Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:12 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਵੱਲੋਂ 7 ਤੋਂ 9 ਨਵੰਬਰ ਤੱਕ ਮਨਾਈ ਜਾ ਰਹੀ “ਜਲ ਦੀਵਾਲੀ-ਵੁਮੈਨ ਫਾਰ ਵਾਟਰ , ਵਾਟਰ ਫਾਰ ਵੁਮੈਨ” ਮੁਹਿੰਮ

ਪੰਜਾਬ ਵੱਲੋਂ 7 ਤੋਂ 9 ਨਵੰਬਰ ਤੱਕ ਮਨਾਈ ਜਾ ਰਹੀ “ਜਲ ਦੀਵਾਲੀ-ਵੁਮੈਨ ਫਾਰ ਵਾਟਰ , ਵਾਟਰ ਫਾਰ ਵੁਮੈਨ” ਮੁਹਿੰਮ

ਪੰਜਾਬ ਵੱਲੋਂ 7 ਤੋਂ 9 ਨਵੰਬਰ ਤੱਕ ਮਨਾਈ ਜਾ ਰਹੀ “ਜਲ ਦੀਵਾਲੀ-ਵੁਮੈਨ ਫਾਰ ਵਾਟਰ , ਵਾਟਰ ਫਾਰ ਵੁਮੈਨ” ਮੁਹਿੰਮ

ਚੰਡੀਗੜ੍ਹ,7 ਨਵੰਬਰ:

ਪੰਜਾਬ ਰਾਜ ਵਲੋਂ ਭਾਰਤ ਸਰਕਾਰ ਦੀਆਂ ਅਟਲ ਮਿਸ਼ਨ ਫਾਰ ਰੈਜੂਵਿਨੇਸ਼ਨ ਐਂਡ ਅਰਬਨ ਟਰਾਂਸਫੋਰਮੇਸ਼ਨ (ਅਮਰੂਤ) ਅਤੇ ਨੈਸ਼ਨਲ ਅਰਬਨ ਲਾਈਵਹੁਡ ਮਿਸ਼ਨ (ਨੂਲਮ) ਪ੍ਰਮੁੱਖ ਸਕੀਮਾਂ ਅਧੀਨ “ਜਲ ਦੀਵਾਲੀ-ਵੁਮੈਨ ਫਾਰ ਵਾਟਰ , ਵਾਟਰ ਫਾਰ ਵੁਮੈਨ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਮਿਤੀ 7 ਤੋਂ 9 ਨਵੰਬਰ, 2023 ਤੱਕ “ਜਲ-ਦੀਵਾਲੀ”ਮਨਾਈ ਜਾਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਜਲ-ਦੀਵਾਲੀ ਮੁਹਿੰਮ ਦੇ ਪਹਿਲੇ ਗੇੜ ਵਿੱਚ ਪੰਜਾਬ ਰਾਜ ਦੇ 10 ਵਾਟਰ ਟਰੀਟਮੈਂਟ ਪਲਾਂਟਾਂ ਨੂੰ ਵੁਮੈਨ ਸੈਲਫ ਹੈਲਪ ਗਰੁੱਪਾਂ ਦੇ ਦੌਰੇ ਲਈ ਚੁਣਿਆ ਹੈ ਤਾਂ ਜੋ ਉਨ੍ਹਾਂ ਨੂੰ ਵਾਟਰ ਟਰੀਟਮੈਂਟ ਪਲਾਂਟ ਅਤੇ ਵਾਟਰ ਟੈਸਟਿੰਗ ਸਹੂਲਤਾਂ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਮੁਹਿੰਮ ਵਲੋਂ ਵੁਮੈਨ ਸੈਲਫ ਹੈਲਪ ਗਰੁੱਪਸ ਵਲੋਂ ਲਿਖੇ ਲੇਖ ਅਤੇ ਯਾਦਗਾਰੀ ਚਿੰਨ੍ਹਾਂ ਰਾਹੀਂ ਔਰਤਾਂ ਦੀ ਭਾਗੀਦਾਰ ਵਧਾਉਣ ’ਤੇ ਜੋਰ ਦਿੱਤਾ ਜਾਵੇਗਾ। ‘ਅਮਰੂਤ’ ਅਤੇ ‘ਨੂਲਮ’ ਸਕੀਮ ਨਾਲ ਸਬੰਧਤ ਸੂਬਾ ਪੱਧਰੀ ਅਤੇ ਸ਼ਹਿਰ ਪਧੱਰੀ ਅਧਿਕਾਰੀਆਂ ਵਲੋਂ ਇਹ ਦੌਰੇ ਕੀਤੇ ਜਾਣਗੇ।

ਜਲ-ਦੀਵਾਲੀ ਦੇ ਪਹਿਲੇ ਦਿਨ ਵਿਖੇ ਨਗਰ ਨਿਗਮ, ਬਠਿੰਡਾ ਦੀ ਟੀਮ ਵਲੋਂ ਬਠਿੰਡਾ ਦੇ 1.5 ਐਮ.ਜੀ.ਡੀ ਵਾਟਰ ਟਰੀਟਮੈਂਟ ਪਲਾਂਟ ਤੇ ਸ਼ਹਿਰ ਦੀਆਂ 30 ਔਰਤਾਂ ਦਾ ਨੀਲੇ ਰੰਗ ਦੀ ਪੌਸ਼ਾਕ ਵਿੱਚ ਦੌਰਾ ਕਰਵਾਇਆ ਗਿਆ। ਇਹਨਾਂ ਔਰਤਾਂ ਨੂੰ ਵਾਟਰ ਟਰੀਟਮੈਂਟ ਦੀ ਕਾਰਜਵਿੱਧੀ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਘਰਾਂ ਤੱਕ ਸਾਫ ਤੇ ਸਵੱਛ ਪਾਣੀ ਉਪਬਲਧ ਕਰਵਾਉਣ ਦੇ ਤਰਤੀਬਾਰ ਢੰਗ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਵਾਟਰ ਟੈਸਟਿੰਗ ਪ੍ਰੋਟੋਕੋਲ ਬਾਰੇ ਵੀ ਜਾਣੂ ਕਰਵਾਇਆ ਗਿਆ।

ਦੌਰਾ ਕਰਨ ਵਾਲੀਆਂ ਔਰਤਾਂ ਨੂੰ ਨੀਲੇ ਬੈੱਗ, ਪਾਣੀ ਦੀ ਬੋਤਲਾਂ ਅਤੇ ਗਿਲਾਸ ਤੋਹਫ਼ੇ ਵਜੋਂ ਵੰਡੇ ਗਏ ਅਤੇ ਇਸ ਨੇਕ ਕਾਰਜ ਵਿੱਚ ਅੱਗੇ ਆਉਣ ਲਈ ਉਹਨਾਂ ਦੇ ਧੰਨਵਾਦ ਵਜੋਂ ਖਾਧ-ਪਦਾਰਥ (ਰਿਫਰੇਸ਼ਮੈਂਟਸ) ਦਾ ਪ੍ਰਬੰਧ ਵੀ ਕੀਤਾ ਗਿਆ।

Advertisement
Advertisement
Advertisement
Advertisement
Scroll to Top