Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 10:43 pm

+91 90915 01313 , +91 90916 01313

punjabbanni@gmail.com
punjabbani@yahoo.com

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ ਤੇ 5 ਗੰਭੀਰ ਰੂਪ ਵਿੱਚ ਹਨ ਬੀਮਾਰ

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ ਤੇ 5 ਗੰਭੀਰ ਰੂਪ ਵਿੱਚ ਹਨ ਬੀਮਾਰ

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ ਤੇ 5 ਗੰਭੀਰ ਰੂਪ ਵਿੱਚ ਹਨ ਬੀਮਾਰ
ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਉਮਰੀਆ ਜਿ਼ਲ੍ਹੇ ਵਿੱਚ ਸਥਿਤ ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ ਮੰਗਲਵਾਰ ਨੂੰ ਚਾਰ ਹਾਥੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਪੰਜ ਹੋਰ ਹਾਥੀ ਗੰਭੀਰ ਰੂਪ ਵਿੱਚ ਬਿਮਾਰ ਪਾਏ ਗਏ ਹਨ। ਇਸ ਘਟਨਾ ਤੋਂ ਬਾਅਦ ਜੰਗਲੀ ਜੀਵ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਦੀਆਂ ਕਈ ਟੀਮਾਂ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਬੰਧਵਗੜ੍ਹ ਤੋਂ ਫੋਰੈਂਸਿਕ ਟੀਮ ਦੇ ਨਾਲ-ਨਾਲ ਸਕੂਲ ਆਫ ਵਾਈਲਡ ਲਾਈਫ ਫੋਰੈਂਸਿਕ ਐਂਡ ਹੈਲਥ, ਜਬਲਪੁਰ ਵੀ ਸ਼ਾਮਲ ਹੈ । ਬਿਮਾਰ ਹਾਥੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਸਥਿਤੀ `ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ । ਜਾਣਕਾਰੀ ਅਨੁਸਾਰ 29 ਅਕਤੂਬਰ ਦੀ ਦੁਪਹਿਰ ਨੂੰ ਨਿਯਮਤ ਗਸ਼ਤ ਦੌਰਾਨ ਬੰਧਵਗੜ੍ਹ ਟਾਈਗਰ ਰਿਜ਼ਰਵ ਦੇ ਸਟਾਫ਼ ਨੇ ਖਟੌਲੀ ਅਤੇ ਪਤੌਰ ਕੋਰ ਰੇਂਜ ਦੇ ਸਲਕਣੀਆਂ ਬੀਟ ਆਰ. ਐਫ. 384 ਅਤੇ ਪੀਐਫ 183 ਏ ਵਿੱਚ ਕੁੱਲ 4 ਜੰਗਲੀ ਹਾਥੀਆਂ ਨੂੰ ਮ੍ਰਿਤਕ ਪਾਇਆ । ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀਆਂ ਕਈ ਟੀਮਾਂ ਨੇ ਆਸ-ਪਾਸ ਦੇ ਇਲਾਕੇ ਦੀ ਤਲਾਸ਼ੀ ਲਈ ਤਾਂ 5 ਹੋਰ ਹਾਥੀਆਂ ਨੂੰ ਜ਼ਮੀਨ `ਤੇ ਬਿਮਾਰ ਹਾਲਤ `ਚ ਪਏ ਮਿਲੇ । ਇਸ ਝੁੰਡ ਵਿੱਚ ਕੁੱਲ 13 ਹਾਥੀ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 1 ਨਰ ਅਤੇ 3 ਮਾਦਾਵਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 5 ਹਾਥੀ ਗੈਰ-ਸਿਹਤਮੰਦ ਅਤੇ 4 ਸਿਹਤਮੰਦ ਪਾਏ ਗਏ। ਸਾਰੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ । ਇਸ ਤੋਂ ਇਲਾਵਾ, ਬੰਧਵਗੜ੍ਹ ਅਤੇ ਸਕੂਲ ਆਫ ਵਾਈਲਡਲਾਈਫ ਫੋਰੈਂਸਿਕ ਐਂਡ ਹੈਲਥ, ਜਬਲਪੁਰ ਤੋਂ ਜੰਗਲੀ ਜੀਵ ਸਿਹਤ ਅਧਿਕਾਰੀਆਂ ਅਤੇ ਜੰਗਲੀ ਜੀਵ ਪਸ਼ੂਆਂ ਦੇ ਡਾਕਟਰਾਂ ਦੀ ਮੈਡੀਕਲ ਟੀਮ ਜੰਗਲੀ ਹਾਥੀਆਂ ਦਾ ਹਰ ਸੰਭਵ ਇਲਾਜ ਕਰ ਰਹੀ ਹੈ । ਐਸ. ਟੀ. ਐਸ. ਐਫ. ਜਬਲਪੁਰ ਅਤੇ ਭੋਪਾਲ ਦੀਆਂ ਟੀਮਾਂ ਵੀ ਜਾਂਚ ਲਈ ਬੰਧਵਗੜ੍ਹ ਪਹੁੰਚ ਗਈਆਂ ਹਨ । ਪਾਰਕ ਪ੍ਰਬੰਧਨ ਅਤੇ ਜੰਗਲੀ ਜੀਵ ਡਾਕਟਰ ਵੀ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ, ਦੇਹਰਾਦੂਨ ਦੇ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਗੈਰ-ਸਿਹਤਮੰਦ ਹਾਥੀਆਂ ਦਾ ਇਲਾਜ ਚੱਲ ਰਿਹਾ ਹੈ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਥੀਆਂ ਨੇ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਖਾ ਲਿਆ ਹੋਵੇਗਾ । ਫਿਲਹਾਲ ਕਿਸੇ ਅਧਿਕਾਰਤ ਪੁਸ਼ਟੀ ਲਈ ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਹੈ ।

Advertisement
Advertisement
Advertisement
Advertisement
Scroll to Top