅਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫ਼. ਐਸ. ਐਸ. ਏ. ਆਈ.) ਦਾ ਇਕ ਅਧਿਕਾਰੀ ਸ਼ਾਮਲ ਹੈ । ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸੁਬਰਾਮਣੀਅਮ ਸਵਾਮੀ ਅਤੇ ਵਾਈ. ਐਸ. ਆਰ. ਸੀ. ਪੀ. (ਯੁਵਾਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ) ਦੇ ਰਾਜ ਸਭਾ ਮੈਂਬਰ ਵਾਈਵੀ ਸੁੱਬਾ ਰੈਡੀ ਅਤੇ ਹੋਰਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ, ਸੁਪਰੀਮ ਕੋਰਟ ਨੇ ਪਿਛਲੇ ਸਾਲ 4 ਅਕਤੂਬਰ ਨੂੰ ਅਪਣੇ ਆਦੇਸ਼ ਵਿਚ ਕਿਹਾ ਸੀ ਕਿ ਲੱਡੂ ਬਣਾਉਣ ਵਿਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਐਸ. ਆਈ. ਟੀ. ਕਰੇਗੀ ਅਤੇ ਸੀਬੀਆਈ ਦੇ ਡਾਇਰੈਕਟਰ ਦੁਆਰਾ ਇਸ ਦੀ ਨਿਗਰਾਨੀ ਕੀਤੀ ਜਾਵੇਗੀ ।

Advertisement
Advertisement
Advertisement
Advertisement
Scroll to Top