Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 10:48 pm

+91 90915 01313 , +91 90916 01313

punjabbanni@gmail.com
punjabbani@yahoo.com

ਪੱਛਮੀ ਦਿੱਲੀ 'ਚ ਅਪਰਾਧੀਆਂ 'ਤੇ ਕਾਰਵਾਈ, ਅਕਤੂਬਰ 'ਚ 253 ਅਪਰਾਧੀ ਗ੍ਰਿਫ਼ਤਾਰ

ਪੱਛਮੀ ਦਿੱਲੀ 'ਚ ਅਪਰਾਧੀਆਂ 'ਤੇ ਕਾਰਵਾਈ, ਅਕਤੂਬਰ 'ਚ 253 ਅਪਰਾਧੀ ਗ੍ਰਿਫ਼ਤਾਰ

ਪੱਛਮੀ ਦਿੱਲੀ ‘ਚ ਅਪਰਾਧੀਆਂ ‘ਤੇ ਕਾਰਵਾਈ, ਅਕਤੂਬਰ ‘ਚ 253 ਅਪਰਾਧੀ ਗ੍ਰਿਫ਼ਤਾਰ
ਨਵੀਂ ਦਿੱਲੀ : ਤਿਉਹਾਰਾਂ ਦੇ ਸੀਜ਼ਨ ਦੌਰਾਨ ਇੱਕ ਵਿਸ਼ੇਸ਼ ਆਪ੍ਰੇਸ਼ਨ ਵਿੱਚ ਪੁਲਸ ਨੇ ਇਸ ਸਾਲ ਅਕਤੂਬਰ ਵਿੱਚ 33 ਲੁਟੇਰਿਆਂ, 34 ਸਨੇਚਰਾਂ ਸਮੇਤ 253 ਕਥਿਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ਮੁਕਾਬਲੇ ਇਸ ਸਾਲ ਅਕਤੂਬਰ ਤੱਕ ਸਨੈਚਿੰਗ ਨਾਲ ਸਬੰਧਤ ਪੀ ਸੀ ਆਰ ਕਾਲਾਂ ਵਿੱਚ 39 ਫ਼ੀਸਦੀ ਅਤੇ ਲੁੱਟ-ਖੋਹ ਨਾਲ ਸਬੰਧਤ ਕਾਲਾਂ ਵਿੱਚ 24 ਫ਼ੀਸਦੀ ਦੀ ਕਮੀ ਆਈ ਹੈ । ਇੱਕ ਅਧਿਕਾਰੀ ਨੇ ਕਿਹਾ, ਪੱਛਮੀ ਜ਼ਿਲ੍ਹਾ ਪੁਲਸ ਨੇ ਅਕਤੂਬਰ 2024 ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੜਕਾਂ ‘ਤੇ ਹਿੰਸਾ ਵਿੱਚ ਸ਼ਾਮਲ ਅਪਰਾਧੀਆਂ ਅਤੇ ਬਦਮਾਸ਼ਾਂ ‘ਤੇ ਕਾਰਵਾਈ ਸ਼ੁਰੂ ਕੀਤੀ ਸੀ ।
ਉਨ੍ਹਾਂ ਦੱਸਿਆ ਕਿ 33 ਲੁਟੇਰਿਆਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ 21 ਮੁਕੱਦਮੇ ਹੱਲ ਕੀਤੇ ਅਤੇ ਉਨ੍ਹਾਂ ਕੋਲੋਂ ਇਕ ਮੋਬਾਈਲ ਫੋਨ, ਤਿੰਨ ਸੋਨੇ ਦੀਆਂ
ਚੇਨੀਆਂ ਅਤੇ ਹੋਰ ਸੋਨੇ ਦੀਆਂ ਵਾਲੀਆਂ, ਤਿੰਨ ਚਾਕੂ ਅਤੇ ਨਕਦੀ ਬਰਾਮਦ ਕੀਤੀ । ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀ ਸੀ ਪੀ) ਵਿਚਾਰ ਵੀਰ ਨੇ ਕਿਹਾ ਕਿ ਪੁਲਸ ਨੇ 34 ਸਨੇਚਰਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਉਨ੍ਹਾਂ ਤੋਂ ਚਾਰ ਮੋਬਾਈਲ ਫੋਨ, ਇੱਕ ਸੋਨੇ ਦੀ ਚੇਨ, ਦੋ ਦੋਪਹੀਆ ਵਾਹਨ ਅਤੇ ਨਕਦੀ ਬਰਾਮਦ ਕਰਕੇ 30 ਮਾਮਲਿਆਂ ਨੂੰ ਹੱਲ ਕੀਤਾ ਹੈ ।
ਡੀ ਸੀ ਪੀ ਨੇ ਦੱਸਿਆ ਕਿ ਇਸੇ ਤਰ੍ਹਾਂ 12 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਚੋਰੀ ਦੇ 7 ਮਾਮਲਿਆਂ ਨੂੰ ਹੱਲ ਕਰਦੇ ਹੋਏ ਮੋਬਾਈਲ ਫੋਨ, ਦੋਪਹੀਆ ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ। ਪੁਲਸ ਨੇ 174 ਚੋਰਾਂ ਨੂੰ ਕਾਬੂ ਕੀਤਾ ਅਤੇ 209 ਮਾਮਲੇ ਹੱਲ ਕੀਤੇ। ਇਨ੍ਹਾਂ ਕੋਲੋਂ ਕੁੱਲ 44 ਮੋਬਾਈਲ ਫੋਨ, 56 ਦੋਪਹੀਆ ਵਾਹਨ, ਛੇ ਕਾਰਾਂ, ਇੱਕ ਈ- ਰਿਕਸ਼ਾ ਅਤੇ ਨਕਦੀ ਆਦਿ ਬਰਾਮਦ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਹੈ । ਇਹ ਅਪਰਾਧ ਨੂੰ ਨੱਥ ਪਾਉਣ ਲਈ ਸਾਰੇ ਮੋਰਚਿਆਂ ‘ਤੇ ਇੱਕ ਵਿਆਪਕ ਮੁਹਿੰਮ ਹੈ। ਪੁਲਸ ਨੇ ਦੱਸਿਆ ਕਿ ਅਕਤੂਬਰ 2023 ਤੱਕ ਸਨੈਚਿੰਗ ਦੀਆਂ ਕੁੱਲ 1,442 ਪੀਸੀਆਰ ਕਾਲਾਂ ਦਰਜ ਕੀਤੀਆਂ, ਜਦੋਂ ਕਿ ਇਸ ਸਾਲ ਅਕਤੂਬਰ ਤੱਕ 875 ਅਜਿਹੀਆਂ ਕਾਲਾਂ ਦਰਜ ਕੀਤੀਆਂ। ਇਸ ਵਿਚ 39 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਅਕਤੂਬਰ 2023 ਤੱਕ ਲੁੱਟ ਦੀ ਰਿਪੋਰਟ ਕਰਨ ਵਾਲੀਆਂ ਕੁੱਲ 785 ਪੀਸੀਆਰ ਕਾਲਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਅਕਤੂਬਰ 2024 ਤੱਕ ਲੁੱਟ ਨਾਲ ਸਬੰਧਤ 592 ਪੀ ਸੀ ਆਰ ਕਾਲਾਂ ਰਿਕਾਰਡ ਕੀਤੀਆਂ ਗਈਆਂ। ਇਸ ‘ਚ 24 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਵੀਰ ਨੇ ਕਿਹਾ ਕਿ ਇਸ ਤੋਂ ਇਲਾਵਾ ਮੋਟਰ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਕੁੱਲ ਮਿਲਾ ਕੇ 12 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ।

Advertisement
Advertisement
Advertisement
Advertisement
Scroll to Top