Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:53 pm

+91 90915 01313 , +91 90916 01313

punjabbanni@gmail.com
punjabbani@yahoo.com

ਪੈਰਾਗਲਾਈਡਰ ਨਾਲ ਟੱਕਰ ਤੋਂ ਬਾਅਦ ਪੋਲੈਂਡ ਦਾ ਪੈਰਾਗਲਾਈਡਰ ਧੌਲਾਧਾਰ ਪਰਬਤੀ ਇਲਾਕੇ ’ਚ ਫਸਿਆ

ਪੈਰਾਗਲਾਈਡਰ ਨਾਲ ਟੱਕਰ ਤੋਂ ਬਾਅਦ ਪੋਲੈਂਡ ਦਾ ਪੈਰਾਗਲਾਈਡਰ ਧੌਲਾਧਾਰ ਪਰਬਤੀ ਇਲਾਕੇ ’ਚ ਫਸਿਆ

ਪੈਰਾਗਲਾਈਡਰ ਨਾਲ ਟੱਕਰ ਤੋਂ ਬਾਅਦ ਪੋਲੈਂਡ ਦਾ ਪੈਰਾਗਲਾਈਡਰ ਧੌਲਾਧਾਰ ਪਰਬਤੀ ਇਲਾਕੇ ’ਚ ਫਸਿਆ
ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲ੍ਹੇ ’ਚ ਹਵਾ ਵਿੱਚ ਇੱਕ ਹੋਰ ਪੈਰਾਗਲਾਈਡਰ ਨਾਲ ਟੱਕਰ ਤੋਂ ਬਾਅਦ ਪੋਲੈਂਡ ਦਾ
ਪੈਰਾਗਲਾਈਡਰ ਧੌਲਾਧਾਰ ਪਰਬਤੀ ਇਲਾਕੇ ’ਚ ਫਸ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪੈਰਾਗਲਾਈਡਰ ਨੂੰ ਬਚਾਉਣ ਅਤੇ ਉਸ ਨੂੰ ਹਵਾਈ ਮਾਰਗ ਰਾਹੀਂ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੈਰਾਗਲਾਈਡਰ ਦੀ ਪਛਾਣ ਐਂਡ੍ਰਿਊ ਬਾਬਿੰਸਕੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਦਿ ਪਹਾੜੀ ਇਲਾਕੇ ਕਾਰਨ ਬਾਬਿੰਸਕੀ ਅੱਜ ਪੈਰਾਗਲਾਈਡਿੰਗ ’ਚ ਨਾਕਾਮ ਰਿਹਾ । ਬੈਜਨਾਥ ਦੇ ਐੱਸ ਡੀ ਐੱਮ ਡੀ ਸੀ ਠਾਕੁਰ ਨੇ ਦੱਸਿਆ ਕਿ ਬੀਤੇ ਦਿਨ ਇੱਕ ਹੋਰ ਪੈਰਾਗਲਾਈਡਰ ਨਾਲ ਟਕਰਾਉਣ ਮਗਰੋਂ ਧੌਲਾਧਾਰ ਪਰਬਤੀ ਖੇਤਰ ’ਚ ਫਸ ਗਿਆ ਹੈ । ਮੁਸ਼ਕਿਲ ਪਹਾੜੀ ਖੇਤਰ ਹੋਣ ਕਾਰਨ ਅੱਜ ਹੈਲੀਕਾਪਟਰ ਦੀ ਮਦਦ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਮੀਨੀ ਖੋਜ ਟੀਮ ਜਲਦੀ ਹੀ ਮੌਕੇ ’ਤੇ ਪਹੁੰਚ ਜਾਵੇਗੀ । ਅਧਿਕਾਰੀਆਂ ਅਨੁਸਾਰ ਬਾਬਿੰਸਕੀ ਪੈਰਾਗਲਾਈਡਿੰਗ ਪ੍ਰਬੰਧਕਾਂ ਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ । ਇਸੇ ਵਿਚਾਲੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ ਜ਼ਿਲ੍ਹੇ ਦੇ ਬੀੜ ਬਿਲਿੰਗ ’ਚ ਪੈਰਾਗਲਾਈਡਿੰਗ ਵਿਸ਼ਵ ਕੱਪ 2024 ’ਚ ਹਿੱਸਾ ਲੈ ਰਹੇ ਇੱਕ ਆਸਟਰੇਲਿਆਈ ਪੈਰਾਗਲਾਈਡਰ ਨੂੰ ਬੀਤੇ ਦਿਨ ਉਡਾਣ ਭਰਨ ਤੋਂ ਪਹਿਲਾਂ ਪੈਰ ’ਚ ਮੋਚ ਆਉਣ ਮਗਰੋਂ ਮੁਕਾਬਲੇ ’ਚੋਂ ਬਾਹਰ ਹੋਣਾ ਪਿਆ। ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਉਡਾਣ ਭਰਨ ਤੋਂ ਪਹਿਲਾਂ ਆਸਟਰੇਲਿਆਈ ਪੈਰਾਗਲਾਈਡਰ ਡੇਵਿਡ ਸਨੋਡੇਨ ਦੇ ਪੈਰ ’ਚ ਮੋਚ ਆ ਗਈ ਤੇ ਉਹ ਉਡਾਣ ਨਹੀਂ ਭਰ ਸਕਿਆ। ਉਨ੍ਹਾਂ ਨੂੰ ਐਕਸ-ਰੇਅ ਲਈ ਹਸਪਤਾਲ ਲਿਜਾਇਆ ਗਿਆ ਤੇ ਹੁਣ ਉਸ ਦੀ ਹਾਲਤ ਬਿਹਤਰ ਹੈ ।

Advertisement
Advertisement
Advertisement
Advertisement
Scroll to Top