Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 2:43 pm

+91 90915 01313 , +91 90916 01313

punjabbanni@gmail.com
punjabbani@yahoo.com

ਖੇਡ ਮੇਲੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ 'ਤੇ ਸਟੰਟ ਕਰਦੇ ਸਮੇਂ ਨੌਜਵਾਨ ਦੀ ਟਰੈਕਟਰ ਥੱਲ੍ਹੇ ਆ ਕੇ ਹੋਈ ਮੌਤ

ਖੇਡ ਮੇਲੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ 'ਤੇ ਸਟੰਟ ਕਰਦੇ ਸਮੇਂ ਨੌਜਵਾਨ ਦੀ ਟਰੈਕਟਰ ਥੱਲ੍ਹੇ ਆ ਕੇ ਹੋਈ ਮੌਤ

ਖੇਡ ਮੇਲੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ ‘ਤੇ ਸਟੰਟ ਕਰਦੇ ਸਮੇਂ ਨੌਜਵਾਨ ਦੀ ਟਰੈਕਟਰ ਥੱਲ੍ਹੇ ਆ ਕੇ ਹੋਈ ਮੌਤ
ਫਤਿਹਗੜ੍ਹ, 29 Oct : ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਇੱਕ ਬੇਹੱਦ ਦਰਦਨਾਕ ਤੇ ਦੁੱਖਦ ਸਮਾਚਾਰ ਸਾਹਮਣੇ ਆਇਆ ਹੈ। ਜਿੱਥੇ ਪਿੰਡ ਸਾਰਚੂਰ ਵਿੱਚ ਖੇਡ ਮੇਲੇ ਦੌਰਾਨ ਦੇਰ ਸ਼ਾਮ ਪਿੰਡ ਠੱਠੇ ਦੇ ਸਟੰਟ ਮੇਨ ਦੀ ਦਰਦਨਾਕ ਹਾਸਦੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਵਜੋ ਹੋਈ ਹੈ। ਜੋ ਖੇਡ ਮੇਲੇ ਵਿੱਚ ਟਰੈਕਟਰ ਉੱਤੇ ਸਟੰਟ ਕਰ ਰਿਹਾ ਸੀ। ਇਹ ਹਾਦਸਾ ਉਦੋਂ ਵਪਾਰਿਆ ਜਦੋਂ ਸੁਖਮਨਦੀਪ ਸਿੰਘ ਟਰੈਕਟਰ ਉੱਤੇ ਸਟੰਟ ਕਰ ਰਿਹਾ ਸੀ, ਇਸ ਦੌਰਾਨ ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਤੇ ਇਸ ਦੌਰਾਨ ਸੁਖਮਨਦੀਪ ਸਿੰਘ ਟਰੈਕਟਰ ਦੇ ਥੱਲ੍ਹੇ ਆ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਦੋ ਹੋਰ ਵਿਅਕਤੀ ਵੀ ਸੁਖਮਨਦੀਪ ਸਿੰਘ ਦੇ ਨਾਲ ਸਟੰਟ ਦੌਰਾਨ ਮੌਜੂਦ ਸਨ ਜਿਹਨਾਂ ਦੀ ਜਾਨ ਵਾਲ-ਵਾਲ ਬਚੀ। ਜਿਸ ਹਾਦਸੇ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਇਹ ਹਾਦਸਾ ਪਿੰਡ ਸਾਰਚੂਰ ਵਿੱਚ ਖੇਡ ਮੇਲੇ ਦੌਰਾਨ ਦੇਰ ਸ਼ਾਮ ਪਿੰਡ ਠੱਠੇ ਦੇ ਸਟੰਟ ਮੇਨ ਦੀ ਸਟੰਟ ਵਿਖਾਉਣ ਦੌਰਾਨ ਟਰੈਕਟਰ ਥੱਲ੍ਹੇ ਆਉਣ ਨਾਲ ਮੌਤ ਹੋ ਗਈ। ਸੁਖਮਨਦੀਪ ਸਿੰਘ ਅਕਸਰ ਟਰੈਕਟਰ ਉੱਤੇ ਆਪਣੇ ਸਟੰਟ ਵਿਖਾਉਂਦਾ ਹੁੰਦਾ ਸੀ।
ਇਸ ਦੌਰਾਨ ਸੁਖਮਨਦੀਪ ਮੁੜ ਟਰੈਕਟਰ ਉਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਉਹ ਤੇਜ਼ੀ ਨਾਲ ਘੁਮ ਰਹੇ ਟਰੈਕਟਰ ਦੇ ਥੱਲੇ ਆ ਜਾਂਦਾ ਹੈ। ਹਾਲਾਂਕਿ ਆਲੇ-ਦੁਆਲੇ ਦੇ ਨੌਜਵਾਨਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟਰੈਕਟਰ ਦੇ ਦੋਵੇਂ ਪਿਛਲੇ ਟਾਇਰਾਂ ਦੇ ਵਿਚਾਲੇ ਫਸ ਜਾਂਦਾ ਹੈ। ਇਸ ਦੌਰਾਨ ਸੁਖਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਤੇਜ਼ੀ ਨਾਲ ਘੁੰਮ ਰਹੇ ਟਰੈਕਟਰ ਤੋਂ ਖੁਦ ਵੀ ਬਚਾਉਂਦੇ ਹੋਏ ਦਿਖਾਈ ਦਿੰਦੇ ਹਨ।

Advertisement
Advertisement
Advertisement
Advertisement
Scroll to Top