Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 3:56 pm

+91 90915 01313 , +91 90916 01313

punjabbanni@gmail.com
punjabbani@yahoo.com

ਸਰਕਾਰੀ ਬਲੱਡ ਬੈਕ ਰਾਜਿੰਦਰਾ ਹਸਪਤਾਲ ਵੱਲੋਂ ਜਾਗਦੇ ਰਹੋ ਕਲੱਬ ਸਨਮਾਨਿਤ

ਸਰਕਾਰੀ ਬਲੱਡ ਬੈਕ ਰਾਜਿੰਦਰਾ ਹਸਪਤਾਲ ਵੱਲੋਂ ਜਾਗਦੇ ਰਹੋ ਕਲੱਬ ਸਨਮਾਨਿਤ

ਸਰਕਾਰੀ ਬਲੱਡ ਬੈਕ ਰਾਜਿੰਦਰਾ ਹਸਪਤਾਲ ਵੱਲੋਂ ਜਾਗਦੇ ਰਹੋ ਕਲੱਬ ਸਨਮਾਨਿਤ
ਕੌਮੀ ਖੂਨਦਾਨ ਦਿਵਸ ਮੌਕੇ ਜਾਗਦੇ ਰਹੋ ਕਲੱਬ ਸਨਮਾਨਿਤ
ਜਾਗਦੇ ਰਹੋ ਕਲੱਬ ਪਟਿਆਲਾ ਦੀਆਂ ਸੇਵਾਵਾਂ ਸਲਾਘਾਯੋਗ : ਡਾ.ਰਮਿੰਦਰਪਾਲ ਸਿੰਘ ਸਿਵੀਆਂ
ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿਖੇ,ਕੌਮੀ ਖੂਨਦਾਨ ਦਿਵਸ ਮਨਾਇਆ ਗਿਆ।ਜਿਸ ਵਿੱਚ ਕਲੱਬਾਂ,ਖੂਨਦਾਨੀਆਂ,ਅਤੇ ਮੋਟੀਵੇਟਰਾਂ ਨੇ ਭਾਗ ਲਿਆ।ਜਾਗਦੇ ਰਹੋ ਕਲੱਬ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਜਨਰਲ ਸਕੱਤਰ ਦੀਦਾਰ ਸਿੰਘ ਬੋਸਰ,ਸੀਨੀਅਰ ਮੀਤ ਤੇਜਿੰਦਰ ਸਿੰਘ ਮੰਡੌਰ,ਮੈਂਬਰ ਰਣਜੀਤ ਸਿੰਘ ਬੋਸਰ, ਮੈਂਬਰ ਜਗਰੂਪ ਸਿੰਘ ਪੰਜੋਲਾ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਸਰਟੀਫਿਕੇਟ ਅਤੇ ਸ਼ਾਨਦਾਰ ਮਮੈਟੋ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ.ਰਮਿੰਦਰਪਾਲ ਸਿੰਘ ਸਿਵੀਆਂ ਵਾਈਸ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਪਟਿਆਲਾ ਦੀਆਂ ਸੇਵਾਵਾਂ ਸਲਾਘਾਯੋਗ ਹਨ।ਜੋ ਹਰ ਸਮੇਂ ਲੋੜਵੰਦ ਮਰੀਜ਼ਾਂ ਦੀ ਮੱਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ।ਕਲੱਬ ਕਾਫੀ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ।ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ,ਕਿ ਖੂਨਦਾਨੀਆਂ ਦਾ ਮਾਣ-ਸਨਮਾਨ ਕਰਕੇ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ,ਜੋ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਬਲੱਡ ਬੈਕ ਦੀ ਕਮੀ ਨੂੰ ਖੂਨਦਾਨ ਕੈਂਪ ਲਗਾ ਕੇ,ਤੇ ਐਮਰਜੈਂਸੀ ਖੂਨਦਾਨੀ ਭੇਜ ਕੇ ਪੂਰਾ ਕਰਦੇ ਹਨ।ਖੂਨਦਾਨੀ ਪ੍ਰਮਾਤਮਾ ਵੱਲੋਂ ਭੇਜੇ ਹੋਏ, ਫਰਿਸ਼ਤੇ ਹੁੰਦੇ ਹਨ,ਜੋ ਲੋੜਵੰਦ ਮਰੀਜ਼ਾਂ ਦੀਆਂ ਖੂਨਦਾਨ ਕਰਕੇ ਜਿੰਦਗੀਆਂ ਬਚਾਉਂਦੇ ਹਨ।ਜਾਗਦੇ ਰਹੋ ਕਲੱਬ ਦੇ ਮੈਂਬਰ ਵਧਾਈ ਦੇ ਪਾਤਰ ਹਨ,ਕਿਉਂਕਿ ਸੰਨ 2000 ਤੋਂ ਲੈ ਕੇ ਹੁਣ ਤੱਕ ਲਗਾਤਾਰ 24 ਸਾਲ ਹੋਣ ਦੇ ਬਾਵਜੂਦ ਵੀ ਖੂਨਦਾਨ ਕੈਂਪ ਲਗਾ ਕੇ,ਤੇ ਐਮਰਜੈਂਸੀ ਖੂਨਦਾਨੀ ਭੇਜ ਕੇ ਬਲੱਡ ਬੈਕ ਦੀ ਮੱਦਦ ਕਰ ਰਹੇ ਹਨ।ਖੂਨਦਾਨ ਮਹਾਂਦਾਨ ਹੈ,ਤੁਹਾਡਾ ਦਿੱਤਾ ਹੋਇਆ, ਖੂਨ ਹਜਾਰਾਂ ਅਨਮੋਲ ਜ਼ਿੰਦਗੀਆਂ ਬਚਾਉਣ ਵਿੱਚ ਸਹਾਈ ਹੁੰਦਾ ਹੈ।ਮੈਂ ਸਾਰੇ ਖੂਨਦਾਨੀਆਂ,ਤੇ ਸੰਸਥਾਵਾਂ ਨੂੰ ਵਧਾਈ ਦਿੰਦਾ ਹਾਂ,ਕਿ ਤੁਸੀਂ ਕੌਮੀ ਖੂਨਦਾਨ ਦਿਵਸ ਮਨਾਉਣ ਲਈ ਸਾਰੇ ਇੱਕੋ ਮੰਚ ਤੇ ਇੱਕਠੇ ਹੋਏ।ਇਸ ਡਾ.ਰਮਿੰਦਰਪਾਲ ਸਿੰਘ ਸਿਵੀਆਂ ਵਾਈਸ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ,ਡਾ.ਰਾਜਨ ਸਿੰਗਲਾ ਡਾਇਰੈਕਟਰ ਮੈਡੀਕਲ ਕਾਲਜ,ਡਾ.ਗਰੀਸ ਸਾਹਨੀ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ,ਡਾ.ਮੋਨਿਕਾ ਗਰਗ ਪ੍ਰੋਫੈਸਰ ਇੰਚਾਰਜ ਬਲੱਡ ਬੈਕ ਰਾਜਿੰਦਰਾ ਹਸਪਤਾਲ,ਡਾ.ਆਕਾਸ਼ ਅਗਰਵਾਲ,ਡਾ.ਰਜਨੀ ਬਸੀ,ਸੁਖਵਿੰਦਰ ਸਿੰਘ ਪੀ.ਆਰ.ਓ., ਜਸਪ੍ਰੀਤ ਕੌਰ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਬੋਸਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਜਗਰੂਪ ਸਿੰਘ ਪੰਜੋਲਾ,ਰਣਜੀਤ ਸਿੰਘ ਬੋਸਰ,ਭਗਵਾਨ ਦਾਸ ਗੁਪਤਾ ਦੋਸਤ ਸੰਸਥਾ,ਚਾਚਾ ਜਗਰਾਜ ਸਿੰਘ ਚਹਿਲ,ਹਰਜਿੰਦਰ ਸਿੰਘ ਬਿੱਟਾ ਪਾਤੜਾਂ,ਅਤੇ ਡਾ.ਅੰਕੁਰ ਗੁਪਤਾ ਹਾਜ਼ਰ ਸੀ।

Advertisement
Advertisement
Advertisement
Advertisement
Scroll to Top