Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 6:07 am

+91 90915 01313 , +91 90916 01313

punjabbanni@gmail.com
punjabbani@yahoo.com

ਜੋੜੀਆਂ ਭੱਟ੍ਠੀਆਂ ਚੌਂਕ ਦੀ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਨੇ ਕੀਤਾ ਤੜਕਾ ਦਾ ਵਧ

ਜੋੜੀਆਂ ਭੱਟ੍ਠੀਆਂ ਚੌਂਕ ਦੀ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਨੇ ਕੀਤਾ ਤੜਕਾ ਦਾ ਵਧ

ਜੋੜੀਆਂ ਭੱਟ੍ਠੀਆਂ ਚੌਂਕ ਦੀ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਨੇ ਕੀਤਾ ਤੜਕਾ ਦਾ ਵਧ
ਜੋੜੀਆਂ ਭੱਟ੍ਠੀਆਂ ਰਾਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਦੂਜੇ ਦਿਨ ਭਗਵਾਨ ਰਾਮ ਦੇ ਦਰਸ਼ਨ ਕਰਕੇ ਸ਼ਰਧਾਲੂ ਹੋਏ ਮੰਤਰਮੁਗਧ
ਪਟਿਆਲਾ : ਜੋੜੀਆ ਭੱਟ੍ਠੀਆਂ ਰਾਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਦੂਜੇ ਦਿਨ ਦੇ ਮੰਚਨ ਵਿੱਚ ਭਗਵਾਨ ਰਾਮ ਦੇ ਬਾਲ ਰੂਪ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਸ਼ੁੱਕਰਵਾਰ ਨੂੰ ਸ਼੍ਰੀ ਰਾਮ ਲੀਲਾ ਵਿੱਚ ਸਭ ਤੋਂ ਪਹਿਲਾ ਜਿੱਥੇ ਇਕ ਪਾਸੇ ਭਗਵਾਨ ਰਾਮ ਦੇ ਬਚਪਨ ਦੀਆਂ ਲੀਲਾਵਾਂ ਦਾ ਮੰਚਨ ਕੀਤਾ ਗਿਆ, ਉੱਥੇ ਹੀ ਮਾਤਾ ਸੀਤਾ ਵਲੋਂ ਬਚਪਨ ਵਿੱਚ ਸ਼ਿਵ ਧਨੁਸ਼ ਚੁੱਕਣ ਦਾ ਖੂਬਸੂਰਤ ਅਤੇ ਮਨਮੋਹਕ ਦ੍ਰਿਸ਼ ਪੇਸ਼ ਕੀਤਾ ਗਿਆ । ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਡਾ. ਅਸ਼ੀਸ਼ ਕੌਸ਼ਲ ਅਤੇ ਡਾ. ਸੋਨੀਆ ਸੋਢੀ ਕੌਸ਼ਲ ਦੇ ਨਿਰਦੇਸ਼ਨ ਹੇਠ ਦੂਜੇ ਦਿਨ ਸ਼੍ਰੀ ਰਾਮ ਲੀਲਾ ਦੀ ਸ਼ੁਰੂਆਤ ਭਗਵਾਨ ਰਾਮ ਅਤੇ ਮਾਤਾ ਸੀਤਾ ਦੇ ਬਾਲ ਰੂਪ ਦੇ ਦ੍ਰਿਸ਼ਾਂ ਦੇ ਨਾਲ ਕੀਤੀ ਗਈ। ਜਿਸ ਤੋਂ ਬਾਅਦ ਭਗਵਾਨ ਰਾਮ ਦੁਆਰਾ ਰਾਕਸ਼ਾਂ ਦੀ ਮੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਮਹਾਂਰਿਸ਼ੀ ਵਿਸ਼ਵਾਮਿੱਤਰ ਦੇ ਆਉਣ ਦਾ ਮੰਚਨ ਕੀਤਾ ਗਿਆ, ਜਿੱਥੇ ਮਹਾਰਾਜ ਦਸ਼ਰਥ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਪੂਜਾ ਦੌਰਾਨ ਤਾੜਕਾ ਵੱਲੋਂ ਯੱਗ ਭੰਗ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਮਹਾਰਿਸ਼ੀ ਵਿਸ਼ਵਾਮਿੱਤਰ ਨੇ ਤਾੜਕਾ ਨੂੰ ਮਾਰਨ ਲਈ ਰਾਮ-ਲਕਸ਼ਮਣ ਦੀ ਮੰਗ ਕੀਤੀ ਅਤੇ ਮਹਾਰਾਜ ਦਸ਼ਰਥ ਨੇ ਭਾਰੀ ਮਨ ਨਾਲ ਮਹਾਂਰਿਸ਼ੀ ਨੂੰ ਆਪਣੇ ਦੋਵੇਂ ਪੁੱਤਰ ਸੌਂਪ ਦਿੱਤੇ, ਜਿਨ੍ਹਾਂ ਨੇ ਜੰਗਲ ਵਿਚ ਤਾੜਕਾ ਦਾ ਵਧ ਕਰ ਦਿੱਤਾ। ਪੁਸ਼ਪ ਵਾਟਿਕਾ ਵਿੱਚ ਪਹਿਲੀ ਵਾਰ ਭਗਵਾਨ ਸ਼੍ਰੀ ਰਾਮ ਅਤੇ ਮਾਤਾ ਸੀਤਾ ਦੇ ਇੱਕ ਦੂਜੇ ਨੂੰ ਦੇਖਣ ਦੇ ਦ੍ਰਿਸ਼ ਨੇ ਸਾਰਿਆਂ ਦਾ ਮਨ ਮੋਹ ਲਿਆ।
ਦੂਜੇ ਦਿਨ, ਮਹਾਰਾਜ ਦਸ਼ਰਥ ਦਾ ਚਾਰਾਂ ਰਾਜਕੁਮਾਰਾਂ ਨਾਲ ਖੇਡਣਾ, ਰਾਕਸ਼ਾਂ ਵੱਲੋਂ ਵਿਸ਼ਵਾਮਿੱਤਰ ਦੇ ਆਸ਼ਰਮ ਵਿੱਚ ਤਬਾਹੀ ਮਚਾਉਣਾ, ਮਹਾਂਰਿਸ਼ੀ ਵਿਸ਼ਵਾਮਿੱਤਰ ਵੱਲੋਂ ਮਹਾਰਾਜ ਦਸ਼ਰਥ ਤੋਂ ਮਦਦ ਮੰਗਣੀ, ਮਹਾਂਰਿਸ਼ੀ ਵਿਸ਼ਵਾਮਿੱਤਰ ਦੀ ਤਰਫੋਂ ਰਾਮ-ਲਕਸ਼ਮਣ ਨੂੰ ਸ਼ਕਤੀਆਂ ਪ੍ਰਦਾਨ ਕਰਨੀਆਂ ਅਤੇ ਤਾੜਕਾ ਵਧ ਦੇ ਦ੍ਰਿਸ਼ ਪੇਸ਼ ਕੀਤੇ ਗਏ। ਪ੍ਰਧਾਨ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਹਰ ਰੋਜ਼ ਰਾਤ 9:00 ਵਜੇ ਸ਼ੁਰੂ ਹੋਵੇਗੀ, ਜੋ ਰਾਤ 11:30 ਵਜੇ ਤੱਕ ਚੱਲੇਗੀ ਅਤੇ 12 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਜੋੜੀ ਭੱਟ੍ਠੀਆਂ ਰਾਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਰਹੇ।

Advertisement
Advertisement
Advertisement
Advertisement
Scroll to Top