Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:59 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਹ ਵਿਚ ਰਸਤੇ ਨੂੰ ਲੈ ਕੇ ਹੋਏ ਬੋਲ ਬੁਲਾਰੇ ਦੇ ਚਲਦਿਆਂ ਸਰਵਣ ਸਿੰਘ ਨੇ ਯੂਨੀਵਰਸਿਟੀ ਵਿਚ ਵੀ ਆ ਕੇ ਪਾਇਆ ਖੇਰੂ ਖੇਰੂ

ਰਾਹ ਵਿਚ ਰਸਤੇ ਨੂੰ ਲੈ ਕੇ ਹੋਏ ਬੋਲ ਬੁਲਾਰੇ ਦੇ ਚਲਦਿਆਂ ਸਰਵਣ ਸਿੰਘ ਨੇ ਯੂਨੀਵਰਸਿਟੀ ਵਿਚ ਵੀ ਆ ਕੇ ਪਾਇਆ ਖੇਰੂ ਖੇਰੂ

ਰਾਹ ਵਿਚ ਰਸਤੇ ਨੂੰ ਲੈ ਕੇ ਹੋਏ ਬੋਲ ਬੁਲਾਰੇ ਦੇ ਚਲਦਿਆਂ ਸਰਵਣ ਸਿੰਘ ਨੇ ਯੂਨੀਵਰਸਿਟੀ ਵਿਚ ਵੀ ਆ ਕੇ ਪਾਇਆ ਖੇਰੂ ਖੇਰੂ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਤਾਇਨਾਤ ਇਕ ਕਰਮਚਾਰੀ ਸਰਵਣ ਸਿੰਘ ਦੇ ਵੱਲੋਂ ਕਾਨੂੰਨ ਵਿਭਾਗ ਦੀ ਇਕ ਵਿਦਿਆਰਥਣ ਨਵਜੀਤ ਕੌਰ ਪੁੱਤਰੀ ਮਖਤੂਲ ਸਿੰਘ ਨਿਵਾਸੀ ਪਿੰਡ ਠੱਠੀ ਸੋਹਲ ਜ਼ਿਲ੍ਹਾ ਤਰਨਤਾਰਨ ਅਤੇ ਉਸ ਦੇ ਵੱਡੇ ਭਰਾ ਸੁਖਬੀਰ ਸਿੰਘ ਦੇ ਨਾਲ ਜੀਐਨਡੀਯੂ ਕੈਂਪਸ ਦੀ ਭਾਈ ਗੁਰਦਾਸ ਲਾਇਬ੍ਰੇਰੀ ਦੀ ਵਹੀਕਲ ਪਾਰਕਿੰਗ ਵਿਖੇ ਹੱਥੋਪਾਈ ਕਰਨ, ਬਦਤਮੀਜ਼ੀ ਕਰਨ ਅਤੇ ਪਿਸਤੌਲ ਤਾਣ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਹੀ ਬੱਸ ਨਹੀਂ ਪੀੜਤ ਨਵਜੀਤ ਕੌਰ ਦੇ ਭਰਾ ਸੁਖਬੀਰ ਸਿੰਘ ਤੇ ਪਿਸਤੌਲ ਤਾਨਣ ਦੇ ਐਨ ਮੌਕੇ ਭਰਾ ਦੀ ਜਾਨ ਬਚਾਉਣ ਸਾਹਮਣੇ ਆਈ ਨਵਜੀਤ ਕੌਰ ਨੂੰ ਸਰਵਣ ਸਿੰਘ ਦੇ ਵੱਲੋਂ ਪਿਸਤੌਲ ਦੇ ਬੱਟ ਉਸ ਦੇ ਮੂੰਹ ਅਤੇ ਅੱਖ ਨੇੜੇ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਕੀਤਾ ਗਿਆ । ਪ੍ਰਤੱਖਦਰਸ਼ੀਆਂ ਅਨੁਸਾਰ ਦੋਵਾਂ ਭੈਣ ਭਰਾਵਾਂ ਵੱਲੋਂ ਮੌਕੇ ਤੇ ਜਾਨ ਬਚਾਉਣ ਦੀ ਹਾਲ ਦੁਹਾਈ ਪਾਉਣ ਤੇ ਕਾਹਲੀ ਨਾਲ ਪੁੱਜੇ ਹੋਰਨਾਂ ਵਿਦਿਆਰਥੀਆਂ ਵੱਲੋਂ ਬਚਾਅ ਕੀਤਾ ਗਿਆ। ਇਸ ਸਬੰਧੀ ਜੀ. ਐਨ. ਡੀ. ਯੂ. ਦੇ ਵੀ. ਸੀ. ਪ੍ਰੋ. ਡਾ. ਜਸਪਾਲ ਸਿੰਘ ਤੇ ਪੁਲਿਸ ਥਾਣਾ ਕੰਟੋਨਮੈਂਟ ਦੀ ਪੁਲਿਸ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ਦੀਆਂ ਫੋਟੋ ਕਾਪੀਆਂ ਮੁਹੱਈਆ ਕਰਵਾਉਂਦਿਆਂ ਪੀੜ੍ਹਤ ਨਵਜੀਤ ਕੌਰ ਨੇ ਦੱਸਿਆ ਕਿ ਉਹ ਜੀਐਨਡੀਯੂ ਦੇ ਕਾਨੂੰਨ ਵਿਭਾਗ ਵਿਖੇ ਬੀ. ਏ. ਐਲ. ਐਲ. ਬੀ. ਦੇ ਸਮੈਸਟਰ ਤੀਜਾ ਦੀ ਵਿਦਿਆਰਥਣ ਹੈ । ਅੱਜ ਜਦੋਂ ਸਵੇਰੇ ਉਹ ਆਪਣੇ ਭਰਾ ਸੁਖਬੀਰ ਸਿੰਘ ਦੇ ਨਾਲ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਵੱਲ ਆ ਰਹੀ ਸੀ ਤਾਂ ਛੇਹਰਟਾ ਚੌਂਕ ਵਿਖੇ ਭੀੜ ਹੋਣ ਕਾਰਨ ਤੇ ਰਸਤਾ ਨਾ ਮਿਲਣ ਦੀ ਸੂਰਤ ਵਿਚ ਮੋਟਰਸਾਈਕਲ ਸਵਾਰ ਸਰਵਣ ਸਿੰਘ ਦੇ ਨਾਲ ਬੋਲ ਬੁਲਾਰਾ ਹੋ ਗਿਆ ਜੋ ਕਿ ਇਕ ਝਗੜੇ ਦਾ ਰੂਪ ਧਾਰਨ ਕਰ ਗਿਆ । ਇਸ ਦੌਰਾਨ ਸਰਵਣ ਸਿੰਘ ਦੇ ਵੱਲੋਂ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਅ ਕੇ ਉੱਥੋਂ ਨਿਕਲੇ। ਇਸ ਉਪਰੰਤ ਜਦੋਂ ਉਹ ਜੀ. ਐੈੱਨ. ਡੀ. ਯੂ. ਦੇ ਮੇਨ ਗੇਟ ਤੋਂ ਅੰਦਰ ਦਾਖਲ ਹੋਣ ਲੱਗੇ ਤਾਂ ਸਰਵਣ ਸਿੰਘ ਨੇ ਮੁੜ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਸਰਵਣ ਸਿੰਘ ਦੇ ਜੀਐਨਡੀਯੂ ਦਾ ਕਰਮਚਾਰੀ ਹੋਣ ਦਾ ਪਤਾ ਲੱਗਾ ।
ਨਵਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਭਾਈ ਗੁਰਦਾਸ ਲਾਇ੍ਰਬੇਰੀ ਦੀ ਪਾਰਕਿੰਗ ਪੁੱਜੇ ਤਾਂ ਸਰਵਣ ਸਿੰਘ ਨੇ ਫਿਰ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਮੁੜ ਪਿਸਤੌਲ ਤਾਣ ਕੇ ਭਰਾ ਸੁਖਬੀਰ ਸਿੰਘ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਉਹ ਆਪਣੇ ਭਰਾ ਦੀ ਜਾਨ ਬਚਾਉਣ ਲਈ ਅੱਗੇ ਆਈ ਤਾਂ ਸਰਵਣ ਸਿੰਘ ਨੇ ਉਸ ਦੇ ਮੂੰਹ ਤੇ ਅੱਖ ਦੇ ਨਜ਼ਦੀਕ ਪਿਸਤੌਲ ਦੇ ਬੱਟ ਦਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ । ਇਸ ਸਿਲਸਿਲੇ ਦਾ ਸ਼ੋਰ-ਸ਼ਰਾਬਾ ਸੁਣ ਕੇ ਲਾਗਲੇ ਵਿਦਿਆਰਥੀਆਂ ਨੇ ਕਾਹਲੀ ਨਾਲ ਚੁਸਤੀ ਫੁਰਤੀ ਦਾ ਮੁਜ਼ਾਹਰਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ।
ਉਸ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਨਾਲ ਸਬੰਧਤ ਕਿਸੇ ਵੀ ਧਿਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ । ਸਗੋਂ ਮੁਲਜ਼ਮ ਸਰਵਣ ਸਿੰਘ ਨੂੰ ਰਫੂ ਚੱਕਰ ਕਰਨ ਵਿਚ ਮਦਦ ਕੀਤੀ। ਇਸ ਉਪਰੰਤ ਸਿੱਖ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟ ਫੈਡਰੇਸ਼ਨ, ਸੱਥ ਅਤੇ ਕਈ ਹੋਰ ਵਿਦਿਆਰਥੀ ਸੰਗਠਨਾਂ ਵੱਲੋਂ ਦਿਖਾਈ ਗਈ ਸਰਗਰਮੀ ਅਤੇ ਦਖਲਅੰਦਾਜੀ ਉਪਰੰਤ ਜੀ. ਐਨ. ਡੀ. ਯੂ. ਪ੍ਰਬੰਧਨ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੇ ਵੱਲੋਂ ਇਸ ਮਾਮਲੇ ਤੇ ਗੰਭੀਰਤਾ ਦਿਖਾਉਂਦਿਆਂ ਕਸੂਰਵਾਰ ਵਿਅਕਤੀ ਨੂੰ ਸਮੇਤ ਪਿਸਤੌਲ ਦੇ ਕਾਬੂ ਕਰ ਲਿਆ । ਇਸ ਦੌਰਾਨ ਸਮੁੱਚੇ ਘਟਨਾਕ੍ਰਮ ਦਾ ਜ਼ਾਇਜਾ ਲੈਣ ਪੁੱਜੇ ਏ. ਸੀ. ਪੀ. ਵੈਸਟ ਸ਼ਿਵਦਰਸ਼ਨ ਸਿੰਘ ਸੰਧੂ, ਥਾਣਾ ਕੰਟੋਨਮੈਂਟ ਦੇ ਐਸ. ਐਚ. ਓ. ਮੈਡਮ ਅਮਨਦੀਪ ਕੌਰ ਆਪਣੇ ਦਲਬਲ ਸਮੇਤ ਪੁੱਜੇ ਤੇ ਪੀੜਤ ਭੈਣ ਭਰਾਵਾਂ ਦੇ ਕੋਲੋਂ ਘਟਨਾਕ੍ਰਮ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਪੀੜਤਾਂ ਨੂੰ ਅਤੇ ਯੂਨਾਈਟਿੱਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮਝੈਲ ਨੂੰ ਵਿਸ਼ਵਾਸ਼ ਦਿਵਾਇਆ ਕਿ ਘਟਨਾਕ੍ਰਮ ਦੇ ਮੁਲਜਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਮੁਲਜਮ ਦੇ ਖਿਲਾਫ ਬਣਦੀਆਂ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤਾ। ਇਸ ਦੌਰਾਨ ਯੂ. ਐਸ. ਐਸ. ਐਫ. ਆਗੂ ਜੁਗਰਾਜ ਸਿੰਘ ਮਝੈਲ ਨੇ ਇਸ ਮਾਮਲੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜੀਐਨਡੀਯੂ ਨੂੰ ਲੜਾਈ ਝਗੜਿਆਂ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ ਤੇ ਪੀੜਤ ਭੈਣ ਭਰਾਵਾਂ ਦਾ ਹਰ ਤਰੀਕੇ ਨਾਲ ਯੂਐਸਐਸਐਫ ਵੱਲੋਂ ਸਾਥ ਦਿੱਤਾ ਜਾਵੇਗਾ ।

Advertisement
Advertisement
Advertisement
Advertisement
Scroll to Top