Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 8:21 pm

+91 90915 01313 , +91 90916 01313

punjabbanni@gmail.com
punjabbani@yahoo.com

ਆਰਸੇਟੀ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ

ਆਰਸੇਟੀ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ

ਆਰਸੇਟੀ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ
ਪਟਿਆਲਾ, 25 ਅਕਤੂਬਰ : ਭਾਰਤੀ ਸਟੇਟ ਬੈਂਕ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਬਲਾਕ ਸਨੌਰ ਵੱਲੋਂ ਚਲਾਏ ਜਾ ਰਹੇ ਵੁਮੈਨ ਟੇਲਰ ਦੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ । ਬੀ. ਪੀ. ਐਮ. ਨਵਦੀਪ ਸਿੰਘ ਗਰੇਵਾਲ ਨੇ ਸਿੱਖਿਆਰਥੀਆਂ ਨੂੰ ਸੈੱਲਫ਼ ਹੈਲਪ ਗਰੁੱਪ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਆਰਸੇਟੀ ਪਟਿਆਲਾ ਉੱਦਮੀ ਵਿਕਾਸ ਲਈ ਹੁਨਰ ਸਿਖਲਾਈ ਦੇ ਕੇ ਪੇਂਡੂ ਖੇਤਰਾਂ ਦੇ ਵਸਨੀਕਾਂ ਲਈ ਚੰਗਾ ਕੰਮ ਕਰ ਰਹੀ ਹੈ । ਉਹਨਾਂ ਆਰਸੇਟੀ ਉਮੀਦਵਾਰਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਆਨਲਾਈਨ ਮਾਰਕੀਟਿੰਗ’ਤੇ ਵੀ ਜ਼ੋਰ ਦੇਣ ਲਈ ਕਿਹਾ । ਜ਼ਿਕਰਯੋਗ ਹੈ ਕਿ ਬੈਚ ਵਿਚ ਅਲੱਗ ਅਲੱਗ ਪਿੰਡਾ ਤੋਂ ਜ਼ਿਲ੍ਹਾ ਪਟਿਆਲਾ ਦੀਆਂ ਲੜਕੀਆਂ ਕੋਰਸ ਕਰ ਰਹੀਆਂ ਹਨ, ਜਿਸ ਵਿਚ ਬਲਾਕ ਸਨੌਰ ਤੋਂ 10 ਲੜਕੀਆਂ ਕੋਰਸ ਵਿਚ ਸ਼ਾਮਲ ਹਨ, ਇਨ੍ਹਾਂ ਨੂੰ ਉਤਸ਼ਾਹ ਨਾਲ ਆਰਸੇਟੀ ਵਿਚ ਭੇਜਣ ਲਈ ਬੀ ਪੀ ਐਮ ਸਨੌਰ ਨੇ ਮਦਦ ਕੀਤੀ ।
ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ, ਕੁਸ਼ਲ ਵਿਕਾਸ ਸਿਖਲਾਈਆਂ ਦੁਆਰਾ ਪੇਂਡੂ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਕਾਰਾਤਮਿਕ ਤੌਰ ‘ਤੇ ਪ੍ਰਭਾਵਿਤ ਕਰਨ ਦੇ ਯੋਗ ਹੋਏ ਹਨ। ਸਿਖਲਾਈ ਵਿੱਚ ਪ੍ਰਾਪਤ ਕੀਤੇ ਹੁਨਰਾਂ ਅਤੇ ਸਕਾਰਾਤਮਿਕ ਮਾਨਸਿਕਤਾਵਾਂ ਅਤੇ ਆਤਮ-ਵਿਸ਼ਵਾਸਾਂ ਨੇ ਸਿੱਖਿਆਰਥੀਆਂ ਨੂੰ ਆਪਣੇ ਉੱਦਮ ਸਥਾਪਤ ਕਰਨ ਅਤੇ ਦੂਜਿਆਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨ ਦੇ ਯੋਗ ਬਣਾਇਆ ਹੈ । ਆਰਸੇਟੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿਖਲਾਈ ਲਈ ਸਹੀ ਉਮੀਦਵਾਰਾਂ ਨੂੰ ਪ੍ਰੇਰਿਤ ਕਰਨ ਅਤੇ ਚੁਣਨ ਲਈ, ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਉੱਦਮੀ ਜਾਗਰੂਕਤਾ ਪ੍ਰੋਗਰਾਮ (ਈ. ਏ. ਪੀ.) ਕਰਵਾਏ ਜਾਂਦੇ ਹਨ । ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਆਰਸੇਟੀ ਪਟਿਆਲਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀਆਂ ਸਾਰੀਆਂ 17 ਆਰਸੇਟੀਆ ਵਿੱਚੋਂ ਪਹਿਲੇ ਸਥਾਨ ਤੇ ਹੈ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਨੇ ਪਿਛਲੇ 4 ਸਾਲਾਂ ਦੀ ਸਾਲਾਨਾ ਗਰੇਡਿੰਗ ਵਿੱਚ ਇਸ ਇੰਸਟੀਚਿਊਟ ਨੂੰ 200/200 ਅੰਕ ਦਿੱਤੇ ਗਏ ਹਨ। ਇਸ ਮੌਕੇ (ਆਰਸੇਟੀ) ਪਟਿਆਲਾ ਦੇ ਬਲਜਿੰਦਰ ਸਿੰਘ (ਫੈਕਲਟੀ), ਹਰਦੀਪ ਸਿੰਘ ਰਾਏ (ਫੈਕਲਟੀ) ਅਜੀਤ ਇੰਦਰ ਸਿੰਘ ਸ਼ਾਮਲ ਰਹੇ ।

Advertisement
Advertisement
Advertisement
Advertisement
Scroll to Top