Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 11:17 am

+91 90915 01313 , +91 90916 01313

punjabbanni@gmail.com
punjabbani@yahoo.com

ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ : ਹਾਈਕੋਰਟ

ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ : ਹਾਈਕੋਰਟ

ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ : ਹਾਈਕੋਰਟ
ਛੱਤੀਸਗੜ੍ਹ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੀ ਹਾਈ ਕੋਰਟ ਨੇ ਆਦਮੀ ਅਤੇ ਉਸਦੀ ਬਾਲਗ ਪਤਨੀ ਵਿਚਕਾਰ ਗੈਰ-ਕੁਦਰਤੀ ਜਿਨਸੀ ਸੰਬੰਧ ਸਜ਼ਾ ਦੇ ਯੋਗ ਨਹੀਂ ਹਨ ਸਬੰਧੀ ਫੈਸਲਾ ਸੁਣਾਉਂਦਿਆਂ ਜਸਟਿਸ ਨਰਿੰਦਰ ਕੁਮਾਰ ਵਿਆਸ ਦੀ ਸਿੰਗਲ ਬੈਂਚ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜੇਕਰ ਪਤਨੀ 15 ਸਾਲ ਤੋਂ ਘੱਟ ਉਮਰ ਦੀ ਨਹੀਂ ਹੈ ਤਾਂ ਅਜਿਹੇ ਹਾਲਾਤਾਂ ਵਿਚ ਪਤੀ ਦੁਆਰਾ ਪਤਨੀ ਨਾਲ ਕੀਤੇ ਗਏ ਕਿਸੇ ਵੀ ਜਿਨਸੀ ਸਬੰਧ ਜਾਂ ਜਿਨਸੀ ਕਿਰਿਆ ਨੂੰ ਬਲਾਤਕਾਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੈਰ-ਕੁਦਰਤੀ ਕੰਮ ਲਈ ਪਤਨੀ ਦੀ ਸਹਿਮਤੀ ਦੀ ਅਣਹੋਂਦ ਆਪਣੀ ਮਹੱਤਤਾ ਗੁਆ ਦਿੰਦੀ ਹੈ, ਇਸ ਲਈ ਕੋਰਟ ਦਾ ਮੰਨਣਾ ਹੈ ਕਿ ਆਈ. ਪੀ. ਸੀ. ਦੀਆਂ ਧਾਰਾਵਾਂ 376 ਅਤੇ 377 ਦੇ ਤਹਿਤ ਅਪਰਾਧ ਅਪੀਲਕਰਤਾ ਵਿਰੁੱਧ ਨਹੀਂ ਬਣਦਾ ।
ਦੱਸਣਯੋਗ ਹੈ ਕਿ ਛੱਤੀਸਗੜ੍ਹ ਹਾਈਕੋਰਟ ਵਿਚ ਉਪਰੋਕਤ ਮਾਮਲੇ ਸਬੰਧੀ ਅਦਾਲਤ ਵਿੱਚ ਅਪੀਲਕਰਤਾ ਮ੍ਰਿਤਕਾ-ਪੀੜਤ ਦਾ ਪਤੀ ਹੀ ਹੈ । ਲਾਈਵ ਲਾਅ ਦੇ ਅਨੁਸਾਰ ਅਪੀਲਕਰਤਾ ਨੇ ਪੀੜਤਾ ਨਾਲ ਉਸਦੀ ਸਹਿਮਤੀ ਦੇ ਵਿਰੁੱਧ ਗੈਰ-ਕੁਦਰਤੀ ਸੈਕਸ ਕੀਤਾ। ਪੀੜਤਾ ਨੇ ਦਰਦ ਦੀ ਸਿ਼਼ਕਾਇਤ ਕੀਤੀ ਅਤੇ ਬਾਅਦ ਵਿੱਚ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਪੀੜਤ ਦਾ ਮਰਨ ਵਾਲਾ ਬਿਆਨ ਕਾਰਜਕਾਰੀ ਮੈਜਿਸਟ੍ਰੇਟ ਦੁਆਰਾ ਦਰਜ ਕੀਤਾ ਗਿਆ ਸੀ, ਜਿਸ ਵਿਚ ਪੀੜਤਾ ਨੇ ਦੱਸਿਆ ਸੀ ਕਿ ਉਸਦੇ ਪਤੀ ਦੁਆਰਾ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਕਾਰਨ ਉਹ ਬਿਮਾਰ ਹੋ ਗਈ ਸੀ । ਇਸ ਤੋਂ ਬਾਅਦ ਪੀੜਤ ਦੀ ਉਸੇ ਦਿਨ ਮੌਤ ਹੋ ਗਈ ।

Advertisement
Advertisement
Advertisement
Advertisement
Scroll to Top