Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 7:43 pm

+91 90915 01313 , +91 90916 01313

punjabbanni@gmail.com
punjabbani@yahoo.com

ਤੇਜ ਰਫਤਾਰ ਕਾਰ ਤੇ ਸਕੂਟਰ ਹਾਦਸੇ ਵਿਚ ਲਖਮੀਰ ਸਿੰਘ ਤੇ ਉਸਦੀ ਪੋਤੀ 3 ਸਾਲ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰੇ

ਤੇਜ ਰਫਤਾਰ ਕਾਰ ਤੇ ਸਕੂਟਰ ਹਾਦਸੇ ਵਿਚ ਲਖਮੀਰ ਸਿੰਘ ਤੇ ਉਸਦੀ ਪੋਤੀ 3 ਸਾਲ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰੇ

ਤੇਜ ਰਫਤਾਰ ਕਾਰ ਤੇ ਸਕੂਟਰ ਹਾਦਸੇ ਵਿਚ ਲਖਮੀਰ ਸਿੰਘ ਤੇ ਉਸਦੀ ਪੋਤੀ 3 ਸਾਲ ਮੌਕੇ ‘ਤੇ ਹੀ ਮੌਤ ਦੇ ਘਾਟ ਉਤਰੇ
ਪਟਿਆਲਾ : ਪਟਿਆਲਾ ਸਰਹੰਦ ਰੋਡ ‘ਤੇ ਪਿੰਡ ਬਹਿਬਲਪੁਰ ਨੇੜੇ ਇਕ ਤੇਜ ਰਫਤਾਰ ਕਾਰ ਨਾਲ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਲਖਮੀਰ ਸਿੰਘ ਉਮਰ 50 ਸਾਲ ਤੇ ਉਸਦੀ ਪੋਤੀ ਰਹਿਮਤਜੋਤ ਕੌਰ ਉਮਰ ਸਾਢੇ 3 ਸਾਲ ਮੌਕੇ ‘ਤੇ ਹੀ ਹਲਾਕ ਹੋ ਗਏ । ਚਸ਼ਮਦੀਦਾਂ ਅਨੁਸਾਰ ਮ੍ਰਿਤਕ ਲਖਮੀਰ ਸਿੰਘ ਅਪਣੀ ਪੋਤਰੀ ਰਹਿਮਤਜੋਤ ਕੌਰ ਨੂੰ ਸਕੂਲੋਂ ਲੈ ਕੇ ਅਪਣੇ ਘਰ ਸਰਹੰਦ ਰੋਡ ‘ਤੇ ਜਾ ਰਿਹਾ ਸੀ ਜਦੋਂ ਉਸਨੂੰ ਸਰਹੰਦ ਵੱਲੋਂ ਆ ਰਹੀ ਤੇਜ ਰਫਤਾਰ ਕਾਰ ਨੇ ਦਰੜ ਦਿੱਤਾ। ਹਾਦਸਾ ਏਨਾ ਖੌਫ਼ਨਾਕ ਸੀ ਸਕੂਟਰ ਸਵਾਰ ਲਖਮੀਰ ਸਿੰਘ ਦਾ ਸਰੀਰ ਥਾਂ ਥਾਂ ਤੋਂ ਕੱਟਕੇ ਕਾਰ ਦੀਆਂ ਅਗਲੀਆਂ ਸੀਟਾਂ `ਤੇ ਜਾ ਖਿਲਰਿਆ । ਉਸਦੀ ਪੋਤੀ ਦੀ ਲਾਸ਼ ਵੀ ਬੁਰੀ ਤਰ੍ਹਾਂ ਬੇਪਛਾਣ ਹੋ ਗਈ। ਕਾਰ ਚਾਲਕ ਦੀ ਪਹਿਚਾਣ ਪਿੰਸ ਅਲੀ ਵਾਸੀ ਗੱਗੜਪੁਰ ਸੰਗਰੂਰ ਵਜੋਂ ਹੋਈ ਹੈ। ਮ੍ਰਿਤਕ ਲਖਮੀਰ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਨਸ਼ੇ ਵਿੱਚ ਜਾਪਦਾ ਸੀ ।

Advertisement
Advertisement
Advertisement
Advertisement
Scroll to Top