Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:06 am

+91 90915 01313 , +91 90916 01313

punjabbanni@gmail.com
punjabbani@yahoo.com

ਗੀਤਾਂਜਲੀ ਸੱਭਿਆਚਾਰਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਗੀਤਾਂਜਲੀ ਸੱਭਿਆਚਾਰਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਗੀਤਾਂਜਲੀ ਸੱਭਿਆਚਾਰਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
ਪਟਿਆਲਾ : ਰਾਸ਼ਟਰੀਆ ਜਯੋਤੀ ਕਲਾ ਮੰਚ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਅਗਵਾਈ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਸਰਪ੍ਰਸਤੀ ਹੇਠ ਹੋਟਲ ਫਲਾਈਓਵਰ ਕਲਾਸਿਕ ਵਿਖੇ “ਗੀਤਾਂਜਲੀ” ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸੰਜੇ ਗੋਇਲ ਚੇਅਰਮੈਨ ਰਾਸ਼ਟਰੀਯ ਜਯੋਤੀ ਕਲਾ ਮੰਚ ਨੇ ਕੀਤੀ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾਕਟਰ ਪ੍ਰੀਤ ਕਮਲ ਕੌਰ ਚੀਮਾ ਯੂਐਸਏ ਵਿਸ਼ੇਸ਼ ਤੌਰ ਤੇ ਪੁੱਜੇ। ਸਮਾਜ ਸੇਵੀ ਗੁਰਿੰਦਰ ਕੌਰ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਅਕਸ਼ੇ ਗੋਪਾਲ ਐਮ. ਡੀ. ਹੋਟਲ ਫਲਾਈ ਓਵਰ ਕਲਾਸਿਕ, ਤ੍ਰਿਭੁਵਨ ਗੁਪਤਾ ਪ੍ਰਧਾਨ ਦੁਸ਼ਹਿਰਾ ਕਮੇਟੀ ਅਤੇ ਬਲਜਿੰਦਰ ਸਿੰਘ ਭਾਨਰਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਉਚੇਚੇ ਤੌਰ ਤੇ ਅਮੇਰਿਕਾ ਤੋਂ ਪਹੁੰਚੇ ਡਾ. ਪ੍ਰੀਤ ਕਮਲ ਕੌਰ ਚੀਮਾ ਮੰਚ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਡਾ. ਸਵਰਾਜ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਗੀਤ ਅੱਜ ਕੱਲ੍ਹ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਮਹੱਤਵਪੂਰਨ ਸਾਧਨ ਹੈ । ਅਜਿਹੇ ਉਪਰਾਲੇ ਲਗਾਤਾਰ ਹੋਣੇ ਚਾਹੀਦੇ ਨੇ । ਇਸ ਮੌਕੇ ਤੇ ਸੰਗੀਤ ਪ੍ਰੋਫੈਸਰ ਪਰਗਟ ਸਿੰਘ ਦੇ ਵਿਦਿਆਰਥੀਆਂ ਵਲੋਂ ਹਿੰਦੀ, ਪੰਜਾਬੀ ਗੀਤ ਗਾਕੇ ਰੰਗ ਬੰਨ੍ਹਿਆ ਗਿਆ । ਪੰਜਾਬੀ ਗਾਇਕ ਕਮਲਦੀਪ ਟਿੰਮੀ ਗਿੱਲ ਅਤੇ ਪਰਮ ਰੁਪਾਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਨੂੰ ਝੂੰਮਣ ਲਈ ਮਜ਼ਬੂਰ ਕੀਤਾ । ਸਮਾਗਮ ਵਿੱਚ ਗੀਤ ਸੰਗੀਤ ਦੇ ਨਾਲ ਨ੍ਰਿਤ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।ਇਸ ਮੌਕੇ ਤੇ ਮਮਤਾ ਠਾਕੁਰ, ਡਾ. ਸਪਨਾ, ਡਾ. ਧਰਮਿੰਦਰ ਸੰਧੂ, ਰਮਾ ਮੈਡਮ, ਕੋਰਿਓਗ੍ਰਾਫਰ ਅੰਮ੍ਰਿਤ ਕੌਰ, ਰਾਮ ਸ਼ਰਨ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ । ਦਿਲਪ੍ਰੀਤ, ਮਨੋਜ ਭੱਟ, ਪੂਨਮ, ਮਨਦੀਪ ਕੌਰ, ਅਲੀਜ਼ਾ, ਆਰਤੀ, ਭਾਰਤੀ ਨੇ ਆਪਣੀ ਕਲਾਕਾਰੀ ਦੀ ਖੂਬਸੂਰਤ ਅਦਾਕਾਰੀ ਪੇਸ਼ ਕੀਤੀ ।

Advertisement
Advertisement
Advertisement
Advertisement
Scroll to Top