Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 7:43 pm

+91 90915 01313 , +91 90916 01313

punjabbanni@gmail.com
punjabbani@yahoo.com

ਸੰਗਰੂਰ ਪੁਲਿਸ ਵੱਲੋਂ ਟਰੈਫਿਕ ਲਈ ਬਦਲਵੇਂ ਰੂਟ ਜਾਰੀ

ਸੰਗਰੂਰ ਪੁਲਿਸ ਵੱਲੋਂ ਟਰੈਫਿਕ ਲਈ ਬਦਲਵੇਂ ਰੂਟ ਜਾਰੀ

ਸੰਗਰੂਰ ਪੁਲਿਸ ਵੱਲੋਂ ਟਰੈਫਿਕ ਲਈ ਬਦਲਵੇਂ ਰੂਟ ਜਾਰੀ
ਸੰਗਰੂਰ, 26 ਅਕਤੂਬਰ : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਹੈ ਕਿ ਸੰਗਰੂਰ-ਬਰਨਾਲਾ ਸੜਕ ਉੱਤੇ ਬਡਰੁੱਖਾਂ ਨੇੜੇ ਲੱਗੇ ਧਰਨੇ ਕਾਰਨ ਟਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ । ਪਵਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਤੋਂ ਬਰਨਾਲਾ (ਵਾਇਆ ਸੰਗਰੂਰ) ਆਉਣ ਵਾਲੀ ਟਰੈਫਿਕ ਲਈ ਉਭਾਵਾਲ ਨੇੜਲੇ ਪੁਲ ਕੋਲ ਪੁਲਿਸ ਵੱਲੋਂ ਬੈਰੀਗੇਟ ਲਾ ਕੇ ਡਾਈਵਰਸ਼ਨ ਦਿੱਤੀ ਗਈ ਹੈ, ਜਿਥੋਂ ਉਭਾਵਾਲ, ਕਿਲਾ ਭਰੀਆਂ , ਲੌਂਗੋਵਾਲ ਤੇ ਬਡਬਰ ਰਾਹੀਂ ਟਰੈਫਿਕ ਬਰਨਾਲਾ ਵਿਖੇ ਜਾ ਸਕੇਗੀ । ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਬਠਿੰਡੇ ਜਾਂ ਬਰਨਾਲੇ ਤੋਂ ਆ ਰਹੀ ਟਰੈਫਿਕ ਲਈ ਮਸਤੂਆਣਾ ਸਾਹਿਬ ਨਜ਼ਦੀਕ ਬੈਰੀਗੇਟ ਲਾ ਕੇ ਉਥੋਂ ਡਾਈਵਰਸ਼ਨ ਦਿੱਤੀ ਗਈ ਹੈ ਜੋ ਕਿ ਚੰਗਾਲ, ਬੰਗਾਵਾਲੀ ਪਿੰਡਾਂ ਤੋਂ ਹੋ ਕੇ ਧੂਰੀ ਰੋਡ ਉੱਤੇ ਜਾਵੇਗੀ ਅਤੇ ਉਥੋਂ ਪੁਨੀਆ ਟਾਵਰ ਵੱਲ ਆ ਕੇ ਪਟਿਆਲਾ ਰੋਡ ਵੱਲ ਜਾਵੇਗੀ ।

Advertisement
Advertisement
Advertisement
Advertisement
Scroll to Top