Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Tuesday, 11 Aug 2026 | 3:07 am

+91 90915 01313 , +91 90916 01313

punjabbanni@gmail.com
punjabbani@yahoo.com

-ਚੇਅਰਮੈਨ ਹਡਾਨਾ ਵੱਲੋਂ ਪੀ ਆਰ ਟੀ ਸੀ ਵਰਕਰਾਂ ਲਈ ਯਤਨਸ਼ੀਲਤਾ ਦਾ ਵਫਦ ਨੇ ਕੀਤਾ ਵਿਸ਼ੇਸ਼ ਧੰਨਵਾਦ

-ਚੇਅਰਮੈਨ ਹਡਾਨਾ ਵੱਲੋਂ ਪੀ ਆਰ ਟੀ ਸੀ ਵਰਕਰਾਂ ਲਈ ਯਤਨਸ਼ੀਲਤਾ ਦਾ ਵਫਦ ਨੇ ਕੀਤਾ ਵਿਸ਼ੇਸ਼ ਧੰਨਵਾਦ

-ਜ਼ਲਦੀ ਹੀ ਹੋਵੇਗੀ ਨਵੀਂਆਂ ਬੱਸਾਂ ਦੀ ਮੰਗ ਪੂਰੀ
ਪਟਿਆਲਾ 17 ਜੁਲਾਈ ( )ਪੀ ਆਰ ਟੀ ਸੀ ਵਰਕਰਜ ਯੂਨੀਅਨ ਅਜ਼ਾਦ ਰਜਿ ਨੰਬਰ 31 ਵੱਲੋਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਪੀ ਆਰ ਟੀ ਸੀ ਦੇ ਚੇਅਰਮੈਨ ਸਰਦਾਰ ਰਣਜੋਧ ਸਿੰਘ ਹਡਾਣਾ ਦੇ ਕੰਮਾਂ ਦੀ ਸ਼ਲਾਘਾ ਕਰਦਿਆ ਯੂਨੀਅਨ ਦੇ ਵਫਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਵਰਕਰਾਂ ਨੂੰ ਚੇਅਰਮੈਨ ਨਾਲ ਮਿਲ ਕੇ ਹਰ ਮੁਸ਼ਕਲ ਦੱਸਣਾ ਸੁਖਾਲਾ ਹੋ ਗਿਆ ਹੈ। ਹਡਾਣਾ ਦੇ ਚੇਅਰਮੈਨ ਲੱਗਣ ਮਗਰੋਂ ਵਰਕਰਾਂ ਵਿੱਚ ਕੰਮ ਕਰਨ ਦਾ ਜੋਸ਼ ਵਧਿਆ ਹੈ ਅਤੇ ਵਰਕਰਾਂ ਨੂੰ ਤਨਖਾਹ ਸਮੇਂ ਸਿਰ ਮਿਲਣ ਲੱਗੀ ਹੈ।
ਹੋਰ ਜਾਣਕਾਰੀ ਦਿੰਦਿਆ ਆਜ਼ਾਦ ਯੂਨੀਅਨ ਦੇ ਪੰਜਾਬ ਆਗੂ ਅਤੇ ਪਟਿਆਲਾ ਡਿੱਪੂ ਦੇ ਪ੍ਰਧਾਨ ਬੱਬੂ ਸ਼ਰਮਾ ਨੇ ਨਵੀਆਂ ਬੱਸਾਂ ਨੂੰ ਵਧਾਉਣ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਭਾਗ ਨਾਲ ਇਸ ਬਾਰੇ ਗੱਲ ਹੋ ਚੁੱਕੀ ਹੈ ਅਤੇ ਚੇਅਰਮੈਨ ਹਡਾਨਾ ਨੇ ਖਾਸ ਤੌਰ ਤੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਨਵੀਆਂ ਬੱਸਾਂ ਲਈ ਲਈ ਉਪਰਾਲਾ ਜਾਰੀ ਹੈ। ਇਸ ਦੇ ਨਾਲ ਹੀ ਵਰਕਰਾਂ ਨੂੰ ਵੀ ਆਉਣ ਵਾਲੀਆਂ ਮੁਸ਼ਕਿਲਾ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੇ ਯਤਨਸ਼ੀਲ ਪ੍ਰਬੰਧ ਕੀਤੇ ਜਾ ਰਹੇ ਹਨ। ਪੀ ਆਰ ਟੀ ਸੀ ਦੇ ਨਵੇਂ ਟਾਇਮ ਟੇਬਲ ਬਣਾਏ ਜਾ ਰਹੇ ਨੇ ਜਿਸ ਨਾਲ ਨਜਾਇਜ਼ ਚੱਲਦੀਆਂ ਪ੍ਰਈਵੇਟ ਬੱਸਾਂ ਨੂੰ ਵੀ ਨੱਥ ਪਾ ਕੇ ਸਰਕਾਰੀ ਅਦਾਰੇ ਨੂੰ ਕਾਮਯਾਬ ਕੀਤਾ ਜਾਵੇਗਾ। ਜੇਕਰ ਕੋਈ ਕਰਮਚਾਰੀ ਕਰੱਪਸ਼ਨ ਹੈ ਤਾਂ ਉਸ ਬਾਰੇ ਸਖਤ ਕਾਰਵਾਈ ਕੀਤੀ ਜਾਵੇਗੀ।
ਅਜ਼ਾਦ ਯੂਨੀਅਨ ਪਟਿਆਲਾ ਡੀਪੂ ਦੇ ਪ੍ਰਧਾਨ ਬੱਬੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਰਣਜੋਧ ਸਿੰਘ ਹਡਾਣਾ ਨੂੰ ਮਿਲ ਕੇ ਵਿਸ਼ਵਾਸ ਦਿਵਾਇਆ ਹੈ ਕਿ ਸਾਡੇ ਨਾਲ ਕੰਮ ਕਰਨ ਵਾਲੇ ਵਰਕਰ ਹਮੇਸ਼ਾ ਆਪ ਜੀ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਜੀ। ਇਸ ਮੌਕੇ ਜਾਨਪਾਲ ਸਿੰਘ, ਪਰਵਿੰਦਰ ਸਿੰਘ, ਗੁਰਪਿਆਰ ਸਿੰਘ, ਲਖਵਿੰਦਰ ਸਿੰਘ ਪੰਜੋਲਾ, ਰਣਜੀਤ ਸਿੰਘ, ਹਰਵਿੰਦਰ ਭਿੰਦਾ, ਮੰਗਾ ਸਿੰਘ, ਕ੍ਰਿਸ਼ਨ ਕੁਮਾਰ, ਪ੍ਰਿਤਪਾਲ ਸਿੰਘ, ਕਾਬਲ ਸਿੰਘ, ਸੁਖਵੀਰ ਸਿੰਘ ਆਦਿ ਹੋਰ ਕਈ ਯੂਨੀਅਨ ਮੈਂਬਰ ਮੌਜੂਦ ਰਹੇ।

Advertisement
Advertisement
Advertisement
Advertisement
Scroll to Top