Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 6:18 am

+91 90915 01313 , +91 90916 01313

punjabbanni@gmail.com
punjabbani@yahoo.com

ਡਾ. ਰਾਜਵੰਤ ਕੌਰ ‘ਪੰਜਾਬੀ` ਨਾਲ ਬੀਕਾਨੇਰ ਯੂਨੀਵਰਸਿਟੀ ਵਿਖੇ ਸੰਵਾਦ

ਡਾ. ਰਾਜਵੰਤ ਕੌਰ ‘ਪੰਜਾਬੀ` ਨਾਲ ਬੀਕਾਨੇਰ ਯੂਨੀਵਰਸਿਟੀ ਵਿਖੇ ਸੰਵਾਦ

ਡਾ. ਰਾਜਵੰਤ ਕੌਰ ‘ਪੰਜਾਬੀ` ਨਾਲ ਬੀਕਾਨੇਰ ਯੂਨੀਵਰਸਿਟੀ ਵਿਖੇ ਸੰਵਾਦ
ਪਟਿਆਲਾ, 14 ਫਰਵਰੀ : ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨਾਲ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ (ਰਾਜਸਥਾਨ) ਦੇ ਭਾਸ਼ਾਵਾਂ ਅਤੇ ਰਾਜਸਥਾਨੀ ਲੋਕਧਾਰਾ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸੰਵਾਦ ਰਚਾਇਆ ਗਿਆ।ਇਸ ਮੌਕੇ ਸੰਵਾਦ ਦੌਰਾਨ ਡਾ. ‘ਪੰਜਾਬੀ` ਨੇ ਕਿਹਾ ਕਿ ਕਿਸੇ ਵੀ ਖੇਤਰੀ ਭਾਸ਼ਾ ਅਤੇ ਉਥੋਂ ਦੀ ਲੋਕ ਧਾਰਾ ਦਾ ਖੋਜ ਦੇ ਪੱਖ ਤੋਂ ਵਿਸ਼ੇਸ਼ ਮਹੱਤਵ ਹੁੰਦਾ ਹੈ।ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨ, ਲੇਖਕ,ਅਧਿਆਪਕ ਅਤੇ ਖੋਜਾਰਥੀਆਂ ਦਾ ਆਪਸੀ ਸੰਵਾਦ ਇਕ ਦੂਜੇ ਖੇਤਰ ਦੀ ਭਾਸ਼ਾ, ਸਭਿਆਚਾਰ ਅਤੇ ਲੋਕਧਾਰਾ ਰਾਹੀਂ ਲੋਕ ਮਾਨਸਿਕਤਾ ਨੂੰ ਸਮਝਣ ਅਤੇ ਉਸ ਦੇ ਵਿਕਾਸ ਵਿਚ ਬੇਹੱਦ ਕਾਰਗਰ ਸਿੱਧ ਹੁੰਦਾ ਹੈ । ਅਜਿਹੇ ਸਾਂਝੇ ਯਤਨ ਲੁਕੇ ਹੋਏ ਬੇਸ਼ਕੀਮਤੀ ਪੱਖ ਅਤੇ ਸੰਭਾਵਨਾਵਾਂ ਨੂੰ ਸਾਹਮਣੇ ਲੈ ਕੇ ਆਉਂਦੇ ਹਨ ਜੋ ਪਹਿਲਾਂ ਨਹੀਂ ਉਭਰ ਸਕੇ । ਡਾ. ‘ਪੰਜਾਬੀ` ਨੇ ਭਵਿੱਖ ਵਿਚ ਪੰਜਾਬੀ ਅਤੇ ਰਾਜਸਥਾਨੀ ਲੋਕਧਾਰਾ ਦੇ ਕਿਸੇ ਪ੍ਰਾਜੈਕਟ ਨੂੰ ਸਾਂਝੇ ਤੌਰ ਤੇ ਉਲੀਕਣ ਦੀ ਸੰਭਾਵਨਾ ਵੀ ਪ੍ਰਗਟਾਈ । ਇਸ ਸਮੇਂ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਦੇ ਰਾਜਸਥਾਨੀ ਵਿਭਾਗ ਦੇ ਪ੍ਰੋਫੈਸਰ ਡਾ. ਗੌਰੀ ਸ਼ੰਕਰ ਪ੍ਰਜਾਪਤ ਨੇ ਡਾ. ਪੰਜਾਬੀ ਵੱਲੋਂ ਸੁਝਾਈ ਭਵਿਖ ਮੁਖੀ ਯੋਜਨਾ ਦਾ ਖੁੱਲ੍ਹਦਿਲੀ ਨਾਲ ਸੁਆਗਤ ਕੀਤਾ । ਅੰਗ੍ਰੇਜ਼ੀ ਵਿਭਾਗ ਦੇ ਪ੍ਰੋਫੈਸਰ ਡਾ. ਸੀਮਾ ਸ਼ਰਮਾ ਨੇ ਆਪਣੀ ਯੂਨੀਵਰਸਿਟੀ ਦੀਆਂ ਖੋਜ ਸੰਬੰਧੀ ਵਿਉਂਤਬੰਦੀਆਂ ਬਾਰੇ ਚਾਨਣਾ ਪਾਇਆ ਅਤੇ ਵਿਭਾਗੀ ਪੱਤ੍ਰਿਕਾ ‘ਵਾਣੀ` ਦਾ ਨਵੀਨਤਮ ਅੰਕ ਵੀ ਭੇਂਟ ਕੀਤਾ । ਇਸ ਦੌਰਾਨ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ`, ਡਾ. ਰਵੀਦਰਸ਼ਦੀਪ ਕੌਰ, ਖੋਜਾਰਥੀ ਗੁਰਪ੍ਰੀਤ ਸਿੰਘ ਅਤੇ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਵਿਦਿਆਰਾਥੀ ਆਦਿ ਵੀ ਸ਼ਾਮਿਲ ਸਨ ।

Advertisement
Advertisement
Advertisement
Advertisement
Scroll to Top