Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 1:34 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ
ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ ਅਤੇ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਗਰੀਨ ਦਿਵਾਲੀ ਮਨਾਉਣ ਲਈ ਅਪੀਲ ਕੀਤੀ ਗਈ। ਲੜਕੀਆਂ ਇਸ ਲਈ ਲੋਕਾਂ ਨੂੰ ਜਿਆਦਾ ਸਮਝਾਂ ਸਕਦੀਆਂ ਹਨ ਉਹਨਾਂ ਦੀ ਗੱਲ ਘਰ ਵਿੱਚ ਸਾਰੇ ਮਨਦੇ ਹਨ। ਖੁਸ਼ੀਆਂ ਦੇ ਇਸ ਤਿਉਹਾਰ ਨੂੰ ਅਸੀਂ ਰਲ ਮਿਲ ਕੇ ਮਨਾਈਆਂ ਤਾਂ ਕਿ ਇਹ ਹੋਰ ਵੀ ਵਧੀਆ ਢੰਗ ਨਾਲ ਮਨਾਇਆ ਜਾ ਸਕੇ। ਲੋਕਾਂ ਦੀ ਆਪਣੀ ਵੀ ਜਿੰਮੇਵਾਰੀ ਹੈ ਕਿ ਉਹ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਮਦਦ ਕਰਨ । ਇਹ ਵਿਚਾਰ ਜੀਵਨ ਗਰਗ ਰਿਟਾਇਰਡ ਤਹਿਸੀਲਦਾਰ ਮੁੱਖ ਮਹਿਮਾਨ ਵਜੋਂ ਕਹੇ। ਉਹਨਾਂ ਦੇ ਨਾਲ ਸ੍ਰ. ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਭਵਨ ਨਾਲ ਸਨ । ਸ੍ਰੀ ਦਲੀਪ ਕੁਮਾਰ ਸੁਪਰਡੈਂਟ ਇੰਜੀਨੀਅਰ ਬਾਗਬਾਨੀ ਨਗਰ ਨਿਗਮ ਨੇ ਕਿਹਾ ਕਿ ਸਭ ਨੂੰ ਘਰ ਦੀ ਸਾਫ ਸਫਾਈ ਅਤੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖ ਕੇ ਅਸੀਂ ਪਹਿਲ ਕਰ ਸਕਦੇ ਹਾਂ। ਘਰ ਵਿੱਚ ਕੂੜਾ ਦਾਨ, ਗਿੱਲੇ ਅਤੇ ਸੁੱਕੇ ਕੂੜੇ ਦਾ ਅਲੱਗ—ਅਲੱਗ ਕੂੜਾ ਦਾਨ ਲਗਾ ਕੇ ਉਸ ਵਿੱਚ ਪਾਇਆ ਜਾਵੇ। ਕੂੜੇ ਤੋਂ ਖਾਦ ਵੀ ਬਣਾਈ ਜਾ ਸਕਦੀ ਹੈ ਅਤੇ ਵਾਤਾਵਰਨ ਨੂੰ ਸ਼ੂੱਧ ਰੱਖਣ ਵਿੱਚ ਮਦਦ ਕਰ ਸਕਦੇ ਹਾਂ । ਜੇਕਰ ਵਾਤਾਵਰਨ ਸ਼ੁੱਧ ਰਹੇਗਾ ਤਾਂ ਸਾਡੀ ਸਿਹਤ ਵੀ ਠੀਕ ਰਹੇਗੀ। ਅੱਜ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕੱਪੜੇ ਦੇ ਥੈਲੇ ਵੰਡੇ ਗਏ । ਉਸ ਦੀ ਵਰਤੋ ਕਰੋ ਅਤੇ ਪਲਾਸਟਿਕ ਦੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰੋ। ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ ਨੇ ਕਿਹਾ ਕਿ ਅਸੀਂ ਗਰੀਨ ਦਿਵਾਲੀ ਮਨਾਉਣ ਨੂੰ ਪਹਿਲ ਦਈਏ ਅਤੇ ਲੋਕਾਂ ਨੂੰ ਵੀ ਦੱਸੀਏ । ਸ੍ਰੀ ਸੰਜੇ ਕੁਮਾਰ ਧੀਰ ਦਾ ਪ੍ਰਿੰਸੀਪਲ ਰਿਟਾਇਰ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸ੍ਰੀ ਦਲੀਪ ਕੁਮਾਰ ਨੂੰ ਐਸ.ਸੀ. ਬਾਗਬਾਨੀ ਨਗਰ ਨਿਗਮ ਬਣਨ ਤੇ ਵੀ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਸ੍ਰੀ ਲਕਛਮੀ ਗੁਪਤਾ, ਰਾਜੇਸ਼ ਵਰਮਾ ਰਿਟਾਇਰਡ ਪ੍ਰਿੰਸੀਪਲ, ਬਲਰਾਜ ਸ਼ਰਮਾ, ਰੁਸਿਲ ਕਪੂਰ, ਪ੍ਰਿੰਸੀਪਲ ਸ੍ਰ. ਮਨੋਹਰਨ ਸਿੰਘ ਆਈ.ਟੀ.ਆਈ. ਲੜਕੀਆਂ, ਰਵਿੰਦਰ ਸਭਰਵਾਲ, ਡਾ. ਅੰਜਨਾ ਗੁਪਤਾ ਰਿਟਾਇਰਡ ਸਿਵਲ ਸਰਜਨ, ਰਮੇਸ਼ ਮਿੱਤਲ ਅਤੇ ਜਗਜੀਤ ਸਿੰਘ ਆਦਿ ਹਾਜਰ ਸਨ।ਸ੍ਰ. ਜਗਜੀਤ ਸਿੰਘ ਸੁਸਾਇਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ।

Advertisement
Advertisement
Advertisement
Advertisement
Scroll to Top