Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 8:46 am

+91 90915 01313 , +91 90916 01313

punjabbanni@gmail.com
punjabbani@yahoo.com

ਬੈਲਗ੍ਰੇਡ ਵਿੱਚ ਭਾਰਤੀ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ

ਬੈਲਗ੍ਰੇਡ ਵਿੱਚ ਭਾਰਤੀ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ

ਬੈਲਗ੍ਰੇਡ ਵਿੱਚ ਭਾਰਤੀ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ

ਡਾ. ਆਨੰਦ ਪਹਿਲੇ ਭਾਰਤੀ ਸਾਹਿਤਕਾਰ ਹੋਣਗੇ, ਜਿਨ੍ਹਾਂ ਦਾ ਨਾਮ ਸਰਬੀਆ ਦੀ ਪੋਇਟਸ ਰਾਕ ‘ਤੇ ਲਿਖਿਆ ਜਾਵੇਗਾ

ਚੰਡੀਗੜ੍ਹ, 8 ਅਕਤੂਬਰ:

ਬੈਲਗ੍ਰੇਡ ਵਿੱਚ ਭਾਰਤ ਦੇ ਉੱਘੇ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਅੰਗਰੇਜ਼ੀ ਵਿੱਚ 150 ਤੋਂ ਵੱਧ ਕਿਤਾਬਾਂ ਦੇ ਲੇਖਕ ਅਤੇ ਵਿਸ਼ਵ ਨੂੰ ਅੰਤਰ-ਰਾਸ਼ਟਰੀ ਅਕੈਡਮੀ ਆਫ਼ ਐਥਿਕਸ ਦੇਣ ਵਾਲੇ ਵਿਸ਼ਵ ਸਾਹਿਤ ਦੇ ਮਹਾਂਨਾਇਕ ਡਾ. ਜਰਨੈਲ ਸਿੰਘ ਆਨੰਦ ਨੂੰ 20 ਤੋਂ 23 ਅਕਤੂਬਰ, 2023 ਨੂੰ ਹੋਣ ਵਾਲੇ ਅੰਤਰਰਾਸ਼ਟਰੀ ਮੀਟਿੰਗ ਆਫ਼ ਰਾਈਟਰਜ਼ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ, ਜਿਥੇ ਉਹ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਉਨ੍ਹਾਂ ਨੂੰ ਸਰਬੀਅਨ ਰਾਈਟਜ਼ ਐਸੋਸੀਏਸ਼ਨ ਦੀ ਤਰਫ਼ੋਂ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ. ਆਨੰਦ ਪਹਿਲੇ ਭਾਰਤੀ ਸਾਹਿਤਕਾਰ ਹਨ, ਜਿਨ੍ਹਾਂ ਦਾ ਨਾਮ ਸਰਬੀਆ ਵਿੱਚ ਲਗੀ ਹੋਈ ਪੋਇਟਸ ਰਾਕ ‘ਤੇ ਲਿਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਸਰਬੀਆ ਦੀ ਰਾਈਟਰਜ਼ ਐਸੋਸੀਏਸ਼ਨ ਦਾ ਆਨਰੇਰੀ ਮੇੈਂਬਰ ਨਿਯੁਕਤ ਕੀਤਾ ਗਿਆ ਸੀ। ਸਰਬੀਆ ਵਿੱਚ ਹਰ ਸਾਲ ਹੋਣ ਵਾਲਾ ਇਹ ਵੱਕਾਰੀ ਸਮਾਗਮ ਸਰਬੀਆ ਨੂੰ ਦੁਨੀਆਂ ਦੀ ਸਾਹਿਤਕ ਰਾਜਧਾਨੀ ਵਿੱਚ ਬਦਲ ਦਿੰਦਾ ਹੈ। ਵਿਸ਼ੇਸ਼ ਮਹਿਮਾਨਾਂ ਵਿੱਚ ਅਮਰੀਕਾ ਦੇ ਮਹਾਨ ਸਾਹਿਤਕਾਰ ਟੀ. ਓਬ੍ਰਹਿਤ, ਆਈਜ਼ਰਬੈਜਾਨ ਤੋਂ ਸਿਰਾਜ਼ੀਦੀਨਾ ਸਜੀਦਾ ਅਤੇ ਇਟਲੀ ਦੇ ਦਾਂਤੇ ਮਾਫੀਆ ਵੀ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਡਾ. ਆਨੰਦ ਦੀਆਂ ਕਵਿਤਾਵਾਂ ਦੀ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਦੀ ਇਕ ਪੁਸਤਕ “ਬੈਸਟ ਪੋਇਟਰੀ ਆਫ਼ ਡਾ. ਆਨੰਦ (ਐਨ ਆਫ਼ਰਿੰਗ ਇਨ ਟਰਾਂਸਲੇਸ਼ਨ)” ਅਤੇ “ਦਿ ਇੰਪਰਫ਼ੈਕਟ ਆਰਟਿਸਟ” (ਕਾਵਿ ਪੁਸਤਕ) ਵੀ ਰਿਲੀਜ਼ ਕੀਤੀ ਜਾਵੇਗੀ।

ਸਰਬੀਅਨ ਰਾਈਟਰਜ਼ ਐਸੋਸੀਅਸ਼ਨ ਦੀ ਤਰਫ਼ੋਂ ਕਰਵਾਏ ਜਾ ਰਹੇ ਇਸ ਵਿਸ਼ਵ ਪੱਧਰੀ ਸਮਾਗਮ ਵਿੱਚ ਸਰਬੀਆ ਦੇ ਮਨਿਸਟਰ ਆਫ਼ ਕਲਚਰ ਅਤੇ ਮੇਅਰ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਟੈਲੀਵਿਜ਼ਨ ‘ਤੇ ਮਹਿਮਾਨ ਸਾਹਿਤਕਾਰਾਂ ਨਾਲ ਇੰਟਰਵਿਊ ਪੇਸ਼ ਕੀਤੀ ਜਾਵੇਗੀ।ਸਰਬੀਆ ਵਿੱਚ ਆਪਣੇ ਨੋਬਲ ਵਿਜੇਤਾ ਆਈਵੋ ਅੰਦਰਿਕ (1961) ਨੂੰ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਭਾਰਤ ਦੇ ਨੋਬਲ ਵਿਜੇਤਾ ਸ਼੍ਰੀ ਰਾਬਿੰਦਰ ਨਾਥ ਟੈਗੋਰ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਦੋਂ ਉਹ 1926 ਵਿੱਚ ਸਰਬੀਆ ਆਏ ਸਨ। ਟੈਗੋਰ ਤੋਂ ਬਾਅਦ ਸਰਬੀਆ ਦੇ ਲੇਖਕ ਸੰਘ ਦੇ ਮੇੈਂਬਰ ਬਣਨ ਵਾਲੇ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨ ਵਾਲੇ ਡਾ. ਆਨੰਦ ਪਹਿਲੇ ਭਾਰਤੀ ਹਨ। ਪੰਜਾਬ ਲਈ ਇਹ ਵਿਸ਼ੇਸ਼ ਤੌਰ ‘ਤੇ ਮਾਣ ਵਾਲੀ ਗੱਲ ਹੈ ਕਿ ਇਕ ਪੰਜਾਬੀ ਨੂੰ ਵਿਸ਼ਵ ਪੱਧਰ ‘ਤੇ ਇਹ ਸਨਮਾਨ ਪ੍ਰਾਪਤ ਹੋਇਆ ਹੈ।

ਡਾ. ਆਨੰਦ ਨੇ ਚਾਲੀ ਸਾਲ ਵਿਦਿਆ ਦੇ ਖੇਤਰ ਨੂੰ ਸਮਰਪਿਤ ਕੀਤੇ ਹਨ। ਇਸ ਅਰਸੇ ਦੌਰਾਨ ਕਾਵਿ ਰਚਨਾ ਪ੍ਰਤੀ ਉਨ੍ਹਾਂ ਦਾ ਲਗਾਅ ਬਣਿਆ ਰਿਹਾ। ਉਨ੍ਹਾਂ ਨੂੰ ਰੂਮੀ ਦੀ ਧਰਤੀ ਇਰਾਨ ਤੋਂ ਰੱਜ ਕੇ ਪਿਆਰ ਤੇ ਸਤਿਕਾਰ ਹਾਸਿਲ ਹੋਇਆ। ਚਾਰ ਕਿਤਾਬਾਂ ਦਾ ਫ਼ਾਰਸੀ ਵਿੱਚ ਉਲੱਥਾ ਕੀਤਾ ਗਿਆ ਤੇ ਡਾ. ਫ਼ਾਰਸੀ ਦੀ ਸਹਾਇਤਾ ਨਾਲ ਬਾਇਉ-ਟੈਕਸਟ ਦਾ ਸਿਧਾਂਤ ਸਾਧਿਆ ਗਿਆ। ਡਾ. ਆਨੰਦ ਨੇ ਸੱਤ ਕਾਵਿ ਪੁਸਤਕਾਂ ਵੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ। ਡਾ. ਆਨੰਦ ਨੂੰ ਕਰਾਸ ਆਫ਼ ਪੀਸ, ਕਰਾਸ ਆਫ਼ ਲਿਟਰੇਚਰ, ਵਰਲਡ ਆਈਕਨ ਆਫ਼ ਪੀਸ ਅਤੇ ਯੂਕਰੇਨ ਤੋਂ ਫ਼ਰਾਂਜ਼ ਕਾਫ਼ਕਾ ਐਵਾਰਡ ਹਾਸਿਲ ਹੋਏ ਹਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾ ਅੰਤਰ-ਰਾਸ਼ਟਰੀ ਅਕੈਡਮੀ ਆਫ਼ ਐਥਿਕਸ ਦੀ ਵੀ ਸਥਾਪਨਾ ਕੀਤੀ ਅਤੇ ਚਾਰ ਵਰਲਡ ਪੋਇਟਰੀ ਕਾਨਫ਼ਰੰਸਾਂ ਕਰਵਾ ਕੇ ਸਾਹਿਤ ਦੇ ਮਹਾ ਯੱਗ ਵਿੱਚ ਆਪਣਾ ਹਿੱਸਾ ਪਾਇਆ।

ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਅਤੇ ਸਾਰੀ ਦੁਨੀਆ ਵਿੱਚ ਵਿਚਰਨ ਵਾਲੇ ਡਾ. ਆਨੰਦ ਆਪਣੀ ਧਰਤੀ ਆਪਣੇ ਲੋਕਾਂ ਲਈ ਅਣਜਾਣ ਰਹੇ ਹਨ। ਹੁਣ ਜਦੋਂ ਬੇਲਗ੍ਰੇਡ ਵਰਗੇ ਦੇਸ਼ ਵਿੱਚ ਉਨ੍ਹਾਂ ਨੂੰ ਪ੍ਰਸਿੱਧੀ ਪ੍ਰਾਪਤੀ ਹੋਈ ਹੈ ਅਤੇ ਇਹ ਹਰੇਕ ਭਾਰਤੀ ਤੇ ਹਰੇਕ ਪੰਜਾਬੀ ਲਈ ਵੱਡੀ ਪ੍ਰਾਪਤੀ ਹੈ।

ਡਾ. ਆਨੰਦ ਦੀ ਸਭ ਤੋਂ ਜ਼ਿਆਦਾ ਚਰਚਿਤ ਪੁਸਤਕ “ਲਸਟਿਸ” ਇਕ ਮਹਾਂਕਾਵਿ ਹੈ ਜਿਸ ਨੂੰ ਕੁਝ ਯੂਨੀਵਰਸਿਟੀਆਂ ਅੰਗਰੇਜ਼ੀ ਸਾਹਿਤ ਵਿੱਚ ਸ਼ਾਮਿਲ ਕਰ ਰਹੀਆਂ ਹਨ। ਡਾ. ਆਨੰਦ ਦੁਨੀਆ ਦੇ ਇਕੋ-ਇਕ ਕਵੀ ਹਨ, ਜਿਨ੍ਹਾਂ ਨੇ 9 ਮਹਾਂਕਾਵਿ ਲਿਖੇ ਹਨ ਅਤੇ ਆਪਣੀ ਸਮਰੱਥਾ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ।

Advertisement
Advertisement
Advertisement
Advertisement
Scroll to Top