Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 1:03 pm

+91 90915 01313 , +91 90916 01313

punjabbanni@gmail.com
punjabbani@yahoo.com

ਸੋਨਾ 2,613 ਰੁਪਏ ਹੋਇਆ ਮਹਿੰਗਾ, 84,699 ਰੁਪਏ ਨਾਲ ਸੱਭ ਤੋਂ ਉੱਚੇ ਪੱਧਰ `ਤੇ ਪਹੁੰਚਿਆ

ਸੋਨਾ 2,613 ਰੁਪਏ ਹੋਇਆ ਮਹਿੰਗਾ, 84,699 ਰੁਪਏ ਨਾਲ ਸੱਭ ਤੋਂ ਉੱਚੇ ਪੱਧਰ `ਤੇ ਪਹੁੰਚਿਆ

ਸੋਨਾ 2,613 ਰੁਪਏ ਹੋਇਆ ਮਹਿੰਗਾ, 84,699 ਰੁਪਏ ਨਾਲ ਸੱਭ ਤੋਂ ਉੱਚੇ ਪੱਧਰ `ਤੇ ਪਹੁੰਚਿਆ
ਨਵੀਂ ਦਿੱਲੀ : ਭਾਰਤ ਦੇਸ਼ ਵਿਚ ਵਰਤੋ਼ ਵਿਚ ਲਿਆਂਦੀਆਂ ਜਾਂਦੀਆਂ ਵੱਖ ਵੱਖ ਵਸਤੂਆਂ ਵਿਚੋਂ ਕੀਮਤੀ ਵਸਤਾਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਪਾਰਕ ਹਫ਼ਤੇ ਵਿਚ ਜੇਕਰ ਸੋਮਵਾਰ ਤੋਂ ਸ਼ੁਕਰਵਾਰ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਹੈ, ਜਿਸਦੇ ਚਲਦਿਆਂ ਸੋਨਾ 2613 ਰੁਪਏ ਮਹਿੰਗਾ ਹੋਇਆ ਹੈ ਜੋ ਕਿ 84 ਹਜ਼ਾਰ 699 ਰੁਪਏ ਨਾਲ ਸਭ ਤੋਂ ਉਚੇ ਪੱਧਰ ਤੇ ਪਹੁੰਚਿਆ ਹੈ
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਪਿਛਲੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁਕਰਵਾਰ (31 ਜਨਵਰੀ) ਨੂੰ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 82,086 ਰੁਪਏ ਸੀ, ਜੋ ਹੁਣ 2,613 ਰੁਪਏ ਵਧ ਕੇ 84,699 ਰੁਪਏ ਹੋ ਗਈ ਹੈ।ਇਸ ਹਫ਼ਤੇ ਦੌਰਾਨ, ਇਕ ਕਿਲੋ ਚਾਂਦੀ ਦੀ ਕੀਮਤ 1,858 ਰੁਪਏ ਵਧ ਕੇ 95,391 ਰੁਪਏ ਹੋ ਗਈ ਹੈ। ਪਿਛਲੇ ਸ਼ੁਕਰਵਾਰ ਨੂੰ ਇਹ 93,533 ਰੁਪਏ ਪ੍ਰਤੀ ਕਿਲੋਗ੍ਰਾਮ ਸੀ । 7 ਫ਼ਰਵਰੀ ਨੂੰ ਸੋਨਾ 84,699 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਉੱਚ ਪੱਧਰ `ਤੇ ਪਹੁੰਚ ਗਿਆ, ਜਦਕਿ ਚਾਂਦੀ 23 ਅਕਤੂਬਰ 2024 ਨੂੰ 99,151 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਸੀ, ਇਸ ਸਾਲ ਹੀ 1 ਜਨਵਰੀ ਤੋਂ ਹੁਣ ਤਕ ਸੌਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਵਧੇਰੇ ਉਛਾਲ ਦੇਖਣ ਨੂੰ ਮਿਲਿਆ ਹੈ । ਇਸ ਦੌਰਾਨ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 8,116 ਰੁਪਏ ਵਧ ਕੇ 76,583 ਰੁਪਏ ਤੋਂ 84,699 ਰੁਪਏ ਹੋ ਗਈ ਹੈ, ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 9,336 ਰੁਪਏ ਵਧ ਕੇ 86,055 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 95,391 ਰੁਪਏ ਹੋ ਗਈ ਹੈ ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਤੋਂ ਬਾਅਦ 4 ਮੈਟਰੋ ਸ਼ਹਿਰਾਂ ਅਤੇ ਭੋਪਾਲ ਵਿੱਚ ਸੋਨੇ ਦੀਆਂ ਨਵੀਆਂ ਕੀਮਤਾਂ ਲਾਗੂ ਹੋਈਆਂ ਹਨ । ਦਿੱਲੀ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,450 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,660 ਰੁਪਏ ਹੈ ਤੇ ਮੁੰਬਈ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,510 ਰੁਪਏ ਹੈ । ਕੋਲਕਾਤਾ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,510 ਰੁਪਏ ਹੈ ਤੇ ਚੇਨਈ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,300 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,510 ਰੁਪਏ ਹੈ, ਜਦਕਿ ਭੋਪਾਲ ਵਿਚ 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,350 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,560 ਰੁਪਏ ਹੈ । 2024 ਵਿਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿਤਾ ਸੀ । ਪਿਛਲੇ ਸਾਲ ਸੋਨੇ ਦੀ ਕੀਮਤ ਵਿੱਚ 20.22% ਦਾ ਵਾਧਾ ਹੋਇਆ ਸੀ, ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿਚ 17.19% ਦਾ ਵਾਧਾ ਹੋਇਆ । 1 ਜਨਵਰੀ, 2024 ਨੂੰ ਸੋਨਾ 63,352 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ, 2024 ਨੂੰ 76,162 ਰੁਪਏ ਪ੍ਰਤੀ 10 ਗ੍ਰਾਮ `ਤੇ ਪਹੁੰਚ ਗਿਆ । ਇਸ ਸਮੇਂ ਦੌਰਾਨ, ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ।ਦੱਸਣਯੋਗ ਹੈ ਕਿ ਹਮੇਸ਼ਾਂ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੁਆਰਾ ਪ੍ਰਮਾਣਤ ਹਾਲਮਾਰਕ ਵਾਲਾ ਸੋਨਾ ਖ਼ਰੀਦੋ। ਨਵੇਂ ਨਿਯਮ ਦੇ ਤਹਿਤ, 1 ਅਪ੍ਰੈਲ ਤੋਂ ਛੇ-ਅੰਕਾਂ ਵਾਲੇ ਅਲਫ਼ਾਨਿਊਮੇਰਿਕ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਨਹੀਂ ਵੇਚਿਆ ਜਾਵੇਗਾ ।

Advertisement
Advertisement
Advertisement
Advertisement
Scroll to Top