Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 12:37 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜ ਦਿਨਾਂ ‘ਚ ਸੱਪ ਦੇ 5 ਲੋਕਾਂ ਨੂੰ ਡੰਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਹੋਈ ਮੌਤ

ਪੰਜ ਦਿਨਾਂ ‘ਚ ਸੱਪ ਦੇ 5 ਲੋਕਾਂ ਨੂੰ ਡੰਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਹੋਈ ਮੌਤ

ਪੰਜ ਦਿਨਾਂ ‘ਚ ਸੱਪ ਦੇ 5 ਲੋਕਾਂ ਨੂੰ ਡੰਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਹੋਈ ਮੌਤ
ਹਾਪੁੜ : ਭਾਰਤ ਦੇਸ਼ ਦੇ ਗਾਜ਼ੀਆਬਾਦ ਦੇ ਨਾਲ ਲੱਗਦੇ ਯੂ. ਪੀ. ਦੇ ਹਾਪੁੜ ਜਿ਼ਲੇ ਦੇ ਇਕ ਪਿੰਡ ਵਿਚ ਪਿਛਲੇ ਪੰਜ ਦਿਨਾਂ ‘ਚ ਇਸ ਸੱਪ ਨੇ 5 ਲੋਕਾਂ ‘ਤੇ ਹਮਲਾ ਕੀਤਾ ਹੈ, ਜਿਸ ‘ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਇਹ ਸੱਪ ਰਾਤ ਦੇ ਹਨੇਰੇ ‘ਚ ਹਮਲਾ ਕਰ ਰਿਹਾ ਹੈ । ਜੰਗਲਾਤ ਵਿਭਾਗ ਵੀ ਹੁਣ ਤੱਕ ਸੱਪ ਨੂੰ ਫੜਨ ਵਿੱਚ ਨਾਕਾਮ ਰਿਹਾ ਹੈ । ਮਾਮਲਾ ਹਾਪੁੜ ਦੇ ਪਿੰਡ ਸਦਰਪੁਰ ਦਾ ਹੈ, ਜਿੱਥੇ ਪਿਛਲੇ 5 ਦਿਨਾਂ ਤੋਂ ਸੱਪ ਦਾ ਡਰ ਬਣਿਆ ਹੋਇਆ ਹੈ । ਸੱਪਾਂ ਦੇ ਡਰ ਕਾਰਨ ਲੋਕ ਦਹਿਸ਼ਤ ਵਿੱਚ ਰਹਿਣ ਲਈ ਮਜਬੂਰ ਹਨ । ਪਿਛਲੇ 5 ਦਿਨਾਂ ‘ਚ ਸੱਪਾਂ ਨੇ ਪੰਜ ਲੋਕਾਂ ਨੂੰ ਡੰਗ ਲਿਆ ਹੈ, ਜਿਸ ‘ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਸੋਮਵਾਰ ਰਾਤ ਨੂੰ ਸੱਪ ਨੇ ਪ੍ਰਵੇਸ਼ ਨਾਂ ਦੇ ਵਿਅਕਤੀ ਨੂੰ ਡੰਗ ਲਿਆ ਅਤੇ ਮੰਗਲਵਾਰ ਰਾਤ ਨੂੰ ਸੱਪ ਨੇ ਉਸ ਦੀ ਪਤਨੀ ਮਮਤਾ ਨੂੰ ਡੰਗ ਲਿਆ । ਘਰ ਦੇ ਅੰਦਰ ਸੁੱਤੀ ਹੋਈ ਔਰਤ ਨੂੰ ਸੱਪ ਨੇ ਡੰਗ ਲਿਆ । ਔਰਤ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਜਾਨ ਬਚ ਗਈ । ਔਰਤ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਤੱਕ ਸੱਪ ਫੜਿਆ ਨਹੀਂ ਜਾਂਦਾ, ਉਹ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਰਿਹਾ ਹੈ । ਜੰਗਲਾਤ ਵਿਭਾਗ ਨੇ ਬੇਸ਼ੱਕ ਪਿੰਡ ਵਿੱਚੋਂ ਸੱਪ ਫੜਿਆ ਹੈ ਪਰ ਲੋਕਾਂ ਨੂੰ ਡੰਗ ਮਾਰਨ ਵਾਲਾ ਸੱਪ ਅਜੇ ਤੱਕ ਜੰਗਲਾਤ ਵਿਭਾਗ ਵੱਲੋਂ ਨਹੀਂ ਫੜਿਆ ਗਿਆ । ਲੋਕਾਂ ਦਾ ਮੰਨਣਾ ਹੈ ਕਿ ਰਾਤ ਨੂੰ ਘਰ ਦੇ ਅੰਦਰ ਸੌਂਦੇ ਸਮੇਂ ਜੋ ਸੱਪ ਲੋਕਾਂ ਨੂੰ ਡੰਗਦਾ ਹੈ, ਉਹ ਕਰੈਤ ਸੱਪ ਹੋ ਸਕਦਾ ਹੈ । ਦਾਅਵਾ ਕੀਤਾ ਜਾਂਦਾ ਹੈ ਕਿ ਸੱਪ ਲੋਕਾਂ ਨੂੰ ਰਾਤ ਨੂੰ ਉਦੋਂ ਹੀ ਡੰਗਦਾ ਹੈ ਜਦੋਂ ਉਹ ਸੌਂਦੇ ਹਨ । ਮਾਹਿਰਾਂ ਅਨੁਸਾਰ ਕਰੈਤ ਭਾਰਤ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਹੈ । ਇਹ ਇੰਨਾ ਜ਼ਹਿਰੀਲਾ ਹੈ ਕਿ ਇਸ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ । ਇੰਨਾ ਹੀ ਨਹੀਂ ਇਹ ਕੋਬਰਾ ਨਾਲੋਂ ਪੰਜ ਗੁਣਾ ਜਿ਼ਆਦਾ ਜ਼ਹਿਰੀਲਾ ਹੈ । ਜਦੋਂ ਇਹ ਵੱਢਦਾ ਹੈ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਕੀੜੀ ਨੇ ਡੰਗ ਲਿਆ ਹੋਵੇ ।

Advertisement
Advertisement
Advertisement
Advertisement
Scroll to Top