Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 12:23 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਮਪੁਰ `ਚ ਛੇਤੀ ਹੀ ਖੁੱਲ੍ਹ ਸਕੇਗਾ 50 ਵਿਘੇ ਜ਼ਮੀਨ `ਤੇ ਐਨ. ਡੀ. ਆਰ. ਐਫ. ਦਾ ਆਧਾਰ ਕੇਂਦਰ

ਰਾਮਪੁਰ `ਚ ਛੇਤੀ ਹੀ ਖੁੱਲ੍ਹ ਸਕੇਗਾ 50 ਵਿਘੇ ਜ਼ਮੀਨ `ਤੇ ਐਨ. ਡੀ. ਆਰ. ਐਫ. ਦਾ ਆਧਾਰ ਕੇਂਦਰ

ਰਾਮਪੁਰ `ਚ ਛੇਤੀ ਹੀ ਖੁੱਲ੍ਹ ਸਕੇਗਾ 50 ਵਿਘੇ ਜ਼ਮੀਨ `ਤੇ ਐਨ. ਡੀ. ਆਰ. ਐਫ. ਦਾ ਆਧਾਰ ਕੇਂਦਰ
ਸਿ਼ਮਲਾ : ਨਗਰ ਕੌਂਸਲ ਰਾਮਪੁਰ ਦੇ ਖੇਤਰ ਦੇ ਡਕੋਲਡ ਵਿਚ ਕਰੀਬ 50 ਵਿਘੇ ਜ਼ਮੀਨ ਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ. ਡੀ. ਆਰ. ਐਫ.) ਦਾ ਆਧਾਰ ਕੇਂਦਰ ਛੇਤੀ ਹੀ ਖੁੱਲ੍ਹ ਸਕੇਗਾ ਕਿਉਂਕਿ ਜਿਸ ਜ਼ਮੀਨ ਤੇ ਇਹ ਕੇਂਦਰ ਖੁੱਲ੍ਹਣਾ ਹੈ ਉਹ ਜ਼ਮੀਨ ਵੀ ਐਨ. ਡੀ. ਆਰ. ਐਫ. ਦੇ ਨਾਮ ਹੋ ਚੁੱਕੀ ਹੈ। ਉਪਰੋਕਤ ਕੇਂਦਰ ਦੇ ਖੁੱਲ੍ਹਣ ਨਾਲ ਕਿਨੌਰ, ਕੁੱਲੂ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਵਿੱਚ ਕੁਦਰਤੀ ਅਤੇ ਹੋਰ ਆਫ਼ਤਾਂ ਦੀ ਸਥਿਤੀ ਵਿੱਚ ਐਨ. ਡੀ. ਆਰ. ਐਫ. ਦੇ ਕਰਮਚਾਰੀ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਹੋ ਸਕਣਗੇ । ਜਿ਼ਕਰਯੋਗ ਹੈ ਕਿ ਹਿਮਾਚਲ `ਚ ਐਨ. ਡੀ. ਆਰ. ਐਫ. ਦੀਆਂ ਜੋ ਤਿੰਨ ਕੰਪਨੀਆਂ ਕੰਮ ਕਰ ਰਹੀਆਂ ਹਨ ਰਾਮਪੁਰ, ਮੰਡੀ ਅਤੇ ਨਾਲਾਗੜ੍ਹ ਵਿੱਚ ਤਾਇਨਾਤ ਹਨ । ਰਾਮਪੁਰ ਦੇ ਜਿਊਰੀ ਵਿੱਚ ਐਨ. ਡੀ. ਆਰ. ਐਫ. ਕੰਪਨੀ ਆਰਜ਼ੀ ਤੌਰ ’ਤੇ ਚੱਲ ਰਹੀ ਹੈ । ਦੱਸਣਯੋਗ ਹੈ ਕਿ ਰਾਮਪੁਰ ਅਤੇ ਕਿਨੌਰ ਆਫ਼ਤ ਦੇ ਮੱਦੇਨਜ਼ਰ ਬਹੁਤ ਸੰਵੇਦਨਸ਼ੀਲ ਹਨ। ਇੱਥੇ ਸਤਲੁਜ ਦਰਿਆ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ, ਜਦਕਿ ਸੜਕ ਹਾਦਸਿਆਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਵੀ ਐਨ. ਡੀ. ਆਰ. ਐਫ. ਰਾਹਤ ਅਤੇ ਬਚਾਅ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ । ਐਨ. ਡੀ. ਆਰ. ਐਫ. ਦੇ ਜਵਾਨਾਂ ਨੇ ਰਾਮਪੁਰ ਖੇਤਰ ਵਿੱਚ ਪਿਛਲੇ ਸਾਲ 31 ਜੁਲਾਈ ਨੂੰ ਸਮੇਜ ਪਿੰਡ ਦੇ ਹੜ੍ਹ ਵਿੱਚ ਵਹਿ ਗਏ ਲੋਕਾਂ ਦੀ ਤਲਾਸ਼ੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਐਸ. ਡੀ. ਐਮ. ਰਾਮਪੁਰ ਨਿਸ਼ਾਂਤ ਤੋਮਰ ਨੇ ਦੱਸਿਆ ਕਿ ਦਕੋਲਾਧ ਵਿੱਚ 50 ਵਿੱਘੇ ਜ਼ਮੀਨ ਐਨ. ਡੀ. ਆਰ. ਐਫ. ਦੇ ਨਾਂ ’ਤੇ ਹੈ । ਇੱਥੇ ਆਪਣਾ ਆਧਾਰ ਕੇਂਦਰ ਬਣਾਏਗਾ ।

Advertisement
Advertisement
Advertisement
Advertisement
Scroll to Top