Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 02 Oct 2026 | 10:31 pm

+91 90915 01313 , +91 90916 01313

punjabbanni@gmail.com
punjabbani@yahoo.com

ਆਈ. ਟੀ. ਆਈ. ਵਿਖੇ ਰੋਜ਼ਗਾਰ ਮੇਲੇ ’ਚ 215 ਉਮੀਦਵਾਰਾਂ ਦੀ ਹੋਈ ਚੋਣ

ਆਈ. ਟੀ. ਆਈ. ਵਿਖੇ ਰੋਜ਼ਗਾਰ ਮੇਲੇ ’ਚ 215 ਉਮੀਦਵਾਰਾਂ ਦੀ ਹੋਈ ਚੋਣ

ਆਈ. ਟੀ. ਆਈ. ਵਿਖੇ ਰੋਜ਼ਗਾਰ ਮੇਲੇ ’ਚ 215 ਉਮੀਦਵਾਰਾਂ ਦੀ ਹੋਈ ਚੋਣ
ਪਟਿਆਲਾ, 7 ਫਰਵਰੀ : ਪਟਿਆਲਾ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਸਰਕਾਰੀ ਆਈ. ਟੀ. ਆਈ (ਲੜਕੇ), ਪਟਿਆਲਾ ਦੇ ਸਹਿਯੋਗ ਨਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ । ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ, ਡੀ. ਬੀ. ਈ. ਈ. ਡਾ. ਪ੍ਰੀਤੀ ਯਾਦਵ ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)- ਕਮ- ਸੀ. ਈ. ਓ. ਡੀ. ਬੀ. ਈ. ਈ. ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਲਗਾਏ ਮੇਲੇ ਵਿੱਚ 215 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਹੋਈ ਹੈ । ਇਸ ਮੌਕੇ ਭਾਗ ਲੈ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਰਕਾਰੀ ਆਈ. ਟੀ. ਆਈ (ਲੜਕੇ), ਨਾਭਾ ਰੋਡ, ਪਟਿਆਲਾ ਹਰਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ । ਪਲੇਸਮੈਂਟ ਅਫ਼ਸਰ ਠਾਕੁਰ ਸੌਰਭ ਸਿੰਘ ਨੇ ਜਾਣਕਾਰੀ ਦਿੱਤੀ ਕਿ ਰੋਜ਼ਗਾਰ ਮੇਲੇ ਵਿੱਚ ਲਗਭਗ 21 ਪ੍ਰਾਈਵੇਟ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਵਾਲੇ ਵਿਭਾਗਾਂ ਵੱਲੋਂ ਹਿੱਸਾ ਲਿਆ ਗਿਆ । ਰੋਜ਼ਗਾਰ ਮੇਲੇ ਵਿੱਚ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਜੀ. ਐਸ. ਏ ਇੰਡਸਟਰੀਜ਼, ਟੈਕ ਮਹਿੰਦਰਾ, ਚੈਕਮੇਟ ਸਿਕਿਉਰਿਟੀ, ਜੇ. ਐਸ. ਡਬਲਿਊ, ਪ੍ਰੀਤ ਟਰੈਕਟਰ, ਐਸ. ਬੀ. ਆਈ ਲਾਈਫ਼,ਸਵਰਾਜ ਗਰੁੱਪ ਵੱਲੋਂ ਜ਼ਿਲ੍ਹਾ ਪਟਿਆਲਾ ਵਾਸਤੇ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਲਈ ਗਈ । ਇਸ ਕੈਂਪ ਵਿੱਚ ਉਕਤ ਕੰਪਨੀਆਂ ਵੱਲੋਂ ਹੈਲਪਰ, ਫਿਟਰ, ਵਰਕਰ, ਇਲੈਕਟ੍ਰੀਸ਼ੀਅਨ, ਟਰਨਰ, ਫਿਟਰ, ਮਸ਼ੀਨਿਸਟ, ਸੀ. ਐਨ. ਸੀ./ਵੀ. ਐਮ. ਸੀ. ਆਪਰੇਟਰ, ਮਕੈਨਿਕ, ਵੈਲਡਰ, ਕੋ- ਆਰਡੀਨੇਟਰ ਆਈ. ਟੀ., ਅਕਾਊਂਟਸ ਐਗਜ਼ੀਕਿਊਟਿਵ, ਸੇਲਜ਼ ਮੈਨੇਜਰ, ਡਿਪਲੋਮਾ ਮਕੈਨੀਕਲ ਇੰਜੀਨੀਅਰ, ਸਕਿਉਰਿਟੀ ਗਾਰਡਸ, ਮੈਨੇਜਰ, ਸਹਾਇਕ ਮੈਨੇਜਰ, ਸੇਲਜ਼ ਐਗਜ਼ੀਕਿਊਟਿਵ ਅਤੇ ਕੰਪਿਊਟਰ ਓਪਰੇਟਰ ਆਦਿ ਦੀਆਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਗਈ । ਇਸ ਕੈਂਪ ਵਿੱਚ 438 ਉਮੀਦਵਾਰਾਂ ਨੇ ਭਾਗ ਲਿਆ ਅਤੇ 215 ਉਮੀਦਵਾਰਾਂ ਦੀ ਮੌਕੇ ਤੇ ਹੀ ਚੋਣ ਕੀਤੀ ਗਈ। ਇਸ ਕੈਂਪ ਦੌਰਾਨ ਇੰਟਰਵਿਊ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਯੋਗਤਾ ਅਤੇ ਅਹੁਦੇ ਅਨੁਸਾਰ ਸੈਲਰੀ ਮਿਲਣਯੋਗ ਹੈ । ਇਸ ਮੌਕੇ ਗੁਰਪ੍ਰੀਤ ਸਿੰਘ ਪਲੇਸਮੈਂਟ ਅਫ਼ਸਰ ਸਰਕਾਰੀ ਆਈ. ਟੀ. ਆਈ (ਲੜਕੇ) ਅਤੇ ਰੋਜ਼ਗਾਰ ਦਫ਼ਤਰ ਦਾ ਸਟਾਫ਼ ਮੌਜੂਦ ਸੀ ।

Advertisement
Advertisement
Advertisement
Advertisement
Scroll to Top