Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 9:40 pm

+91 90915 01313 , +91 90916 01313

punjabbanni@gmail.com
punjabbani@yahoo.com

ਸ਼ਿਵ ਸੈਨਾ ਦੇ 'ਲਾਪਤਾ' ਵਿਧਾਇਕ ਪਰਤੇ ਘਰ, ਟਿਕਟ ਕੱਟਦੇ ਹੀ ਹੋ ਗਏ ਸਨ ਗਾਇਬ

ਸ਼ਿਵ ਸੈਨਾ ਦੇ 'ਲਾਪਤਾ' ਵਿਧਾਇਕ ਪਰਤੇ ਘਰ, ਟਿਕਟ ਕੱਟਦੇ ਹੀ ਹੋ ਗਏ ਸਨ ਗਾਇਬ

ਸ਼ਿਵ ਸੈਨਾ ਦੇ ‘ਲਾਪਤਾ’ ਵਿਧਾਇਕ ਪਰਤੇ ਘਰ, ਟਿਕਟ ਕੱਟਦੇ ਹੀ ਹੋ ਗਏ ਸਨ ਗਾਇਬ
ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਵਿਧਾਨ ਸਭਾ
ਖੇਤਰ ਤੋਂ ਸ਼ਿਵ ਸੈਨਾ ਦੇ ਵਿਧਾਇਕ ਸ੍ਰੀਨਿਵਾਸ ਵਨਗਾ ਦੋ ਦਿਨ ਤੱਕ ਲਾਪਤਾ ਰਹਿਣ ਮਗਰੋਂ ਘਰ ਪਰਤ ਆਏ। ਇਸ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਏਕਨਾਬ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ । ਸੋਮਵਾਰ ਸ਼ਾਮ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਸੀ । ਵਨਗਾ ਦੇ ਪਰਿਵਾਰ ਨੇ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ । ਘਰ ਪਰਤਣ ਮਗਰੋਂ ਵਨਗਾ ਨੇ ਕਿਹਾ ਕਿ ਮੈਨੂੰ ਆਰਾਮ ਦੀ ਲੋੜ ਸੀ, ਲਿਹਾਜ਼ਾ ਮੈਂ ਕੁਝ ਦਿਨ ਘਰ ਵਾਲਿਆਂ ਅਤੇ ਹੋਰ ਲੋਕਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ । ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਦੋ ਦਿਨ ਕਿੱਥੇ ਸਨ । ਵਨਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ ਦੀ ਪਾਰਟੀ ਦਾ ਸਾਥ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ । ਭਾਜਪਾ ਦੇ ਮਰਹੂਮ ਸੰਸਦ ਮੈਂਬਰ ਚਿੰਤਾਮਨ ਵਨਗਾ ਦੇ ਪੁੱਤਰ ਸ੍ਰੀਨਿਵਾਸ ਵਨਗਾ ਨੇ 2019 ਦੀ ਚੋਣਾਂ ਵਿਚ ਪਾਲਘਰ ਸੀਟ ਤੋਂ ਅਣਵੰਡੇ ਸ਼ਿਵ ਸੈਨਾ ਦੇ ਤੌਰ ‘ਤੇ ਜਿੱਤ ਦਰਜ ਕੀਤੀ ਸੀ । ਸ਼ਿਵ ਸੈਨਾ ਦੀ ਵੰਡ ਮਗਰੋਂ ਉਨ੍ਹਾਂ ਨੇ ਬਿੰਦੇ ਦਾ ਸਮਰਥਨ ਕੀਤਾ ਸੀ । ਉਨ੍ਹਾਂ ਨੂੰ ਉਮੀਦ ਸੀ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਇਸ ਵਾਰ ਵੀ ਉਮੀਦਵਾਰ ਬਣਾਇਆ ਜਾਵੇਗਾ । ਹਾਲਾਂਕਿ ਪਾਰਟੀ ਨੇ ਸਾਬਕਾ ਸੰਸਦ ਮੈਂਬਰ ਰਾਜਿੰਦਰ ਗਾਵਿਤ ਨੂੰ ਉਮੀਦਵਾਰ ਬਣਾਇਆ ਹੈ, ਜੋ ਜੂਨ 2022 ਵਿਚ ਅਣਵੰਡੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਖਿਲਾਫ਼ ਹੋਈ ਬਗਾਵਤ ਵਿਚ ਸ਼ਿੰਦੇ ਨਾਲ ਸਨ ।

Advertisement
Advertisement
Advertisement
Advertisement
Scroll to Top