Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Wednesday, 19 Aug 2026 | 9:27 pm

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤ-ਚੀਨ ਸਰਹੱਦ ’ਤੇ ਐੱਲ. ਏ. ਸੀ. ’ਤੇ ਡੈਮਚੋਕ ਤੇ ਦੇਪਸਾਂਗ ’ਚ ਭਾਰਤ ਤੇ ਚੀਨੀ ਫ਼ੌਜ ਦੇ ਜਵਾਨ ਪੂਰੀ ਤਰ੍ਹਾਂ ਪਿੱਛੇ ਹਟੇ

ਭਾਰਤ-ਚੀਨ ਸਰਹੱਦ ’ਤੇ ਐੱਲ. ਏ. ਸੀ. ’ਤੇ ਡੈਮਚੋਕ ਤੇ ਦੇਪਸਾਂਗ ’ਚ ਭਾਰਤ ਤੇ ਚੀਨੀ ਫ਼ੌਜ ਦੇ ਜਵਾਨ ਪੂਰੀ ਤਰ੍ਹਾਂ ਪਿੱਛੇ ਹਟੇ

ਭਾਰਤ-ਚੀਨ ਸਰਹੱਦ ’ਤੇ ਐੱਲ. ਏ. ਸੀ. ’ਤੇ ਡੈਮਚੋਕ ਤੇ ਦੇਪਸਾਂਗ ’ਚ ਭਾਰਤ ਤੇ ਚੀਨੀ ਫ਼ੌਜ ਦੇ ਜਵਾਨ ਪੂਰੀ ਤਰ੍ਹਾਂ ਪਿੱਛੇ ਹਟੇ
ਸ੍ਰੀਨਗਰ : ਭਾਰਤ-ਚੀਨ ਸਰਹੱਦ ’ਤੇ ਐੱਲ. ਏ. ਸੀ. ’ਤੇ ਡੈਮਚੋਕ ਤੇ ਦੇਪਸਾਂਗ ’ਚ ਮੰਗਲਵਾਰ ਨੂੰ ਭਾਰਤ ਤੇ ਚੀਨੀ ਫ਼ੌਜ ਦੇ ਜਵਾਨ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ। ਪੂਰਬੀ ਲੱਦਾਖ ’ਚ ਦੋਵਾਂ ਫ਼ੌਜਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਹੀ ਦੀਵਾਲੀ ’ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਪੈਟਰੋਲਿੰਗ ਦਾ ਰਸਤਾ ਸਾਫ਼ ਹੋ ਗਿਆ ਹੈ । ਰੱਖਿਆ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ ਦੋਵੇਂ ਫ਼ੌਜਾਂ ਇਨ੍ਹਾਂ ਖੇਤਰਾਂ ’ਚ ਮੌਜੂਦਗੀ ਖ਼ਤਮ ਹੋਣ ਦੇ ਨਾਲ ਹੀ ਆਰਜ਼ੀ ਨਿਰਮਾਣ ਨਸ਼ਟ ਕੀਤੇ ਜਾਣ ਦੀ ਭੌਤਿਕ ਰੂਪ ’ਚ ਤੇ ਡ੍ਰੋਨ ਜ਼ਰੀਏ ਜਾਂਚ-ਪੜਤਾਲ ਕਰ ਰਹੀਆਂ ਹਨ । ਦੇਪਸਾਂਗ ਦੇ ਮੈਦਾਨ ਤੇ ਡੈਮਚੋਕ ’ਚ ਆਰਜ਼ੀ ਨਿਰਮਾਣ ਹਟਾਏ ਜਾਮ ਦਾ ਕੰਮ ਕਰੀਬ-ਕਰੀਬ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਵੱਲੋਂ ਇਕ ਤੈਅ ਪੱਧਰ ਦੀ ਤਸਦੀਕ ਵੀ ਕੀਤੀ ਜਾ ਚੁੱਕੀ ਹੈ । ਇਸ ਪ੍ਰਕਿਰਿਆ ਤਹਿਤ ਉੱਥੇ ਤਾਇਨਾਤ ਦੋਵੇਂ ਫ਼ੌਜਾਂ ਪਿੱਛੇ ਹਟ ਕੇ ਆਪਣੇ ਤੈਅ ਸਥਾਨ ’ਤੇ ਚਲੀਆਂ ਗਈਆਂ ਹਨ । ਹੁਣ 10 ਤੋਂ 15 ਫ਼ੌਜੀਆਂ ਦੀ ਟੁਕੜੀ ਇੱਥੇ ਗਸ਼ਤ ਕਰੇਗੀ ਤੇ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਜਾਵੇਗੀ। ਕਰੀਬ ਸਾਢੇ ਚਾਰ ਸਾਲਾਂ ਤੋਂ ਇੱਥੇ ਦੋਵਾਂ ਦੇਸ਼ਾਂ ਫ਼ੌਜੀਆਂ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਹੋਈ ਸੀ, ਜੋ ਆਖ਼ਰਕਾਰ ਮੰਗਲਵਾਰ ਨੂੰ ਖ਼ਤਮ ਹੋ ਗਈ । ਇਸ ਦੇ ਨਾਲ ਹੀ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 29 ਅਕਤੂਬਰ ਨੂੰ ਦੋਵਾਂ ਥਾਵਾਂ ਤੋਂ ਫ਼ੌਜਾਂ ਨੂੰ ਪਿੱਛੇ ਕਰਨ ਤੇ ਉੱਥੇ ਮੌਜੂਦ ਆਰਜ਼ੀ ਨਿਰਮਾਣ, ਕੈਂਪ ਆਦਿ ਹਟਾਉਣ ਦਾ ਕੰਮ ਖ਼ਤਮ ਹੋ ਗਿਆ।ਜਿ਼ਕਰਯੋਗ ਹੈ ਕਿ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ ।

Advertisement
Advertisement
Advertisement
Advertisement
Scroll to Top