Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 5:20 pm

+91 90915 01313 , +91 90916 01313

punjabbanni@gmail.com
punjabbani@yahoo.com

ਕਮਰੇ ਵਿਚ ਰੱਖੇ ਚੁੱਲ੍ਹੇ ਤੇ ਰੱਖੀ ਦਾਲ ਦਾ ਪਤੀਲਾ ਡੇਢ ਸਾਲਾ ਬੱਚੀ ਦੇ ਸਿਰ ਤੇ ਪਲਟਿਆ

ਕਮਰੇ ਵਿਚ ਰੱਖੇ ਚੁੱਲ੍ਹੇ ਤੇ ਰੱਖੀ ਦਾਲ ਦਾ ਪਤੀਲਾ ਡੇਢ ਸਾਲਾ ਬੱਚੀ ਦੇ ਸਿਰ ਤੇ ਪਲਟਿਆ

ਕਮਰੇ ਵਿਚ ਰੱਖੇ ਚੁੱਲ੍ਹੇ ਤੇ ਰੱਖੀ ਦਾਲ ਦਾ ਪਤੀਲਾ ਡੇਢ ਸਾਲਾ ਬੱਚੀ ਦੇ ਸਿਰ ਤੇ ਪਲਟਿਆ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ’ਚ ਡੇਢ ਸਾਲ ਦੀ ਬੱਚੀ ਦੇ ਸਿਰ ’ਤੇ ਗਰਮ ਦਾਲ ਦਾ ਪਤੀਲਾ ਡਿੱਗਣ ਕਾਰਨ ਉਹ ਕਾਫੀ ਸੜ ਗਈ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਭਾਣਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਕਮਰੇ ਵਿਚ ਖੇਡ ਰਹੀ ਸੀ ਅਤੇ ਅਚਾਨਕ ਚੁੱਲ੍ਹੇ ’ਤੇ ਰੱਖੀ ਦਾਲ ਦਾ ਪਤੀਲਾ ਪਲਟ ਗਿਅ, ਜਿਸ ਕਾਰਨ ਉਸ ਦੇ ਸਿਰ ’ਤੇ ਛਾਲੇ ਪੈ ਗਏ। ਲੜਕੀ ਨੂੰ ਸੜੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ । ਮੁਹੱਲਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਪਿੰਟੂ ਨਾਮੀ ਵਿਅਕਤੀ ਨੇ ਦਸਿਆ ਕਿ ਉਸ ਦੀ ਪਤਨੀ ਘਰ ਵਿਚ ਦਾਲ ਬਣਾ ਰਹੀ ਸੀ ਤੇ ਉਸ ਦੀ ਧੀ ਵੀ ਨਾਲ ਖੇਡ ਰਹੀ ਸੀ ਕਿ ਅਚਾਨਕ ਕੁੜੀ ਦੇ ਸਿਰ ’ਤੇ ਪਤੀਲੇ ’ਚੋਂ ਗਰਮ ਦਾਲ ਡਿੱਗ ਪਈ । ਹਾਦਸੇ ਸਮੇਂ ਉਹ ਕੰਪਨੀ ’ਚ ਹੀ ਸੀ ਪਰ ਉਸ ਦੀ ਮਾਂ ਅਤੇ ਪਤਨੀ ਘਰ ਸਨ। ਦਾਲ ਡਿੱਗਣ ਤੋਂ ਬਾਅਦ ਪਰਿਵਾਰ ਨੇ ਤੁਰਤ ਹਾਦਸੇ ਦੀ ਸੂਚਨਾ ਦਿਤੀ । ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਕਿਉਂਕਿ ਗਰਮ ਦਾਲ ਕਾਰਨ ਉਸ ਦਾ ਸਿਰ ਬੁਰੀ ਤਰ੍ਹਾਂ ਸੜ ਗਿਆ ਤੇ ਛਾਲੇ ਹੀ ਛਾਲੇ ਪੈ ਗਏ ਸਨ । ਡਾਕਟਰਾਂ ਨੇ ਬੱਚੀ ਦਾ ਇਲਾਜ ਕਰਕੇ ਬੱਚੀ ਨੂੰ ਖਤਰੇ ਤੋਂ ਬਾਹਰ ਕਰ ਦਿੱਤਾ ਹੈ ।

Advertisement
Advertisement
Advertisement
Advertisement
Scroll to Top