Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 5:36 pm

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ ਵਿੱਚ ਘੱਟ ਰਿਹਾ ਹੈ ਪ੍ਰਵਾਸੀਆਂ ਲਈ ਜਨਤਕ ਸਹਿਯੋਗ

ਕੈਨੇਡਾ ਵਿੱਚ ਘੱਟ ਰਿਹਾ ਹੈ ਪ੍ਰਵਾਸੀਆਂ ਲਈ ਜਨਤਕ ਸਹਿਯੋਗ

ਕੈਨੇਡਾ ਵਿੱਚ ਘੱਟ ਰਿਹਾ ਹੈ ਪ੍ਰਵਾਸੀਆਂ ਲਈ ਜਨਤਕ ਸਹਿਯੋਗ
ਚੰਡੀਗੜ੍ਹ : ਜਿ਼ਆਦਾਤਰ ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜਿ਼ਆਦਾ ਪ੍ਰਵਾਸੀ ਹਨ। ਐਨਵਾਇਰੌਨਿਕਸ ਸੰਸਥਾ ਦੇ ਇਕ ਨਵੇਂ ਸਰਵੇਖਣ ਮੁਤਾਬਕ ਕੈਨੇਡਾ ਵਿੱਚ ਪਰਵਾਸੀਆਂ ਲਈ ਜਨਤਕ ਸਹਿਯੋਗ ਘੱਟ ਰਿਹਾ ਹੈ। ‘ਦਿ ਏਸ਼ੀਅਨ ਪੈਸੀਫਿਕ ਪੋਸਟ’ ਦੀ ਖ਼ਬਰ ਮੁਤਾਬਕ ਐਨਵਾਇਰੌਨਿਕਸ ਸੰਸਥਾ ਵੱਲੋਂ ਇਮੀਗ੍ਰੇਸ਼ਨ ਦੇ ਵਿਸ਼ੇ ’ਤੇ ਕਰਵਾਏ ਗਏ ਦੇਸ਼ ਦੇ ਸਭ ਤੋਂ ਲੰਬੇ ਸਰਵੇਖਣ ਮੁਤਾਬਕ ਦਸ ਵਿੱਚੋਂ ਤਕਰੀਬਨ ਛੇ (58 ਫ਼ੀਸਦ) ਕੈਨੇਡਿਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹੋ ਗਏ ਹਨ।
ਐਨਵਾਇਰੌਨਿਕਸ ਸੰਸਥਾ ਵੱਲੋਂ ਇਸੇ ਹਫ਼ਤੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਸਰਵੇਖਣ ਰਿਪੋਰਟ ਮੁਤਾਬਕ ਦੇਸ਼ ਵਿੱਚ 2023 ਤੋਂ ਹੁਣ ਤੱਕ ਪ੍ਰਵਾਸੀਆਂ ਦੀ ਗਿਣਤੀ ਵਿੱਚ 14 ਫੀਸਦੀ ਪੁਆਇੰਟ ਦਾ ਵਾਧਾ ਹੋਇਆ ਹੈ ਜੋ ਕਿ ਪਿਛਲੇ ਸਾਲ (2022-23) ਨਾਲੋਂ 17 ਪੁਆਇੰਟ ਜਿ਼ਆਦਾ ਹੈ। ਸਰਵੇਖਣ ਖੋਜ ਬਾਰੇ ਐਨਵਾਇਰੌਨਿਕਸ ਸੰਸਥਾ ਨੂੰ ਜਨਤਕ ਰਾਏ ਲੈਣ ਅਤੇ ਕੈਨੇਡਾ ਦਾ ਭਵਿੱਖ ਤੈਅ ਕਰਨ ਬਾਰੇ ਮੁੱਦਿਆਂ ’ਤੇ ਸਮਾਜਿਕ ਖੋਜ ਕਰਨ ਲਈ 2006 ਵਿੱਚ ਮਾਈਕਲ ਐਡਮਜ਼ ਨੇ ਸਥਾਪਤ ਕੀਤਾ ਸੀ। ਸੰਸਥਾ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ ਕਿ ਅਜਿਹੀ ਖੋਜ ਰਾਹੀਂ ਕੈਨੇਡਿਆਈ ਨਾਗਰਿਕ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਬਦਲ ਰਹੇ ਸਮਾਜ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ, ਇਸ ਦੇ ਨਾਲ ਹੀ ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਤੋਂ ਅਜਿਹੇ ਕੈਨੇਡਿਆਈ ਨਾਗਰਿਕਾਂ ਦੀ ਗਿਣਤੀ (43 ਫੀਸਦ) ਵਧੀ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਕਈ ਲੋਕ ਜੋ ਕਿ ਸ਼ਰਨਾਰਥੀ ਹੋਣ ਦਾ ਦਾਅਵਾ ਕਰਦੇ ਹਨ, ਅਸਲੀ ਸ਼ਰਨਾਰਥੀ ਨਹੀਂ ਹਨ ਅਤੇ ਕਾਫੀ ਜ਼ਿਆਦਾ ਪਰਵਾਸੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਨਹੀਂ ਅਪਣਾ ਰਹੇ ਹਨ। ਦੋਵੇਂ ਮਾਮਲਿਆਂ ਵਿੱਚ ਚਿੰਤਾਵਾਂ ਵਿੱਚ ਇਕ ਜ਼ਿਕਰਯੋਗ ਵਾਧਾ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਥਿਰ ਸੀ।

Advertisement
Advertisement
Advertisement
Advertisement
Scroll to Top