Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:49 pm

+91 90915 01313 , +91 90916 01313

punjabbanni@gmail.com
punjabbani@yahoo.com

ਆਸਟਰੇਲੀਆ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਕੈਦੀ ਮਗਰਮੱਛ ਦੀ ਹੋਈ ਮੌਤ

ਆਸਟਰੇਲੀਆ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਕੈਦੀ ਮਗਰਮੱਛ ਦੀ ਹੋਈ ਮੌਤ

ਆਸਟਰੇਲੀਆ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਕੈਦੀ ਮਗਰਮੱਛ ਦੀ ਹੋਈ ਮੌਤ
ਸਿਡਨੀ : ਆਸਟਰੇਲੀਆ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਕੈਦੀ ਮਗਰਮੱਛ ਦੀ ਮੌਤ ਹੋ ਗਈ । ਇਸ ਮਗਰਮੱਛ ਦਾ ਨਾਂ ਕੈਸੀਅਸ ਸੀ। ਕੈਸੀਅਸ 5.48 ਮੀਟਰ (18 ਫੁੱਟ) ਲੰਬਾ ਸੀ । ਇਸ ਨੇ ਮਨੁੱਖੀ ਕੈਦ ਵਿਚ ਸੱਭ ਤੋਂ ਵੱਡੇ ਮਗਰਮੱਛ ਵਜੋਂ ਵਿਸ਼ਵ ਰਿਕਾਰਡ ਬਣਾਇਆ। ਆਸਟਰੇਲੀਆਈ ਵਾਈਲਡਲਾਈਫ਼ ਸੈਂਚੁਰੀ ਨੇ ਇਸ ਵਿਸ਼ਾਲ ਪਾਲਤੂ ਮਗਰਮੱਛ ਦੀ ਮੌਤ ਦੀ ਪੁਸ਼ਟੀ ਕੀਤੀ । ਮੰਨਿਆ ਜਾਂਦਾ ਹੈ ਕਿ ਉਹ 110 ਸਾਲ ਤੋਂ ਵੱਧ ਉਮਰ ਦਾ ਸੀ । ਕੈਸੀਅਸ ਦਾ ਵਜ਼ਨ ਇਕ ਟਨ ਤੋਂ ਜ਼ਿਆਦਾ ਸੀ ਅਤੇ 15 ਅਕਤੂਬਰ ਤੋਂ ਉਸ ਦੀ ਸਿਹਤ ਖ਼ਰਾਬ ਸੀ । ਕੁਈਨਜ਼ਲੈਂਡ ਸੈਰ-ਸਪਾਟਾ ਸ਼ਹਿਰ ਕੇਅਰਨਜ਼ ਨੇੜੇ ਗ੍ਰੀਨ ਆਈਲੈਂਡ `ਤੇ ਅਧਾਰਤ ਸੰਸਥਾ ਦੀ ਇਕ ਪੋਸਟ ਅਨੁਸਾਰ ਉਹ ਬਹੁਤ ਬੁੱਢਾ ਸੀ ਅਤੇ ਮੰਨਿਆ ਜਾਂਦਾ ਸੀ ਕਿ ਉਹ ਇਕ ਜੰਗਲੀ ਮਗਰਮੱਛ ਤੋਂ ਵੱਧ ਜ਼ਿੰਦਾ ਰਿਹਾ ਸੀ । ਵਾਈਲਡਲਾਈਫ਼ ਸੈਂਚੁਰੀ ਨੇ ਕਿਹਾ ਕਿ ਕੈਸੀਅਸ ਦੀ ਬਹੁਤ ਯਾਦ ਆਵੇਗੀ ਪਰ ਸਾਡਾ ਪਿਆਰ ਅਤੇ ਉਸ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੀਆਂ।ਸਮੂਹ ਦੀ ਵੈਬਸਾਈਟ ਨੇ ਕਿਹਾ ਕਿ ਉਹ 1987 ਤੋਂ ਇਸ ਸਥਾਨ `ਤੇ ਰਹਿ ਰਿਹਾ ਸੀ । ਉਸ ਨੂੰ ਗੁਆਂਢੀ ਉਤਰੀ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ, ਜਿੱਥੇ ਮਗਰਮੱਛ ਖੇਤਰ ਦੇ ਸੈਰ- ਸਪਾਟਾ ਉਦਯੋਗ ਦਾ ਇਕ ਮਹੱਤਵਪੂਰਨ ਹਿੱਸਾ ਹਨ। ਕੈਸੀਅਸ ਖਾਰੇ ਪਾਣੀ ਦਾ ਮਗਰਮੱਛ ਸੀ । ਇਸ ਨੇ ਕੈਦ ਵਿਚ ਰਹਿਣ ਦਾ ਦੁਨੀਆਂ ਦੇ ਸੱਭ ਤੋਂ ਵੱਡੇ ਮਗਰਮੱਛ ਦੇ ਤੌਰ `ਤੇ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਅਪਣੇ ਨਾਂ ਕੀਤਾ। ਗਿਨੀਜ਼ ਅਨੁਸਾਰ ਇਸ ਨੇ 2013 ਵਿਚ ਫ਼ਿਲੀਪੀਨਜ਼ ਦੇ ਮਗਰਮੱਛ ਲੋਲੋਂਗ ਦੀ ਮੌਤ ਤੋਂ ਬਾਅਦ ਇਹ ਖ਼ਿਤਾਬ ਜਿੱਤਿਆ, ਜੋ ਕਿ 6.17 ਮੀਟਰ (20 ਫੁੱਟ 3 ਇੰਚ) ਲੰਬਾ ਸੀ ।

Advertisement
Advertisement
Advertisement
Advertisement
Scroll to Top