ਛੇ ਸਾਲਾ ਬੱਚੀ ਨਾਲ਼ 50 ਸਾਲਾ ਵਿਅਕਤੀ ਵਲੋਂ ਬਲਾਤਕਾਰ, ਦੋਸ਼ੀ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 October, 2024, 01:03 PM

ਛੇ ਸਾਲਾ ਬੱਚੀ ਨਾਲ਼ 50 ਸਾਲਾ ਵਿਅਕਤੀ ਵਲੋਂ ਬਲਾਤਕਾਰ, ਦੋਸ਼ੀ ਕਾਬੂ
ਬਟਾਲਾ : ਪੰਜਾਬ ਦੇ ਸ਼ਹਿਰ ਬਟਾਲਾ ਵਿਖੇ 6 ਸਾਲਾਂ ਪ੍ਰਵਾਸੀ ਬੱਚੀ ਨਾਲ 50 ਸਾਲਾਂ ਦਲਜੀਤ ਸਿੰਘ ਨਾਮਕ ਵਿਅਕਤੀ ਵਲੋਂ ਬਲਾਤਕਾਰ ਕੀਤਾ ਗਿਆ ਹੈ, ਇਸ ਮਾਮਲੇ ਵਿੱਚ ਪੁਲਸ ਵਲੋਂ ਉਕਤ ਵਿਅਕਤੀ ਨੂੰ ਕਾਬੁ ਕਰਦਿਆਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਪੀੜਤ ਬੱਚੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਂਜ ਅਧੀਨ ਹੈ, ਉਥੇ ਹੀ ਪੀੜਤ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਕੰਮ ਤੇ ਗਿਆ ਹੋਇਆ ਸੀ ਉਸਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਜਦੋ ਉਹ ਘਰ ਵਾਪਿਸ ਆਇਆ ਤਾਂ ਉਸਦੀ ਪਤਨੀ ਨੇ ਦੱਸਿਆ ਕਿ ਉਸਦੀ ਬੱਚੀ ਦੇ ਨਾਲ ਕੋਲ ਲਗਦੇ ਘਰ ਦੇ 50 ਸਾਲਾਂ ਦਲਜੀਤ ਸਿੰਘ ਦੇ ਵਲੋਂ ਬਲਾਤਕਾਰ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਸਦੀ ਬੱਚੀ ਨੇ ਵੀ ਸਾਰੀ ਘਟਨਾ ਬਾਰੇ ਦੱਸਿਆ ਉਸਦੀ ਖੂਨ ਨਾਲ ਲਥਪਥ ਸੀ ਉਸਨੂੰ ਹਸਪਤਾਲ ਦਾਖਿਲ ਕਰਵਾ ਕੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵਲੋਂ ਉਕਤ ਆਰੋਪੀ ਨੂੰ ਕਾਬੁ ਕਰ ਲਿਆ ਹੈ, ਉਥੇ ਹੀ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਐਸੇ ਦਰਿੰਦੇ ਵਿਅਕਤੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਅਤੇ ਐਸੇ ਵਿਅਕਤੀਆਂ ਦਾ ਸਮਾਜਿਕ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਹੈ, ਉਥੇ ਹੀ ਬਟਾਲਾ ਸਿਟੀ ਡੀ ਐਸ ਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ 50 ਸਾਲਾਂ ਉਕਤ ਆਰੋਪੀ ਨੂੰ ਕਾਬੁ ਕਰਦੇ ਹੋਏ ਸੰਗੀਨ ਧਰਾਵਾਂ ਨਾਲ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।